06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਪਿੰਡ ਸੁੰਡਰਾਂ ਵਿਖੇ ਦੋ ਧਿਰਾਂ 'ਚ ਲੜਾਈ ਹੋਣ 'ਤੇ ਪੁਲਿਸ ਵਲੋਂ ਕਰਾਸ ਮਾਮਲਾ ਦਰਜ <br/>

Ad Position 21
No active advertisement
ਪਿੰਡ ਸੁੰਡਰਾਂ ਵਿਖੇ ਹੋਏ ਲੜਾਈ-ਝਗੜੇ ਦੌਰਾਨ ਜ਼ਖ਼ਮੀ ਹੋਈ ਮਹਿਲਾ ਦੀ ਤਸਵੀਰ | ਤਸਵੀਰ : ਰਣਬੀਰ ਸਿੰਘ ਪੜ੍ਹੀ <br/> 21-12-2025
ਡੇਰਾਬੱਸੀ, 20 ਦਸੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੇ ਪਿੰਡ ਸੁੰਡਰਾਂ 'ਚ ਬੀਤੇ ਸੋਮਵਾਰ ਨੂੰ ਦੋ ਧਿਰਾਂ ਦਰਮਿਆਨ ਹੋਈ ਲੜਾਈ ਦੇ ਮਾਮਲੇ 'ਚ ਪੁਲਿਸ ਨੇ ਦੋਵੇਂ ਧਿਰਾਂ ਦੀ ਸ਼ਿਕਾਇਤ 'ਤੇ ਕਰਾਸ ਮਾਮਲਾ ਦਰਜ ਕੀਤਾ ਹੈ | ਮਾਮਲੇ ਦੀ ਜਾਂਚ ਜਾਰੀ ਹੈ ਤੇ ਦੋਵੇਂ ਧਿਰਾਂ ਦੇ ਮੁਲਜ਼ਮ ਫ਼ਰਾਰ ਦੱਸੇ ਜਾ ਰਹੇ ਹਨ | ਜਾਣਕਾਰੀ ਦਿੰਦਿਆਂ ਤਫ਼ਤੀਸ਼ੀ ਅਫ਼ਸਰ ਧਰਮਪਾਲ ਨੇ ਦੱਸਿਆ ਕਿ ਪਹਿਲੇ ਮਾਮਲੇ ਦੀ ਪੀੜਤਾ ਪਿੰਡ ਸੁੰਢਰਾਂ ਦੀ ਰਹਿਣ ਵਾਲੀ 42 ਸਾਲਾ ਦੀਪਕ (ਪਤਨੀ ਹੈਪੀ ਮਸੀਹ) ਨੇ ਆਪਣੇ ਬਿਆਨਾਂ 'ਚ ਦੱਸਿਆ ਹੈ ਕਿ ਬੀਤੇ ਸੋਮਵਾਰ ਰਾਤ ਦੇ ਕਰੀਬ 10.30 ਵਜੇ ਉਹ ਆਪਣੇ ਘਰ ਦੇ ਵਿਹੜੇ 'ਚ ਬੈਠੀ ਸੀ | ਇਸੇ ਦੌਰਾਨ ਪਿੰਡ ਦੇ ਹਰਵਿੰਦਰ ਸਿੰਘ ਉਰਫ਼ ਬੁੱਧੂ, ਜਸਵੀਰ ਸਿੰਘ ਉਰਫ਼ ਜੱਸੀ ਤੇ ਸ਼ਿਆਮ ਸਿੰਘ ਉਸ ਦੇ ਘਰ ਆਏ ਅਤੇ ਉਸ ਦੇ ਪਤੀ ਹੈਪੀ ਬਾਰੇ ਪੁੱਛਣ ਲੱਗੇ | ਜਦੋਂ ਉਸ ਨੇ ਦੱਸਿਆ ਕਿ ਪਤੀ ਗੱਡੀ ਲੈ ਕੇ ਬਾਹਰ ਗਿਆ ਹੋਇਆ ਹੈ ਤਾਂ ਤਿੰਨਾਂ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ | ਸ਼ਿਕਾਇਤ ਮੁਤਾਬਿਕ ਹਰਵਿੰਦਰ ਸਿੰਘ ਨੇ ਕਿਸੇ ਨੁਕੀਲੀ ਚੀਜ਼ ਨਾਲ ਵਾਰ ਕਰਕੇ ਉਸ ਦੀ ਸੱਜੀ ਬਾਂਹ ਜ਼ਖ਼ਮੀ ਕਰ ਦਿੱਤੀ | ਉਸ ਵਲੋਂ ਰੌਲਾ ਪਾਉਣ 'ਤੇ ਗੁਆਂਢੀ ਇਕੱਠੇ ਹੋ ਗਏ, ਜਿਸ ਉਪਰੰਤ ਹਮਲਾਵਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਕਾਰ 'ਚ ਸਵਾਰ ਹੋ ਕੇ ਫ਼ਰਾਰ ਹੋ ਗਏ | ਪੀੜਤ ਔਰਤ ਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ, ਜਿਥੇ ਕਿ ਇਲਾਜ ਮਗਰੋਂ ਉਸ ਨੂੰ ਛੁੱਟੀ ਦੇ ਦਿੱਤੀ ਗਈ | ਦੂਜੇ ਮਾਮਲੇ ਸੰਬੰਧੀ ਉਨ੍ਹਾਂ ਦੱਸਿਆ ਕਿ ਕਰਾਸ ਕੇਸ 'ਚ ਹਰਵਿੰਦਰ ਸਿੰਘ ਪੁੱਤਰ ਰਾਜ ਕੁਮਾਰ ਨੇ ਦੱਸਿਆ ਕਿ 15 ਦਸੰਬਰ ਨੂੰ ਕਰੀਬ 8.30 ਵਜੇ ਉਹ ਆਪਣੀ ਕਾਰ ਰਾਹੀਂ ਮੁਬਾਰਕਪੁਰ ਤੋਂ ਘਰ ਵਾਪਸ ਜਾ ਰਿਹਾ ਸੀ ਤੇ ਇਸੇ ਦੌਰਾਨ ਰਸਤੇ 'ਚ ਉਸ ਨੇ ਪਿੰਡ ਦੇ ਮਸੀਹਾ ਤੇ ਉਸ ਦੇ ਦੋਸਤ ਨੂੰ ਕਾਰ 'ਚ ਬਿਠਾਇਆ | ਦੋਵਾਂ ਨੂੰ ਉਤਾਰ ਕੇ ਕਾਰ ਮੋੜਦੇ ਸਮੇਂ ਹੈਪੀ, ਉਸ ਦੇ ਪੁੱਤਰ ਸਾਹਿਲ, ਬੌਬੀ, ਧਰਮ ਤੇ ਹੈਪੀ ਦੇ ਜਵਾਈ ਸਮੇਤ ਕੁਝ ਨਾਮਾਲੂਮ ਵਿਅਕਤੀਆਂ ਨੇ ਉਸ ਨੂੰ ਰੋਕ ਕੇ ਡੰਡਿਆਂ ਤੇ ਰਾਡਾਂ ਨਾਲ ਉਸ ਦੀ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦੀ ਸੱਜੀ ਲੱਤ ਟੁੱਟ ਗਈ | ਰੌਲਾ ਪੈਣ 'ਤੇ ਪਿੰਡ ਵਾਸੀਆਂ ਦੇ ਇਕੱਠੇ ਹੋਣ ਉਪਰੰਤ ਹਮਲਾਵਰ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ | ਇਸ ਤੋਂ ਬਾਅਦ ਪੀੜਤ ਨੂੰ ਸਿਵਲ ਹਸਪਤਾਲ ਡੇਰਾਬੱਸੀ ਵਿਖੇ ਦਾਖ਼ਲ ਕਰਵਾਇਆ | ਪੁਲਿਸ ਵਲੋਂ ਦੋਵੇਂ ਕੇਸਾਂ 'ਚ ਸੰਬੰਧਤ ਧਾਰਾਵਾਂ ਤਹਿਤ ਮਾਮਲੇ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਮਾਤਾ ਸਾਹਿਬ ਕੌਰ ਕਾਲਜ ਆਫ਼ ਨਰਸਿੰਗ ਮੁਹਾਲੀ ਵਿਖੇ ਵਿਦਾਇਗੀ ਤੇ ਫਰੈਸ਼ਰ ਪਾਰਟੀ ਕਰਵਾਈ <br/> ਅਗਲੀ ਖ਼ਬਰ ਮਹਾਂਰਿਸ਼ੀ ਦਯਾਨੰਦ ਪਬਲਿਕ ਸਕੂਲ ਚੰਡੀਗੜ੍ਹ ਨੇ ਸਾਲਾਨਾ ਸਮਾਗਮ ਕਰਵਾਇਆ <br/>
Ad Position 24