29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਪੰਜਾਬ ਸਰਕਾਰ ਡੀ. ਏ. ਪੀ. ਖਾਦ ਦੀ ਕਿੱਲਤ ਦੂਰ ਕਰਨ 'ਚ ਅਸਮਰੱਥ-ਚੰਦੂਮਾਜਰਾ <br/>

Ad Position 21
No active advertisement
ਅਜੀਤ ਡੈਸਕ 03-11-2025
ਚੰਡੀਗੜ੍ਹ, 2 ਨਵੰਬਰ (ਅਜਾਇਬ ਸਿੰਘ ਔਜਲਾ)-ਕਿਸਾਨਾਂ ਨੂੰ ਡੀ. ਏ. ਪੀ. ਦੀ ਕਿੱਲਤ ਕਾਰਨ ਹਾੜ੍ਹੀ ਦੀ ਬਿਜਾਈ ਪਛੜਨ ਲੱਗੀ ਹੈ | ਇਹ ਗੱਲ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਸਾਂਝੀ ਕੀਤੀ ਗਈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਡੀ. ਏ. ਪੀ. ਖਾਦ ਮੁਹੱਈਆ ਕਰਵਾਉਣ 'ਚ ਅਸਮਰੱਥ ਸਾਬਿਤ ਹੋਈ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਠੀਕ ਸਮੇਂ 'ਤੇ ਕੇਂਦਰ ਨਾਲ ਰਾਬਤਾ ਕਾਇਮ ਕਰਕੇ ਖਾਦ ਦੀ ਲੋੜ ਬਾਰੇ ਜਾਣੂ ਹੀ ਨਹੀਂ ਕਰਵਾਇਆ ਗਿਆ | ਚੰਦੂਮਾਜਰਾ ਨੇ ਕਿਹਾ ਕਿ ਸਰਕਾਰ ਦੀ ਇਸ ਨਾਲਾਇਕੀ ਤੇ ਗੈਰ ਸੰਜੀਦਗੀ ਦਾ ਖ਼ਮਿਆਜ਼ਾ ਸੂਬੇ ਦੇ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਗੁਆਂਢੀ ਸੂਬਾ ਹਰਿਆਣਾ 'ਚ ਕਿਸਾਨਾਂ ਨੂੰ ਫ਼ਸਲਾਂ ਬੀਜਣ ਲਈ ਡੀ. ਏ. ਪੀ. ਖਾਦ ਪਹਿਲਾਂ ਦੀ ਤਰ੍ਹਾਂ ਰੁਟੀਨ ਵਿਚ ਮਿਲ ਰਿਹਾ ਹੈ, ਪਰ ਪੰਜਾਬ ਅੰਦਰ ਅਜਿਹਾ ਕਿਉਂ? ਉਨ੍ਹਾਂ ਆਖਿਆ ਕਿ ਸੂਬੇ ਦੇ ਕਿਸਾਨਾਂ ਨੂੰ ਮਜਬੂਰ ਹੋਕੇ ਆਪਣੇ ਖ਼ਰਚੇ ਕਰਕੇ ਗੁਆਂਢੀ ਸੂਬਾ ਹਰਿਆਣਾ ਤੋਂ ਖਾਦ ਲਿਆਉਣ ਲਈ ਮਜਬੂਰ ਹੋਣ ਪੈ ਰਿਹਾ ਹੈ | ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸੂਬੇ ਅੰਦਰ ਸਹਿਕਾਰੀ ਸੁਸਾਇਟੀਆਂ 'ਚ ਆਈ ਡੀ. ਏ. ਪੀ. ਦੀ ਕਿੱਲਤ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਹੋਰ ਵਧਾ ਦਿੱਤਾ | ਉਨ੍ਹਾਂ ਕਿਹਾ ਕਿ ਪਹਿਲਾਂ ਕਿਸਾਨ ਆਪਣੇ ਪਿੰਡਾਂ ਦੀਆਂ ਸੁਸਾਇਟੀਆਂ ਵਿਚੋਂ ਲੋੜ ਅਨੁਸਾਰ ਖਾਦ ਪ੍ਰਾਪਤ ਕਰਦੇ ਸਨ, ਪਰ ਹੁਣ ਸੁਸਾਇਟੀਆਂ ਹੀ ਖਾਦ ਤੋਂ ਵਾਂਝੀਆਂ ਹੋਣ ਕਰਕੇ ਕਿਸਾਨਾਂ ਨੂੰ ਖਾਦ ਮੁਹੱਈਆ ਕਰਵਾਉਣ ਤੋਂ ਅਸਮਰੱਥ ਹਨ | ਚੰਦੂਮਾਜਰਾ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਵਲੋਂ ਸਿੱਧੇ ਤੌਰ 'ਤੇ ਪ੍ਰਾਈਵੇਟ ਵਿਕੇ੍ਰਤਾਵਾਂ ਨੂੰ ਫ਼ਾਇਦਾ ਦੇਣ ਲਈ ਜਾਣਬੁੱਝ ਕੇ ਕੋਆਪੇ੍ਰਟਿਵ ਸੁਸਾਇਟੀਆਂ ਵਿਚ ਖਾਦ ਦੀ ਸਪਲਾਈ ਨੂੰ ਪ੍ਰਭਾਵਿਤ ਕੀਤਾ ਤੇ ਸਰਕਾਰ ਦੀ ਇਸ ਮਿਲੀਭੁਗਤ ਕਰਕੇ ਪ੍ਰਾਈਵੇਟ ਦੁਕਾਨਦਾਰ ਵੱਡੀ ਪੱਧਰ 'ਤੇ ਕਿਸਾਨਾਂ ਦੀ ਆਰਥਿਕ ਲੁੱਟ ਕਰ ਰਹੇ ਹਨ, ਜਿਸ ਕਰਕੇ ਉਨ੍ਹਾਂ ਨੂੰ ਡੀ. ਏ. ਪੀ. ਦੁੱਗਣੇ ਰੇਟਾਂ 'ਤੇ ਲੈਣ ਦੇ ਨਾਲ-ਨਾਲ ਵਾਧੂ ਦਵਾਈਆਂ ਵੀ ਮੜ੍ਹੀਆਂ ਜਾਂਦੀਆਂ ਹਨ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਜ਼ਿਮੀਂਦਾਰਾਂ ਦੀ ਇਸ ਆਰਥਿਕ ਲੁੱਟ ਨੂੰ ਬੰਦ ਕਰਨ ਲਈ ਖਾਦ ਦੀ ਹੋ ਰਹੀ ਕਾਲਾਬਾਜ਼ਾਰੀ ਨੂੰ ਨੱਥ ਪਾਉਣ ਦੀ ਲੋੜ ਹੈ |

Ad Position 22
No active advertisement
ਪਿਛਲੀ ਖ਼ਬਰ ਸ. ਸ. ਸ. ਸਕੂਲ ਮਨੌਲੀ ਵਿਖੇ ਪਿ੍ੰ. ਨਵਕਿਰਨ ਕੌਰ ਨੂੰ ਸੇਵਾ-ਮੁਕਤੀ ਮੌਕੇ ਦਿੱਤੀ ਨਿੱਘੀ ਵਿਦਾਇਗੀ <br/> ਅਗਲੀ ਖ਼ਬਰ ਲਾਲੜੂ ਵਿਖੇ ਨਗਰ ਕੀਰਤਨ 'ਚ ਗੁਰਸਹਿਜ ਸਿੰਘ ਰੰਧਾਵਾ ਨੇ ਲਗਵਾਈ ਹਾਜ਼ਰੀ <br/>
Ad Position 24