ਅੰਬਾਲਾ/ਕੁਰੂਕਸ਼ੇਤਰ, 20 ਦਸੰਬਰ (ਏਜੰਸੀ)-ਹਰਿਆਣਾ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ਼.) ਨੇ ਲਾਰੈਂਸ ਬਿਸ਼ਨੋਈ ਗਰੋਹ ਨਾਲ ਜੁੜੇ ਚਾਰ ਸ਼ੂਟਰਾਂ ਨੂੰ ਗਿ੍ਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਤੋਂ ਗੈਰ-ਕਾਨੂੰਨੀ ਹਥਿਆਰ ਬਰਾਮਦ ਕੀਤੇ ਹਨ | ਐਸ.ਟੀ.ਐਫ. ਦੀ ਅੰਬਾਲਾ ਯੂਨਿਟ ਨੇ ਉਮਰੀ ਖੇਤਰ 'ਚ ਜੀ.ਟੀ. ਰੋਡ ਨੇੜੇ ਇਕ ਗੁਪਤ ਸੂਚਨਾ ਤੋਂ ਬਾਅਦ ਇਹ ਗਿ੍ਫ਼ਤਾਰੀਆਂ ਕੀਤੀਆਂ | ਉਨ੍ਹਾਂ ਕਿਹਾ ਕਿ ਕਾਰਵਾਈ ਦੌਰਾਨ ਤਿੰਨ ਦੇਸੀ ਪਿਸਤੌਲ ਤੇ ਸੱਤ ਜ਼ਿੰਦਾ ਕਾਰਤੂਸ ਜ਼ਬਤ ਕੀਤੇ ਗਏ | ਪੁਲਿਸ ਨੇ ਕਿਹਾ ਕਿ ਦੋਸ਼ੀ ਜਬਰੀ ਵਸੂਲੀ ਲਈ ਰੇਵਾੜੀ-ਨਾਰਨੌਲ ਹਾਈਵੇਅ 'ਤੇ ਇਕ ਟੋਲ ਪਲਾਜ਼ਾ 'ਤੇ ਗੋਲੀਬਾਰੀ ਕਰਨ ਦੀ ਯੋਜਨਾ ਬਣਾ ਰਹੇ ਸਨ | ਉਹ ਝਾਰਖੰਡ ਦੇ ਰਾਂਚੀ 'ਚ ਇਕ ਅਪਰਾਧ ਦੀ ਯੋਜਨਾ ਬਣਾਉਣ 'ਚ ਵੀ ਸ਼ਾਮਿਲ ਸਨ | ਗਿ੍ਫ਼ਤਾਰ ਕੀਤੇ ਗਏ ਕੁਝ ਵਿਅਕਤੀਆਂ ਦਾ ਪਹਿਲਾਂ ਹੀ ਅਪਰਾਧਿਕ ਰਿਕਾਰਡ ਹੈ ਅਤੇ ਉਹ ਜੇਲ੍ਹ 'ਚ ਸਨ | ਹਾਲਾਂਕਿ ਜ਼ਮਾਨਤ 'ਤੇ ਬਾਹਰ ਆਉਣ ਤੋਂ ਬਾਅਦ ਉਹ ਦੁਬਾਰਾ ਸੰਗਠਿਤ ਅਪਰਾਧ ਗਤੀਵਿਧੀਆਂ 'ਚ ਸ਼ਾਮਿਲ ਹੋ ਗਏ | ਕੁਰੂਕਸ਼ੇਤਰ ਦੇ ਥਾਨੇਸਰ ਸਦਰ ਪੁਲਿਸ ਸਟੇਸ਼ਨ 'ਚ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਦੋਸ਼ੀਆਂ ਨੂੰ ਹੋਰ ਪੁੱਛਗਿੱਛ ਲਈ ਪੁਲਿਸ ਰਿਮਾਂਡ 'ਤੇ ਲਿਆ ਗਿਆ ਹੈ |