28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਦੇ ਉੱਦਮਾਂ ਸਦਕਾ ਸੈਕਟਰ 45 ਦੀਆਂ ਸੜਕਾਂ ਦੀ ਬਦਲੇਗੀ ਨੁਹਾਰ <br/>

Ad Position 21
No active advertisement
ਚੰਡੀਗੜ੍ਹ ਦੇ ਸੈਕਟਰ 45 ਵਿਖੇ ਸੜਕਾਂ ਦੇ ਨਿਰਮਾਣ ਕਾਰਜ ਸ਼ੁਰੂ ਕਰਵਾਉਂਦੇ ਇਲਾਕਾ ਕੌਂਸਲਰ ਗੁਰਪ੍ਰੀਤ ਸਿੰਘ ਾਬੀ ਤੇ ਇਲਾਕਾ ਨਿਵਾਸੀ | ਤਸਵੀਰ : ਗੁਰਿੰਦਰ ਸਿੰਘ <br/> 03-11-2025
ਚੰਡੀਗੜ੍ਹ, 2 ਨਵੰਬਰ (ਸੰਦੀਪ ਕੁਮਾਰ ਮਾਹਨਾ)-ਚੰਡੀਗੜ੍ਹ ਦੇ ਸੈਕਟਰ 45-ਸੀ ਇਲਾਕੇ ਦੀ ਵੀ-4 ਤੇ ਸੈਕਟਰ 45-ਏ ਦੀ ਵੀ-5 ਸੜਕ ਹੁਣ ਜਲਦੀ ਹੀ ਨਵੇਂ ਰੂਪ 'ਚ ਨਜ਼ਰ ਆਉਣਗੀਆਂ | ਅੱਜ ਏਕਾਦਸ਼ੀ ਦੇ ਸ਼ੁਭ ਮੌਕੇ ਇਲਾਕਾ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਵਲੋਂ ਇਨ੍ਹਾਂ ਸੜਕਾਂ ਦੇ ਰੀ-ਕਾਰਪੇਟਿੰਗ ਤੇ ਮੁੜ ਨਿਰਮਾਣ ਕਾਰਜ ਦਾ ਕੰਮ ਸ਼ੁਰੂ ਕਰਵਾਇਆ | ਸਮਾਰੋਹ ਦਾ ਉਦਘਾਟਨ ਪ੍ਰਸਿੱਧ ਸਮਾਜਸੇਵੀ ਰਹੇ ਤਰੁਣ ਸੁਨੇਜਾ ਦੇ ਪਿਤਾ ਹੰਸ ਰਾਜ ਸੁਨੇਜਾ ਨੇ ਕੀਤਾ | ਇਲਾਕਾ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਦੱਸਿਆ ਕਿ ਲਗਪਗ 1.85 ਕਰੋੜ ਰੁਪਏ ਦੀ ਲਾਗਤ ਨਾਲ ਇਨ੍ਹਾਂ ਸੜਕਾਂ ਨੂੰ ਮੁੜ ਤੋਂ ਨਵੇਂ ਸਿਰਿਓਾ ਬਣਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਸੜਕਾਂ ਦੀ ਸਿਰਫ਼ ਰਿਪੇਅਰਿੰਗ ਜਾਂ ਰੀ-ਕਾਰਪੇਟਿੰਗ ਕੀਤੀ ਜਾਂਦੀ ਸੀ | ਪੁਰਾਣੀਆਂ ਪਰਤਾਂ 'ਤੇ ਨਵੀਆਂ ਪਰਤਾਂ ਚੜ੍ਹਾਉਣ ਕਾਰਨ ਸੜਕਾਂ ਦੀ ਉਚਾਈ ਫ਼ੁੱਟਪਾਥਾਂ ਦੇ ਬਰਾਬਰ ਹੋ ਗਈ ਸੀ, ਜਿਸ ਨਾਲ ਬਰਸਾਤੀ ਪਾਣੀ ਦੀ ਨਿਕਾਸੀ 'ਚ ਮੁਸ਼ਕਿਲਾਂ ਆਉਂਦੀਆਂ ਸਨ ਅਤੇ ਕਈ ਵਾਰ ਪਾਣੀ ਘਰਾਂ ਦੇ ਅੰਦਰ ਤੱਕ ਵੀ ਪਹੁੰਚ ਜਾਂਦਾ ਸੀ | ਹੁਣ ਸੜਕਾਂ ਦੀ ਪੁਰਾਣੀ ਪਰਤ ਪੂਰੀ ਤਰ੍ਹਾਂ ਹਟਾ ਕੇ 20 ਐਮ. ਐਮ. ਤੇ 40 