15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਫ਼ਰਜ਼ੀ ਇਕਰਾਰਨਾਮੇ ਦੇ ਆਧਾਰ 'ਤੇ ਇਰਾਦਾ ਕਤਲ ਮਾਮਲੇ 'ਚ ਜ਼ਮਾਨਤ ਹਾਸਿਲ ਕਰਨ ਦੀ ਕੋਸ਼ਿਸ਼, ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 20-12-2025
ਐੱਸ. ਏ. ਐੱਸ. ਨਗਰ, 19 ਦਸੰਬਰ (ਕਪਿਲ ਵਧਵਾ)-ਅਦਾਲਤ 'ਚ ਫਰਜ਼ੀ ਦਸਤਾਵੇਜ਼ ਪੇਸ਼ ਕਰਕੇ ਜ਼ਮਾਨਤ ਦਾਇਰ ਕਰਨ ਦੇ ਮਾਮਲੇ ਵਿਚ ਥਾਣਾ ਸੋਹਾਣਾ ਦੀ ਪੁਲਿਸ ਨੇ ਜ਼ਿਲ੍ਹਾ ਲੁਧਿਆਣਾ ਦੇ ਰਹਿਣ ਵਾਲੇ ਘਣਸ਼ਿਆਮ ਜੈਸਵਾਲ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਇਹ ਮਾਮਲਾ ਅਦਾਲਤ ਦੇ ਅਹਿਲਮਦ ਵਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ 'ਤੇ ਦਰਜ ਕੀਤਾ ਗਿਆ ਹੈ | ਸੋਹਾਣਾ ਪੁਲਿਸ ਵਲੋਂ ਦਰਜ ਐੱਫ. ਆਈ. ਆਰ. ਅਨੁਸਾਰ ਥਾਣਾ ਫੇਜ਼-1 ਦੀ ਪੁਲਿਸ ਨੇ ਪਹਿਲਾਂ ਨਵੰਬਰ ਮਹੀਨੇ 'ਚ ਇਰਾਦਾ ਕਤਲ ਤੇ ਆਬਕਾਰੀ ਕਾਨੂੰਨ ਅਧੀਨ ਇਕ ਮਾਮਲਾ ਦਰਜ ਕੀਤਾ ਸੀ | ਇਸ ਦੌਰਾਨ ਗ਼ੈਰਕਾਨੂੰਨੀ ਸ਼ਰਾਬ ਲਿਜਾ ਰਹੀ ਇਕ ਕਾਰ ਮੌਕੇ ਤੋਂ ਬਰਾਮਦ ਹੋਈ, ਜਦਕਿ ਕਾਰ ਸਵਾਰ ਮੁਲਜ਼ਮ ਨਾਕਾਬੰਦੀ 'ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਦਰੜਨ ਦੀ ਕੋਸ਼ਿਸ਼ ਦੌਰਾਨ ਕਾਰ ਮੌਕੇ 'ਤੇ ਹੀ ਛੱਡ ਕੇ ਫ਼ਰਾਰ ਹੋ ਗਿਆ ਸੀ | ਪੁਲਿਸ ਨੇ ਕਾਰ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਕਾਰ ਘਣਸ਼ਿਆਮ ਜੈਸਵਾਲ ਦੇ ਨਾਂਅ 'ਤੇ ਦਰਜ ਹੈ, ਜਿਸ ਦੇ ਚਲਦਿਆਂ ਉਸ ਖ਼ਿਲਾਫ਼ ਬਣਦੀਆਂ ਅਪਰਾਧਿਕ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ | ਇਸ ਮਾਮਲੇ 'ਚ ਜ਼ਮਾਨਤ ਲਈ ਅਰਜ਼ੀ ਦਾਇਰ ਕਰਦੇ ਸਮੇਂ ਘਣਸ਼ਿਆਮ ਨੇ ਅਦਾਲਤ 'ਚ ਇਕ ਇਕਰਾਰਨਾਮਾ ਪੇਸ਼ ਕੀਤਾ ਸੀ, ਜਿਸ ਵਿਚ ਦਾਅਵਾ ਕੀਤਾ ਗਿਆ ਕਿ ਉਸ ਨੇ ਇਹ ਕਾਰ ਵਿਕਾਸ ਨਾਮਕ ਵਿਅਕਤੀ ਨੂੰ ਕਿਰਾਏ 'ਤੇ ਦਿੱਤੀ ਹੋਈ ਸੀ ਅਤੇ ਕਾਰ ਨਾਲ ਸੰਬੰਧਤ ਸਾਰੀ ਜ਼ਿੰਮੇਵਾਰੀ ਉਸ ਵਿਅਕਤੀ ਦੀ ਸੀ | ਇਹ ਇਕਰਾਰਨਾਮਾ ਨੋਟਰੀ ਅਟੈਸਟ ਦਿਖਾਇਆ ਗਿਆ ਸੀ | ਹਾਲਾਂਕਿ ਜਾਂਚ ਦੌਰਾਨ ਨੋਟਰੀ ਨੇ ਇਸ ਇਕਰਾਰਨਾਮੇ ਨੂੰ ਆਪਣੇ ਵਲੋਂ ਬਣਾਏ ਜਾਣ ਜਾਂ ਅਟੈਸਟ ਕੀਤੇ ਜਾਣ ਤੋਂ ਸਾਫ਼ ਇਨਕਾਰ ਕਰਦਿਆਂ ਕਿਹਾ ਕਿ ਇਸ 'ਤੇ ਉਸ ਦੇ ਦਸਤਖ਼ਤ ਹੀ ਨਹੀਂ ਹਨ | ਇਸ ਤੋਂ ਬਾਅਦ ਅਦਾਲਤ ਨੇ ਇਕਰਾਰਨਾਮੇ ਨੂੰ ਫ਼ਰਜ਼ੀ ਕਰਾਰ ਦਿੰਦਿਆਂ ਅਦਾਲਤੀ ਅਹਿਲਮਦ ਰਾਹੀਂ ਥਾਣਾ ਸੋਹਾਣਾ ਨੂੰ ਸ਼ਿਕਾਇਤ ਭੇਜੀ | ਸ਼ਿਕਾਇਤ ਮਿਲਣ 'ਤੇ ਕਾਰਵਾਈ ਕਰਦੇ ਹੋਏ ਥਾਣਾ ਸੋਹਾਣਾ ਦੀ ਪੁਲਿਸ ਨੇ ਘਣਸ਼ਿਆਮ ਜੈਸਵਾਲ ਖ਼ਿਲਾਫ਼ ਫਰਜ਼ੀ ਦਸਤਾਵੇਜ਼ ਤਿਆਰ ਕਰਨ ਤੇ ਅਦਾਲਤ ਨੂੰ ਗੁੰਮਰਾਹ ਕਰਨ ਸੰਬੰਧੀ ਬਣਦੀਆਂ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਚੰਡੀਗੜ੍ਹ ਦੌਰਾ, ਟ੍ਰੈਫ਼ਿਕ ਪੁਲਿਸ ਵਲੋਂ ਕਈ ਰੂਟ ਡਾਈਵਰਟ ਅਗਲੀ ਖ਼ਬਰ ਆਨਲਾਈਨ ਨਿਵੇਸ਼ ਦੇ ਨਾਂਅ 'ਤੇ ਬੈਂਕ ਦੇ ਸੇਵਾਮੁਕਤ ਅਧਿਕਾਰੀ ਨਾਲ 1.30 ਕਰੋੜ ਦੀ ਠੱਗੀ
Ad Position 24