06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਨਿਤਿਸ਼ ਕੁਮਾਰ ਨੇ ਜਿਸ ਡਾਕਟਰ ਦਾ ਨਕਾਬ ਉਤਾਰਿਆ ਸੀ, ਉਹ ਡਿਊਟੀ 'ਤੇ ਨਹੀਂ ਆਈ-ਅਧਿਕਾਰੀ <br/>

Ad Position 21
No active advertisement
ਅਜੀਤ ਡੈਸਕ 21-12-2025
ਪਟਨਾ, 20 ਦਸੰਬਰ (ਏਜੰਸੀ)-ਇਕ ਮਹਿਲਾ ਡਾਕਟਰ ਜਿਸ ਦਾ ਨਕਾਬ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਇਸ ਹਫ਼ਤੇ ਦੀ ਸ਼ੁਰੂਆਤ 'ਚ ਇਕ ਨਿਯੁਕਤੀ ਪੱਤਰ ਵੰਡ ਪ੍ਰੋਗਰਾਮ ਦੌਰਾਨ ਉਤਾਰ ਦਿੱਤਾ ਸੀ, ਉਸ ਨੇ ਅਜੇ ਤੱਕ ਡਿਊਟੀ ਜੁਆਇਨ ਨਹੀਂ ਕੀਤੀ | ਪਟਨਾ ਦੇ ਸਿਵਲ ਸਰਜਨ ਅਵਿਨਾਸ਼ ਕੁਮਾਰ ਸਿੰਘ ਨੇ ਕਿਹਾ ਕਿ ਨੁਸਰਤ ਪਰਵੀਨ ਸਨਿਚਰਵਾਰ ਸ਼ਾਮ 7 ਵਜੇ ਤੱਕ ਡਿਊਟੀ 'ਤੇ ਨਹੀਂ ਆਈ | ਉਨ੍ਹਾਂ ਕਿਹਾ ਕਿ ਮੈਨੂੰ ਸੂਚਿਤ ਕੀਤਾ ਗਿਆ ਹੈ ਕਿ ਜੁਆਇਨ ਕਰਨ ਦੀ ਆਖਰੀ ਤਰੀਕ 20 ਦਸੰਬਰ ਤੋਂ ਅੱਗੇ ਵਧਾ ਦਿੱਤੀ ਗਈ ਹੈ, ਇਹ ਦੇਖਣਾ ਬਾਕੀ ਹੈ ਕਿ ਪਰਵੀਨ ਸੋਮਵਾਰ ਨੂੰ ਡਿਊਟੀ ਜੁਆਇਨ ਕਰਦੀ ਹੈ ਜਾਂ ਨਹੀਂ | ਸੋਮਵਾਰ ਨੂੰ ਪਟਨਾ 'ਚ ਮੁੱਖ ਮੰਤਰੀ ਸਕੱਤਰੇਤ 'ਚ ਆਯੂਸ਼ ਡਾਕਟਰ ਆਪਣੇ ਨਿਯੁਕਤੀ ਪੱਤਰ ਪ੍ਰਾਪਤ ਕਰਨ ਲਈ ਇਕੱਠੇ ਹੋਏ ਸਨ ਅਤੇ ਜਦੋਂ ਮਹਿਲਾ ਡਾਕਟਰ ਆਪਣਾ ਨਿਯੁਕਤੀ ਪੱਤਰ ਲੈਣ ਆਈ ਤਾਂ ਨਿਤਿਸ਼ ਕੁਮਾਰ ਨੇ ਉਸ ਦਾ ਨਕਾਬ ਦੇਖਿਆ ਅਤੇ ਕਿਹਾ ਇਹ ਕੀ ਹੈ?, ਫਿਰ ਉਸ ਦਾ ਨਕਾਬ ਹਟਾ ਦਿੱਤਾ | ਪਟਨਾ ਸਦਰ ਦੇ ਸਬਲਪੁਰ ਪੀ.ਐਚ.ਸੀ. ਜਿਥੇ ਪਰਵੀਨ ਦੇ ਜੁਆਇਨ ਹੋਣ ਦੀ ਉਮੀਦ ਸੀ, ਦੇ ਸਰਜਨ ਵਿਜੇ ਕੁਮਾਰ ਨੇ ਵੀ ਪੁਸ਼ਟੀ ਕੀਤੀ ਕਿ ਮਹਿਲਾ ਡਾਕਟਰ ਡਿਊਟੀ 'ਤੇ ਨਹੀਂ ਆਈ | ਇਸ ਦÏਰਾਨ ਰਾਜਪਾਲ ਆਰਿਫ ਮੁਹੰਮਦ ਖਾਨ ਨੇ ਨਕਾਬ ਵਿਵਾਦ 'ਤੇ ਆਪਣੀ ਨਿਰਾਸ਼ਾ ਪ੍ਰਗਟ ਕੀਤੀ ਹੈ | ਪਟਨਾ 'ਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਤੁਸੀਂ ਲੋਕਾਂ ਨੇ ਇਸ ਤੋਂ ਕੀ ਬਣਾਇਆ ਹੈ? ਇਹ ਆਦਮੀ (ਨਿਤਿਸ਼ ਕੁਮਾਰ) ਵਿਦਿਆਰਥਣਾਂ ਨੂੰ ਆਪਣੀਆਂ ਧੀਆਂ ਸਮਝਦਾ ਹੈ |

Ad Position 22
No active advertisement
ਪਿਛਲੀ ਖ਼ਬਰ ਤੋਸ਼ਾਖ਼ਾਨਾ ਮਾਮਲੇ 'ਚ ਪਾਕਿ ਦੇ ਕਈ ਪ੍ਰਧਾਨ ਮੰਤਰੀਆਂ, ਰਾਸ਼ਟਰਪਤੀਆਂ ਅਤੇ ਜਨਰਲਾਂ ਦੇ ਨਾਂਅ ਆ ਚੁੱਕੇ ਨੇ ਸਾਹਮਣੇ... ਅਗਲੀ ਖ਼ਬਰ ਹਰਿਆਣਾ ਪੁਲਿਸ ਵਲੋਂ ਲਾਰੈਂਸ ਬਿਸ਼ਨੋਈ ਗਰੋਹ ਦੇ 4 ਸ਼ੂਟਰ ਗਿ੍ਫ਼ਤਾਰ
Ad Position 24