06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਡਾਬਰ ਚਵਨਪ੍ਰਾਸ਼ ਨਾਲ ਆਪਣੀ ਰੋਗ ਪ੍ਰਤੀਰੋਧਕ ਸ਼ਕਤੀ ਵਧਾਓ ਤੇ ਸਰਦੀਆਂ ਦਾ ਆਨੰਦ ਮਾਣੋ

Ad Position 21
No active advertisement
ਅਜੀਤ ਡੈਸਕ 21-12-2025
ਚੰਡੀਗੜ੍ਹ, 20 ਦਸੰਬਰ (ਅ. ਬ.)-ਸਰਦੀਆਂ 'ਚ ਖੰਘ, ਜ਼ੁਕਾਮ ਤੇ ਸਾਹ ਦੀਆਂ ਬਿਮਾਰੀਆਂ ਹੁੰਦੀਆਂ ਹਨ, ਤਾਂ ਸਰਦੀਆਂ ਦਾ ਮਜ਼ਾ ਫਿੱਕਾ ਪੈ ਜਾਂਦਾ ਹੈ | ਆਮ ਤੌਰ 'ਤੇ ਇਹ ਬਿਮਾਰੀਆਂ ਬਦਲਦੇ ਮੌਸਮਾਂ ਦੌਰਾਨ ਤਾਪਮਾਨ 'ਚ ਵੱਡੇ ਬਦਲਾਅ ਤੇ ਕਿਸੇ ਵੀ ਵਿਅਕਤੀ ਦੇ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਵਿਚ ਕਮੀ ਕਾਰਨ ਹੁੰਦੀਆਂ ਹਨ | ਅਜਿਹੀ ਸਥਿਤੀ ਵਿਚ ਚਵਨਪ੍ਰਾਸ਼, ਇਕ ਆਯੁਰਵੈਦਿਕ ਉਤਪਾਦ ਜੋ ਹਜ਼ਾਰਾਂ ਸਾਲਾਂ ਤੋਂ ਮਸ਼ਹੂਰ ਹੈ ਤੇ ਲੱਖਾਂ ਲੋਕਾਂ ਦੁਆਰਾ ਸਫਲਤਾਪੂਰਵਕ ਅਜ਼ਮਾਇਆ ਗਿਆ ਹੈ, ਬਹੁਤ ਰਾਹਤ ਪ੍ਰਦਾਨ ਕਰਦਾ ਹੈ | ਡਾਬਰ ਚਯਵਨਪ੍ਰਾਸ਼ ਦਾ ਸੇਵਨ ਨਾ ਸਿਰਫ਼ ਸਾਡੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ ਤੇ ਸਾਨੂੰ ਖੰਘ ਅਤੇ ਜ਼ੁਕਾਮ ਵਰਗੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ | ਡਾਬਰ ਦੇ ਪ੍ਰਮੁੱਖ ਸਿਹਤ ਸੰਭਾਲ ਬਰਾਂਡ, ਡਾਬਰ ਚਯਵਨਪ੍ਰਾਸ਼ ਨੇ ਅੱਜ ਦੇਸ਼ ਭਰ 'ਚ ਸਿਹਤ ਸਹੂਲਤਾਂ ਤੋਂ ਵਾਂਝੇ ਬੱਚਿਆਂ ਦੀ ਸੁਰੱਖਿਆ ਦੇ ਉਦੇਸ਼ ਨਾਲ ਇਕ ਮੈਗਾ ਜਾਗਰੂਕਤਾ ਪਹਿਲਕਦਮੀ ਦੀ ਸ਼ੁਰੂਆਤ ਦਾ ਐਲਾਨ ਕੀਤਾ | ਇਸ ਮੁਹਿੰਮ ਦੀ ਸ਼ੁਰੂਆਤ ਅੱਜ ਚੰਡੀਗੜ੍ਹ ਦੇ ਤਾਊ ਦੇਵੀ ਲਾਲ ਸਟੇਡੀਅਮ 'ਚ 250 ਤੋਂ ਵੱਧ ਬੱਚਿਆਂ ਲਈ ਇਕ ਵਿਸ਼ੇਸ਼ ਸੈਸ਼ਨ ਨਾਲ ਹੋਈ | ਸੈਸ਼ਨ ਦਾ ਉਦੇਸ਼ ਬੱਚਿਆਂ ਵਿਚ ਸਰਦੀਆਂ ਦੀ ਬਿਮਾਰੀ ਨਾਲ ਲੜਨ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ | ਇਸ ਮੌਕੇ ਡਾਬਰ ਇੰਡੀਆ ਲਿਮਟਿਡ ਦੇ ਸੀ. ਐਸ. ਆਰ. ਤੇ ਕਾਰਪੋਰੇਟ ਸੰਚਾਰ ਦੇ ਮੁਖੀ ਬਿਆਸ ਆਨੰਦ ਨੇ ਕਿਹਾ, 'ਡਾਬਰ ਚਵਨਪ੍ਰਾਸ਼ 100 ਸਾਲਾਂ ਤੋਂ ਵੱਧ ਸਮੇਂ ਤੋਂ ਹਰ ਭਾਰਤੀ ਨੂੰ ਸਭ ਤੋਂ ਮਜ਼ਬੂਤ ਇਮਿਊਨਿਟੀ ਪ੍ਰਾਪਤ ਕਰਨ 'ਚ ਮਦਦ ਕਰਨ ਲਈ ਵਚਨਬੱਧ ਹੈ | ਇਹ ਪਹਿਲ ਇਸ ਵਚਨਬੱਧਤਾ ਨੂੰ ਪੂਰਾ ਕਰਨ ਵੱਲ ਇੱਕ ਵੱਡਾ ਕਦਮ ਹੈ | ਸ੍ਰੀਮਤੀ ਰੇਣੂ ਮਾਥੁਰ ਨੇ ਕਿਹਾ ਕਿ ਡਾਬਰ ਚਵਨਪ੍ਰਾਸ਼ ਸਾਡੀਆਂ ਅੰਦਰੂਨੀ ਪ੍ਰਤੀਰੋਧਕ ਜ਼ਰੂਰਤਾਂ ਨੂੰ ਵਧਾਉਣ ਲਈ ਇਕ ਪ੍ਰਭਾਵਸ਼ਾਲੀ ਹੱਲ ਹੈ | ਇਸ ਮੁਹਿੰਮ ਦੇ ਤਹਿਤ ਡਾਬਰ ਚਵਨਪ੍ਰਾਸ਼ ਭਾਰਤ ਭਰ ਦੇ 21 ਸ਼ਹਿਰਾਂ ਜਿਨ੍ਹਾਂ 'ਚ ਆਗਰਾ, ਵਾਰਾਨਸੀ, ਗਵਾਲੀਅਰ ਅਤੇ ਚੰਡੀਗੜ੍ਹ ਦੇ ਪ੍ਰਮੁੱਖ ਗੈਰ-ਸਰਕਾਰੀ ਸੰਗਠਨਾਂ ਨਾਲ ਹੱਥ ਮਿਲਾਇਆ ਹੈ |
Ad Position 22
No active advertisement
ਪਿਛਲੀ ਖ਼ਬਰ ਸ਼ੈਮਰਾਕ ਸਕੂਲ ਖਰੜ ਵਿਖੇ ਮਨਾਇਆ ਕਿ੍ਸਮਸ ਦਾ ਤਿਉਹਾਰ <br/> ਅਗਲੀ ਖ਼ਬਰ ਅਕਾਲੀ ਦਲ ਦੇ ਨਵੇਂ ਚੁਣੇ ਗਏ ਸੰਮਤੀ ਮੈਂਬਰਾਂ ਦਾ ਸਨਮਾਨ <br/>
Ad Position 24