19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਮੁਬਾਰਕਪੁਰ ਵਿਖੇ 20 ਸਾਲਾ ਨੌਜਵਾਨ ਲੜਕੀ ਵਲੋਂ ਖ਼ੁਦਕੁਸ਼ੀ

Ad Position 21
No active advertisement
ਅਜੀਤ ਡੈਸਕ 23-12-2025
ਡੇਰਾਬੱਸੀ, 22 ਦਸੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੇ ਪਿੰਡ ਮੁਬਾਰਕਪੁਰ ਵਿਖੇ ਇਕ ਨੌਜਵਾਨ ਲੜਕੀ ਵਲੋਂ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ ਗਈ | ਘਟਨਾ ਸਮੇਂ ਮਿ੍ਤਕਾ ਦਾ ਪਰਿਵਾਰ ਘਰ 'ਚ ਮੌਜੂਦ ਨਹੀਂ ਸੀ | ਪਰਿਵਾਰ ਮੁਤਾਬਿਕ ਲੜਕੀ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਚੱਲ ਰਹੀ ਸੀ ਤੇ ਉਸ ਦਾ ਇਲਾਜ ਵੀ ਚੱਲ ਰਿਹਾ ਸੀ | ਮਿ੍ਤਕਾ ਦੀ ਪਛਾਣ ਨੇਹਾ (20) ਪੁੱਤਰੀ ਰੌਸ਼ਨ ਲਾਲ ਵਜੋਂ ਹੋਈ ਹੈ | ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਏ. ਐੱਸ. ਆਈ. ਧਰਮਪਾਲ ਅਨੁਸਾਰ ਘਟਨਾ ਵੇਲੇ ਪਰਿਵਾਰਕ ਮੈਂਬਰ ਕਿਧਰੇ ਬਾਹਰ ਗਏ ਹੋਏ ਸਨ ਤੇ ਨੇਹਾ ਘਰ 'ਚ ਇਕੱਲੀ ਸੀ | ਇਸ ਦੌਰਾਨ ਉਸ ਨੇ ਕਮਰੇ 'ਚ ਪੱਖੇ ਨਾਲ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ | ਪਰਿਵਾਰਕ ਮੈਂਬਰਾਂ ਦੇ ਵਾਪਸ ਆਉਣ 'ਤੇ ਘਟਨਾ ਦੀ ਜਾਣਕਾਰੀ ਮਿਲੀ | ਉਹ ਤੁਰੰਤ ਨੇਹਾ ਨੂੰ ਹੇਠ ਉਤਾਰ ਕੇ ਸਿਵਲ ਹਸਪਤਾਲ ਡੇਰਾਬੱਸੀ ਵਿਖੇ ਲੈ ਗਏ, ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ | ਸੂਚਨਾ ਮਿਲਦੇ ਹੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਡੇਰਾਬੱਸੀ ਹਸਪਤਾਲ ਦੇ ਮੁਰਦਾਘਰ ਵਿਖੇ ਰਖਵਾਉਣ ਉਪਰੰਤ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਅਤੇ ਮਗਰੋਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ | ਪੁਲਿਸ ਵਲੋਂ ਮਾਮਲੇ ਦੀ ਬਰੀਕੀ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਤੋਂ ਬਾਅਦ ਹੁਣ ਕੌਂਸਲ ਚੋਣਾਂ 'ਚ 'ਆਪ' ਦੀ ਹੇਰਾਫੇਰੀ ਸ਼ੁਰੂ-ਐਨ. ਕੇ. ਸਰਮਾ ਅਗਲੀ ਖ਼ਬਰ ਤਨਿਸ਼ਕ ਵਲੋਂ ਚੰਡੀਗੜ੍ਹ 'ਚ ਸ਼ਾਹੀ ਸ਼ਾਮ ਦਾ ਆਯੋਜਨ <br/>
Ad Position 24