15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਸੈਕਟਰ 17 ਚੰਡੀਗੜ੍ਹ 'ਚ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਨੂੰ ਪੁਲਿਸ ਨੇ ਚੁੱਕਿਆ

Ad Position 21
No active advertisement
ਅਜੀਤ ਡੈਸਕ 20-12-2025
ਚੰਡੀਗੜ੍ਹ, 19 ਦਸੰਬਰ (ਮਾਰਕੰਡਾ)-ਚੰਡੀਗੜ੍ਹ ਏਡਿਡ ਕਾਲਜ ਟੀਚਰਜ਼ ਐਸੋਸੀਏਸ਼ਨ (ਸੀ. ਏ. ਸੀ. ਟੀ. ਏ.) ਦੁਆਰਾ ਸੈਕਟਰ 17 ਚੰਡੀਗੜ੍ਹ ਦੇ ਪਲਾਜ਼ਾ ਵਿਖੇ ਸ਼ਾਂਤਮਈ ਮੋਮਬੱਤੀ ਮਾਰਚ ਕਰ ਰਹੇ ਅਧਿਆਪਕਾਂ ਨੂੰ ਚੰਡੀਗੜ੍ਹ ਪੁਲਿਸ ਨੇ ਹਿਰਾਸਤ 'ਚ ਲੈ ਲਿਆ | ਜਿਸ ਦੀ ਚੰਡੀਗੜ੍ਹ ਏਡਿਡ ਕਾਲਜ ਟੀਚਰਜ਼ ਐਸੋਸੀਏਸ਼ਨ ਨੇ ਸਖ਼ਤ ਨਿੰਦਾ ਕੀਤੀ ਹੈ | ਇਸ ਮੌਕੇ ਸੈਕਟਰੀ ਪ੍ਰੋ. ਅਮਿਤਾਬ ਦਿਵੇਦੀ, ਪ੍ਰਧਾਨ ਡਾ. ਮਿਨਾਕਸ਼ੀ ਰਾਠੋਰ, ਉਪ ਪ੍ਰਧਾਨ ਗੁਰਵਿੰਦਰ ਸਿੰਘ, ਸੰਯੁਕਤ ਸਕੱਤਰ ਸਿਵਾ ਮਲਿਕ ਆਦਿ ਨੇ ਕਿਹਾ ਕਿ ਇਹ ਮਾਰਚ ਅਧਿਆਪਕਾਂ ਦੀਆਂ ਲੰਬੇ ਸਮੇਂ ਤੋਂ ਲਟਕੀਆਂ ਤੇ ਜਾਇਜ਼ ਸੇਵਾ-ਸੰਬੰਧੀ ਮੰਗਾਂ ਨੂੰ ਉਜਾਗਰ ਕਰਨ ਲਈ ਕੀਤਾ ਗਿਆ ਸੀ | ਮਹਿਲਾ ਅਧਿਆਪਕਾਂ ਸਮੇਤ ਸਾਰੇ ਅਧਿਆਪਕ ਸ਼ਾਂਤਮਈ, ਅਨੁਸ਼ਾਸਿਤ ਤੇ ਅਹਿੰਸਕ ਢੰਗ ਨਾਲ ਸੰਵਿਧਾਨਿਕ ਅਧਿਕਾਰਾਂ ਦੀ ਵਰਤੋਂ ਕਰ ਰਹੇ ਸਨ | ਇਸ ਦੇ ਬਾਵਜੂਦ ਉਨ੍ਹਾਂ ਨੂੰ ਪੁਲਿਸ ਜ਼ਬਰਦਸਤੀ ਬੱਸਾਂ ਵਿਚ ਬਿਠਾ ਕੇ ਲੈ ਜਾਣਾ ਲੋਕਤੰਤਰਿਕ ਅਸਹਿਮਤੀ ਅਤੇ ਅਧਿਆਪਕ ਵਰਗ ਦੀਆਂ ਅਸਲ ਸਮੱਸਿਆਵਾਂ ਪ੍ਰਤੀ ਅਸਹਿਣਸ਼ੀਲਤਾ ਨੂੰ ਦਰਸਾਉਂਦਾ ਹੈ | ਸੀ. ਏ. ਸੀ. ਟੀ. ਏ. ਨੇ ਸਪੱਸ਼ਟ ਕੀਤਾ ਹੈ ਕਿ ਅਜਿਹੇ ਜ਼ਬਰਦਸਤੀ ਕਦਮ ਉਨ੍ਹਾਂ ਮੁੱਦਿਆਂ ਨੂੰ ਦਬਾ ਨਹੀਂ ਸਕਦੇ, ਜੋ ਸਾਲਾਂ ਤੋਂ ਅਣਸੁਲਝੇ ਹਨ ਅਤੇ ਜਿਨ੍ਹਾਂ ਕਾਰਨ ਚੰਡੀਗੜ੍ਹ ਦੇ ਨਿੱਜੀ ਪ੍ਰਬੰਧਿਤ, ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ (ਜਿਨ੍ਹਾਂ ਨੂੰ 95 ਫੀਸਦੀ ਤੱਕ ਕੇਂਦਰ ਸਰਕਾਰ ਵਲੋਂ ਫ਼ੰਡ ਦਿੱਤਾ ਜਾਂਦਾ ਹੈ) 'ਚ ਕੰਮ ਕਰ ਰਹੇ ਅਧਿਆਪਕਾਂ ਦੀ ਆਰਥਿਕ ਸਥਿਤੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ | ਐਸੋਸੀਏਸ਼ਨ ਨੇ ਕਿਹਾ ਕਿ ਅਧਿਆਪਕਾਂ ਨਾਲ ਸੰਵਾਦ ਰਾਹੀਂ ਮਸਲੇ ਹੱਲ ਕਰਨ ਦੀ ਥਾਂ ਉਨ੍ਹਾਂ ਨੂੰ ਹਿਰਾਸਤ ਵਿਚ ਲੈਣਾ ਬਹੁਤ ਹੀ ਦੁਖਦਾਇਕ ਅਤੇ ਪ੍ਰਸ਼ਾਸਨ ਦੀ ਗ਼ਲਤ ਤਰੀਕਿਆਂ ਨੂੰ ਦਰਸਾਉਂਦਾ ਹੈ | ਅਧਿਆਪਕ ਦੇਸ਼ ਦੇ ਨਿਰਮਾਤਾ ਹਨ, ਕਾਨੂੰਨ ਤੋੜਨ ਵਾਲੇ ਨਹੀਂ | ਇਸ ਤਰ੍ਹਾਂ ਦਾ ਵਿਵਹਾਰ ਅਕਾਦਮਿਕ ਜਗਤ ਲਈ ਚਿੰਤਾਜਨਕ ਸੰਦੇਸ਼ ਪੈਂਦਾ ਕਰਦਾ ਹੈ | ਸੀ. ਏ. ਸੀ. ਟੀ. ਏ ਨੇ ਅਧਿਆਪਕਾਂ ਦੀ ਹਿਰਾਸਤ ਬਾਰੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਤੁਰੰਤ ਸਪੱਸ਼ਟੀਕਰਨ ਦੇਣ, ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਖ਼ਿਲਾਫ਼ ਕੋਈ ਜ਼ਬਰਦਸਤੀ ਕਾਰਵਾਈ ਨਾ ਕਰਨ ਅਤੇ ਕੇਂਦਰ ਸਰਕਾਰ ਵਲੋਂ ਤੁਰੰਤ ਦਖ਼ਲ ਦੇ ਕੇ ਲਟਕੀਆਂ ਮੰਗਾਂ ਨੂੰ ਹੱਲ ਕਰਨ ਬਾਰੇ ਅਪੀਲ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਸੀ. ਪੀ. ਡੀ. ਐਲ. ਨੇ ਨਵੇਂ ਬਿਜਲੀ ਕੁਨੈਕਸ਼ਨ ਪ੍ਰਕਿਰਿਆ ਕੀਤੀ ਆਸਾਨ <br/> ਅਗਲੀ ਖ਼ਬਰ ਹਾਈਵੇਅ 'ਤੇ ਮਹਿਲਾ ਦੀ ਮਦਦ ਨਾਲ ਲਿਫ਼ਟ ਲੈ ਕੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਰੋਹ ਦੇ 3 ਮੈਂਬਰ...
Ad Position 24