06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਅੰਕੁਰ ਸਕੂਲ 'ਚ ਸਾਲਾਨਾ ਗੋਲਡਨ ਜੁਬਲੀ ਸਮਾਰੋਹ ਕਰਵਾਇਆ <br/>

Ad Position 21
No active advertisement
ਪੰਜਾਬ ਯੂਨੀਵਰਸਿਟੀ ਦੇ ਅੰਕੁਰ ਸਕੂਲ ਚੰਡੀਗੜ੍ਹ ਵਿਖੇ ਰੰਗਾ-ਰੰਗ ਪ੍ਰੋਗਰਾਮ ਪੇਸ਼ ਕਰਦੇ ਵਿਦਿਆਰਥੀ | ਤਸਵੀਰ : ਕਮਲਜੀਤ ਸਿੰਘ <br/> 21-12-2025
ਚੰਡੀਗੜ੍ਹ, 20 ਦਸੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਦੇ ਅੰਕੁਰ ਸਕੂਲ ਚੰਡੀਗੜ੍ਹ ਵਿਖੇ ਸਕੂਲ ਦੀ ਗੋਲਡਨ ਜੁਬਲੀ ਸਮਾਰੋਹ ਬੜੇ ਸਾਨਦਾਰ ਤਰੀਕੇ ਨਾਲ ਮਨਾਇਆ | ਜਿਸ ਵਿਚ ਮੁੱਖ ਮਹਿਮਾਨ ਵਜੋਂ ਪ੍ਰੋ. ਐਮਰੀਟਸ (ਡਾ.) ਵੀਰੇਂਦਰ ਕੁਮਾਰ ਸੰਸਥਾਪਕ ਨਿਰਦੇਸ਼ਕ-ਅਕਾਦਮਿਕ ਚੰਡੀਗੜ੍ਹ ਜੁਡੀਸ਼ੀਅਲ ਅਕੈਡਮੀ ਤੇ ਡਾ. ਅਮਿਤ ਚੌਹਾਨ ਡੀਨ ਸਟੂਡੈਂਟ ਵੈਲਫੇਅਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸ਼ਾਮਿਲ ਹੋਏ, ਜਿਨ੍ਹਾਂ ਨੇ ਸੰਬੋਧਨ 'ਚ ਸਕੂਲ ਵਲੋਂ ਸਰਵਪੱਖੀ ਸਿੱਖਿਆ, ਅਕਾਦਮਿਕ ਉੱਤਮਤਾ ਦੇ ਨਾਲ-ਨਾਲ ਖੇਡਾਂ, ਸੱਭਿਆਚਾਰਕ ਗਤੀਵਿਧੀਆਂ ਅਤੇ ਜੀਵਨ ਦੇ ਹੁਨਰਾਂ ਦੇ ਸੰਤੁਲਿਤ ਵਿਕਾਸ ਦੀ ਸ਼ਲਾਘਾ ਕੀਤੀ | ਵਿਦਿਆਰਥੀਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ | ਪ੍ਰੋਗਰਾਮ ਦਾ ਮੁੱਖ ਆਕਰਸ਼ਨ ਅਕਾਦਮਿਕ ਤੇ ਖੇਡ ਇਨਾਮ ਵੰਡ ਸਮਾਰੋਹ ਸੀ, ਜਿਸ 'ਚ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ | 550 ਤੋਂ ਵੱਧ ਵਿਦਿਆਰਥੀਆਂ ਨੂੰ ਟਰਾਫ਼ੀਆਂ ਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ | ਪ੍ਰੋਗਰਾਮ ਵਿਚ ਹੱਥ ਨਾਲ ਬਣੀਆਂ ਵਸਤੂਆਂ, ਸੁਆਦੀ ਪਕਵਾਨਾਂ, ਖੇਡਾਂ ਅਤੇ ਵੱਖ-ਵੱਖ ਮਨੋਰੰਜਕ ਗਤੀਵਿਧੀਆਂ ਦੇ ਸਟਾਲ ਲਗਾਏ ਗਏ, ਜਿਨ੍ਹਾਂ ਦਾ ਹਰ ਉਮਰ ਦੇ ਲੋਕਾਂ ਨੇ ਭਰਪੂਰ ਆਨੰਦ ਮਾਣਿਆ |

Ad Position 22
No active advertisement
ਪਿਛਲੀ ਖ਼ਬਰ ਪੋਸਟ ਗ੍ਰੈਜੂਏਟ ਕਾਲਜ-11 'ਚ ਰਾਸ਼ਟਰੀ ਬਾਲ ਵਿਆਹ ਦੀ ਰੋਕਥਾਮ ਸੰਬੰਧੀ ਚੁੱਕੀ ਸਹੁੰ <br/> ਅਗਲੀ ਖ਼ਬਰ ਮਾਤਾ ਸਾਹਿਬ ਕੌਰ ਕਾਲਜ ਆਫ਼ ਨਰਸਿੰਗ ਮੁਹਾਲੀ ਵਿਖੇ ਵਿਦਾਇਗੀ ਤੇ ਫਰੈਸ਼ਰ ਪਾਰਟੀ ਕਰਵਾਈ <br/>
Ad Position 24