ਐਮ. ਐਮ. ਦੀ ਦੁਹਰੀ ਪਰਤ ਨਾਲ ਨਵੀਆਂ ਸੜਕਾਂ ਬਣਾਈਆਂ ਜਾਣਗੀਆਂ, ਜਿਸ ਨਾਲ ਇਹ ਨਾ ਸਿਰਫ਼ ਮਜ਼ਬੂਤ ਅਤੇ ਟਿਕਾਊ ਹੋਣਗੀਆਂ ਸਗੋਂ ਪਾਣੀ ਜਮਾਂ ਹੋਣ ਦੀ ਸਮੱਸਿਆ ਤੋਂ ਵੀ ਪੱਕੇ ਤੌਰ 'ਤੇ ਰਾਹਤ ਮਿਲੇਗੀ | ਗਾਬੀ ਨੇ ਕਿਹਾ ਕਿ ਸੜਕਾਂ ਦੇ ਨਿਰਮਾਣ ਦੌਰਾਨ ਤਕਨੀਕੀ ਮਾਪਦੰਡਾਂ ਅਤੇ ਗੁਣਵੱਤਾ ਦਾ ਪੂਰਾ ਧਿਆਨ ਰੱਖਿਆ ਜਾਵੇਗਾ | ਓਧਰ ਸੜਕਾਂ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਨਾਲ ਇਲਾਕਾ ਵਾਸੀਆਂ 'ਚ ਖੁਸ਼ੀ ਪਾਈ ਜਾ ਰਹੀ ਹੈ | ਲੋਕਾਂ ਨੇ ਇਲਾਕਾ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਦੋਂ ਤੋਂ ਉਹ ਚੁਣੇ ਗਏ ਹਨ, ਸੈਕਟਰ 'ਚ ਲਗਾਤਾਰ ਵਿਕਾਸ ਕਾਰਜ ਹੋ ਰਹੇ ਹਨ ਤੇ ਇਲਾਕੇ ਦਾ ਚਿਹਰਾ ਤੇਜ਼ੀ ਨਾਲ ਬਦਲ ਰਿਹਾ ਹੈ | ਇਸ ਮੌਕੇ ਨਗਰ ਨਿਗਮ ਦੇ ਰੋਡ ਵਿੰਗ ਦੇ ਐਸ. ਡੀ. ਓ. ਯੋਗੇਸ਼ ਕੁਮਾਰ, ਅਨੀਤਾ ਸ਼ਰਮਾ, ਨਿਤਿਨ ਰਾਏ ਚੌਹਾਨ, ਬਲਦੇਵ ਕੌਰ, ਸਚਪ੍ਰੀਤ ਕੌਰ, ਨਿਰਮਲ ਕੌਰ, ਗੀਤਾ ਰਾਏ, ਕਰਨੈਲ ਸਿੰਘ, ਰਮਨ ਸ਼ਰਮਾ, ਸੁਰੇਸ਼ ਕੈਲੇ, ਮਨਮੋਹਨ ਸਿੰਘ, ਅਵਿਨਾਸ਼ ਧਵਨ, ਮੋਹਨ ਸ਼ਰਮਾ, ਕਪਿਲ ਕੁਮਾਰ, ਸੰਜੇ ਗਾਂਧੀ, ਸ਼ਾਦਾਨ ਖਾਨ, ਹਰਸ਼ ਕੁਮਾਰ, ਅਸ਼ਵਨੀ ਗੁਪਤਾ, ਰਜਿੰਦਰ ਭਾਟੀਆ, ਜਸਪਾਲ ਸੱਗੂ, ਤਰੱਕੀ ਲਾਲ ਬਹਿਲ, ਸ਼ਿਵਾਂਸ਼ੁ, ਪਵਨ, ਅਨਿਲ ਓਬੇਰਾਏ, ਯਸ਼ਪਾਲ ਗੋਇਲ, ਜਤਿਨ ਸੁਨੇਜਾ ਸਮੇਤ ਕਈ ਸੀਨੀਅਰ ਨਾਗਰਿਕ, ਮਾਤ੍ਰ ਸ਼ਕਤੀ ਤੇ ਇਲਾਕੇ ਦੇ ਬੁੱਧੀਜੀਵੀ ਲੋਕ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਕੁਲੈਕਟਰ ਰੇਟਾਂ 'ਚ ਕੀਤਾ ਵਾਧਾ ਵਾਪਸ ਲਵੇ-ਵਿਜੇ ਸ਼ਰਮਾ ਟਿੰਕੂ <br/> ਅਗਲੀ ਖ਼ਬਰ ਡੇਰਾਬੱਸੀ 'ਚ ਪੁਲਿਸ ਨੇ ਚਲਾਇਆ ਕਾਸੋ ਆਪ੍ਰੇਸ਼ਨ ਸੱਤ ਸ਼ੱਕੀ ਕਾਬੂ ਛੇ ਮੋਟਰਸਾਈਕਲ ਜ਼ਬਤ, ਨਾਜਾਇਜ਼ ਸ਼ਰਾਬ ਬਰਾਮਦ <br...
Ad Position 24