ਖਰੜ, 25 ਦਸੰਬਰ (ਜੰਡਪੁਰੀ)-ਖਰੜ-ਲਾਂਡਰਾਂ ਰੋਡ 'ਤੇ ਸਥਿਤ ਸ਼ਿਵਾਲਿਕ ਸਿਟੀ-1 ਦੇ ਸ਼ਿਵ ਮੰਦਰ 'ਚ ਬੀਤੀ ਰਾਤ ਚੋਰਾਂ ਵਲੋਂ ਗੋਲਕ ਤੇ ਹੋਰ ਸਾਮਾਨ ਚੋਰੀ ਕਰ ਲਿਆ ਗਿਆ | ਚੋਰੀ ਦੀ ਵਾਰਦਾਤ ਮੰਦਰ 'ਚ ਲੱਗੇ ਸੀ. ਸੀ. ਟੀ. ਕੈਮਰਿਆਂ 'ਚ ਕੈਦ ਹੋ ਗਈ | ਇਸ ਸੰਬੰਧੀ ਮੰਦਰ ਦੇ ਪ੍ਰਧਾਨ ਬੀਬੀ ਖੰਨਾ ਨੇ ਦੱਸਿਆ ਕਿ ਬੀਤੀ ਰਾਤ ਚੋਰ ਉਨ੍ਹਾਂ ਦੇ ਮੰਦਰ 'ਚੋਂ ਗੋਲਕ ਚੋਰੀ ਕਰਕੇ ਲੈ ਗਏ, ਜਦਕਿ ਗੋਲਕ ਕਾਫ਼ੀ ਭਾਰੀ ਸੀ | ਉਨ੍ਹਾਂ ਦੱਸਿਆ ਕਿ ਮੰਦਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਦੇਖਣ ਤੋਂ ਪਤਾ ਚੱਲਿਆ ਕਿ ਚੋਰਾਂ ਦੇ ਕੋਲ ਤੇਜ਼ਧਾਰ ਹਥਿਆਰ ਵੀ ਸਨ | ਉਨ੍ਹਾਂ ਦੱਸਿਆ ਕਿ ਇਸ ਘਟਨਾ ਸੰਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ |