06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਸਾਬਕਾ ਮੰਤਰੀ ਕੰਗ ਵਲੋਂ ਸੰਮਤੀ ਜ਼ੋਨ ਮੁੱਲਾਂਪੁਰ ਤੋਂ ਦੂਜੀ ਵਾਰ ਮੈਂਬਰ ਚੁਣੇ ਗਏ ਸਤੀਸ਼ ਕੁਮਾਰ ਦਾ ਸਨਮਾਨ <br/>

Ad Position 21
No active advertisement
ਮੁੱਲਾਂਪੁਰ ਗਰੀਬਦਾਸ ਵਿਖੇ ਦੂਜੀ ਵਾਰ ਸੰਮਤੀ ਮੈਂਬਰ ਚੁਣੇ ਗਏ ਸਤੀਸ਼ ਕੁਮਾਰ ਦਾ ਸਨਮਾਨ ਕਰਦੇ ਹੋਏ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਤੇ ਹੋਰ ਪਤਵੰਤੇ | ਤਸਵੀਰ : ਦਿਲਬਰ ਸਿੰਘ ਖੈਰਪੁਰ <br/> 21-12-2025
ਮੁੱਲਾਂਪੁਰ ਗਰੀਬਦਾਸ, 20 ਦਸੰਬਰ (ਦਿਲਬਰ ਸਿੰਘ ਖੈਰਪੁਰ)-ਹਲਕਾ ਖਰੜ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਇਲਾਕੇ ਦੇ ਵਸਨੀਕਾਂ ਦੀ ਭਰਵੀਂ ਮੀਟਿੰਗ ਦੌਰਾਨ ਮੁੱਲਾਂਪੁਰ ਸੰਮਤੀ ਜ਼ੋਨ ਤੋਂ ਦੂਜੀ ਵਾਰ ਮੈਂਬਰ ਚੁਣੇ ਗਏ ਸਤੀਸ਼ ਕੁਮਾਰ ਸ਼ਰਮਾ ਦਾ ਵਿਸ਼ੇਸ਼ ਸਨਮਾਨ ਕੀਤਾ | ਇਸ ਮੌਕੇ ਸਾਬਕਾ ਮੰਤਰੀ ਕੰਗ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਵਾਰ ਸੂਬੇ 'ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਆਮ ਆਦਮੀ ਪਾਰਟੀ ਨੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਦਿਆਂ ਪੂਰੀ ਧੱਕੇਸ਼ਾਹੀ ਕੀਤੀ ਹੈ, ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ | ਕਾਂਗਰਸ ਪਾਰਟੀ ਦੇ ਬਲਾਕ ਸੰਮਤੀ ਚੋਣਾਂ 'ਚ ਸੂਬੇ 'ਚ ਦੂਜੇ ਨੰਬਰ 'ਤੇ ਆਉਣ ਬਾਬਤ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ 'ਚ ਹਰ ਪੱਧਰ 'ਤੇ 2027 ਦੀਆਂ ਵਿਧਾਨ ਚੋਣਾਂ ਦੇ ਮੱਦੇਨਜ਼ਰ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਮਿਹਨਤ ਕਰਨ ਦੀ ਲੋੜ ਹੈ | ਇਸ ਮੌਕੇ ਸੀਨੀਅਰ ਯੂਥ ਆਗੂ ਅਮਰਿੰਦਰ ਸਿੰਘ ਰੋਮੀ ਕੰਗ, ਪ੍ਰਧਾਨ ਰਾਣਾ ਗਿਆਨ ਸਿੰਘ ਘੰਡੋਲੀ, ਚੇਅਰਮੈਨ ਕਿ੍ਪਾਲ ਸਿੰਘ, ਸਰਪੰਚ ਜਸਵੰਤ ਸਿੰਘ ਮੁੱਲਾਂਪੁਰ, ਨਰਿੰਦਰ ਸਿੰਘ ਢਕੌਰਾਂ, ਰਾਣਾ ਰਵਿੰਦਰ ਸਿੰਘ ਮਾਜਰੀ ਤੇ ਡਾ. ਅਮਰਜੀਤ ਸਿੰਘ ਕਰਤਾਰਪੁਰ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਚਕੂਲਾ ਵਿਖੇ ਬੰਦ ਪਏ ਘਰਾਂ 'ਚ ਚੋਰੀ ਕਰਨ ਵਾਲਾ ਮੁਲਜ਼ਮ ਗਹਿਣਿਆਂ ਸਮੇਤ ਕਾਬੂ <br/> ਅਗਲੀ ਖ਼ਬਰ ਸ਼ੈਮਰਾਕ ਸਕੂਲ ਖਰੜ ਵਿਖੇ ਮਨਾਇਆ ਕਿ੍ਸਮਸ ਦਾ ਤਿਉਹਾਰ <br/>
Ad Position 24