06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਪੋਸਟ ਗ੍ਰੈਜੂਏਟ ਕਾਲਜ-11 'ਚ ਰਾਸ਼ਟਰੀ ਬਾਲ ਵਿਆਹ ਦੀ ਰੋਕਥਾਮ ਸੰਬੰਧੀ ਚੁੱਕੀ ਸਹੁੰ <br/>

Ad Position 21
No active advertisement
ਪੋਸਟ ਗ੍ਰੈਜੂਏਟ ਗਵਰਨਮੈਂਟ ਕਾਲਜ ਸੈਕਟਰ-11 ਚੰਡੀਗੜ੍ਹ ਵਿਖੇ ਰਾਸ਼ਟਰੀ ਬਾਲ ਵਿਆਹ ਦੀ ਰੋਕਥਾਮ ਸੰਬੰਧੀ ਸਹੁੰ ਚੁੱਕਦੇ ਹੋਏ | ਤਸਵੀਰ : ਕਮਲਜੀਤ ਸਿੰਘ <br/> 21-12-2025
ਚੰਡੀਗੜ੍ਹ, 20 ਦਸੰਬਰ (ਮਾਰਕੰਡਾ)-ਪੋਸਟ ਗ੍ਰੈਜੂਏਟ ਗਵਰਨਮੈਂਟ ਕਾਲਜ ਸੈਕਟਰ-11 ਚੰਡੀਗੜ੍ਹ ਦੇ ਬਾਲ ਸਾਰਥੀ ਕਲੱਬ ਤੇ ਐਨ. ਐਸ. ਐਸ. ਇਕਾਈ ਵਲੋਂ ਸਮਾਜਿਕ ਸੁਧਾਰ ਦੀ ਦਿਸ਼ਾ 'ਚ ਇਕ ਮਹੱਤਵਪੂਰਨ ਪਹਿਲ ਕਰਦਿਆਂ ਰਾਸ਼ਟਰੀ ਬਾਲ ਵਿਆਹ ਮੁਕਤ ਭਾਰਤ (ਬੀ. ਵੀ. ਐਮ. ਬੀ.) ਅਭਿਆਨ ਅਧੀਨ ਬਾਲ ਵਿਆਹ ਦੀ ਰੋਕਥਾਮ ਸੰਬੰਧੀ ਸਹੁੰ ਚੁੱਕੀ ਗਈ | ਇਹ ਅਭਿਆਨ ਭਾਰਤ ਸਰਕਾਰ ਦੇ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦੁਆਰਾ ਦੇਸ਼ ਭਰ ਵਿਚ ਚਲਾਇਆ ਜਾ ਰਿਹਾ ਹੈ | ਇਸ ਅਭਿਆਨ ਦੀ ਅਗਵਾਈ ਡਾ. ਮੋਨਿਕਾ ਡਾਰਾ ਦੁਆਰਾ ਕੀਤੀ ਗਈ, ਜਿਨ੍ਹਾਂ ਦੇ ਮਾਰਗਦਰਸ਼ਨ ਹੇਠ 30 ਵਿਦਿਆਰਥੀ ਮੈਂਬਰ ਮੌਜੂਦ ਸਨ | ਕਲੱਬ ਦੀ ਅਗਵਾਈ ਵਿਦਿਆਰਥਣ ਸੁਸ਼ਰੀ, ਰਜਨਪ੍ਰੀਤ ਕੌਰ ਤੇ ਸੁਸ਼ਰੀ ਮਾਨਸੀ ਸ਼ਰਮਾ ਵਲੋਂ ਕੀਤੀ ਗਈ | ਇਸ ਮੌਕੇ ਡੀਨ ਦੀਪਸ਼ਿਖਾ ਨੇ ਉਪ-ਪਿ੍ੰਸੀਪਲ, ਫੈਕਲਟੀ ਮੈਂਬਰਾਂ, ਐਨ. ਐਸ. ਐਸ. ਸਵੈਛਿਕਾਂ ਤੇ ਬਾਲ ਸਾਰਥੀ ਕਲੱਬ ਦੇ ਮੈਂਬਰਾਂ ਨੂੰ ਬਾਲ ਵਿਆਹ ਰੋਕਥਾਮ ਦੀ ਸਹੁੰ ਚੁਕਾਈ | ਡਾ. ਮੋਨਿਕਾ ਡਾਰਾ ਨੇ ਕਿਹਾ ਕਿ ਬਾਲ ਵਿਆਹ ਨਾ ਸਿਰਫ਼ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ, ਸਗੋਂ ਇਹ ਸਿੱਖਿਆ, ਸਿਹਤ ਤੇ ਸਸ਼ਕਤੀਕਰਨ ਦੇ ਰਾਹ ਵਿਚ ਇਕ ਵੱਡੀ ਰੁਕਾਵਟ ਹੈ |

Ad Position 22
No active advertisement
ਪਿਛਲੀ ਖ਼ਬਰ ਹਰਿਆਣਾ ਪੁਲਿਸ ਵਲੋਂ ਲਾਰੈਂਸ ਬਿਸ਼ਨੋਈ ਗਰੋਹ ਦੇ 4 ਸ਼ੂਟਰ ਗਿ੍ਫ਼ਤਾਰ ਅਗਲੀ ਖ਼ਬਰ ਅੰਕੁਰ ਸਕੂਲ 'ਚ ਸਾਲਾਨਾ ਗੋਲਡਨ ਜੁਬਲੀ ਸਮਾਰੋਹ ਕਰਵਾਇਆ <br/>
Ad Position 24