19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਹਾਈ ਕੋਰਟ ਵਲੋਂ ਅਕਾਲੀ ਆਗੂ ਬੌਬੀ ਮਾਨ ਨੂੰ ਜ਼ਮਾਨਤ <br/>

Ad Position 21
No active advertisement
ਅਜੀਤ ਡੈਸਕ 23-12-2025
ਚੰਡੀਗੜ੍ਹ, 22 ਦਸੰਬਰ (ਸੰਦੀਪ ਕੁਮਾਰ ਮਾਹਨਾ)–ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਚਾਇਤ ਚੋਣਾਂ ਦੌਰਾਨ ਹਿੰਸਕ ਝੜਪਾਂ ਨਾਲ ਸੰਬੰਧਿਤ ਇਕ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨਰਦੇਵ ਸਿੰਘ ਉਰਫ਼ ਬੌਬੀ ਮਾਨ ਨੂੰ ਜ਼ਮਾਨਤ ਦੇ ਦਿੱਤੀ ਹੈ | ਅੱਜ ਹੋਈ ਇਸ ਮਾਮਲੇ ਦੀ ਸੁਣਵਾਈ ਦੌਰਾਨ ਹਾਈ ਕੋਰਟ ਨੇ ਰਿਕਾਰਡ 'ਤੇ ਮੌਜੂਦ ਸਮਗਰੀ, ਐਫ਼.ਆਈ.ਆਰ. 'ਚ ਦੋਸ਼ਾਂ ਅਤੇ ਜਾਂਚ ਦੀ ਮੌਜੂਦਾ ਸਥਿਤੀ 'ਤੇ ਵਿਚਾਰ ਕਰਦੇ ਹੋਏ ਪਾਇਆ ਕਿ ਦੋਸ਼ੀ ਨੂੰ ਨਿਰੰਤਰ ਨਿਆਇਕ ਹਿਰਾਸਤ 'ਚ ਰੱਖੇ ਜਾਣ ਦੀ ਲੋੜ ਇਸ ਪੱਧਰ 'ਤੇ ਨਹੀਂ ਹੈ | ਇਸ ਆਧਾਰ 'ਤੇ ਅਦਾਲਤ ਨੇ ਉਨ੍ਹਾਂ ਨੂੰ ਜ਼ਮਾਨਤ ਦਾ ਲਾਭ ਦੇਣ ਦਾ ਹੁਕਮ ਪਾਸ ਕੀਤਾ | ਇਹ ਮਾਮਲਾ 2024 ਦੀਆਂ ਪੰਚਾਇਤ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਦੌਰਾਨ ਹੋਈ ਕਥਿਤ ਹਿੰਸਾ ਨਾਲ ਜੁੜਿਆ ਹੈ | ਪੁਲਿਸ ਦੇ ਅਨੁਸਾਰ ਜਲਾਲਾਬਾਦ ਇਲਾਕੇ 'ਚ ਸਥਿਤ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ (ਬੀ.ਡੀ.ਪੀ.ਓ) ਦਫ਼ਤਰ ਦੇ ਬਾਹਰ ਨਾਮਜ਼ਦਗੀਆਂ ਦਾਖਲ ਕਰਨ ਦੌਰਾਨ ਦੋ ਗੁੱਟਾਂ ਵਿਚਕਾਰ ਗੰਭੀਰ ਝੜਪ ਹੋ ਗਈ ਸੀ | ਇਸ ਸੰਬੰਧ 'ਚ ਦਰਜ਼ ਐਫ਼. ਆਈ. ਆਰ ਵਿਚ ਬੌਬੀ ਮਾਨ, ਉਨ੍ਹਾਂ ਦੇ ਭਰਾ ਵਰਦੇਵ ਸਿੰਘ ਉਰਫ਼ ਨੋਨੀ ਮਾਨ ਅਤੇ ਹੋਰਾਂ ਨੂੰ ਨਾਮਜ਼ਦ ਕੀਤਾ ਗਿਆ ਸੀ | ਦੋਸ਼ਾਂ 'ਚ ਗੋਲੀਬਾਰੀ, ਅਪਰਾਧਿਕ ਧਮਕੀ ਅਤੇ ਕਤਲ ਦੀ ਕੋਸ਼ਿਸ਼ ਵਰਗੇ ਗੰਭੀਰ ਦੋਸ਼ ਸ਼ਾਮਲ ਸਨ | ਇਹ ਐਫ਼.ਆਈ.ਆਰ ਪੰਜਾਬ ਪੁਲਿਸ ਵਲੋਂ ਫ਼ਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਪੁਲਿਸ ਸਟੇਸ਼ਨ ਵਿਖੇ ਦਰਜ ਕੀਤੀ ਗਈ ਸੀ |

Ad Position 22
No active advertisement
ਪਿਛਲੀ ਖ਼ਬਰ ਤਨਿਸ਼ਕ ਵਲੋਂ ਚੰਡੀਗੜ੍ਹ 'ਚ ਸ਼ਾਹੀ ਸ਼ਾਮ ਦਾ ਆਯੋਜਨ <br/> ਅਗਲੀ ਖ਼ਬਰ ਪਾਸਪੋਰਟ ਵੀ ਪਛਾਣ ਦਾ ਇਕ ਸਾਧਨ, ਇਸ ਨੂੰ ਜਮ੍ਹਾਂ ਕਰਵਾਉਣ ਨੂੰ ਜ਼ਮਾਨਤ ਦੀ ਸ਼ਰਤ ਵਜੋਂ ਲਾਗੂ ਨਹੀਂ ਕੀਤਾ ਜਾ ਸਕਦਾ-ਹਾ...
Ad Position 24