ਮੁੰਬਈ/ਨਵੀਂ ਦਿੱਲੀ, 25 ਦਸੰਬਰ (ਯੂ.ਐਨ.ਆਈ.)-ਅਡਾਨੀ ਸਮੂਹ ਦੀ ਮਲਕੀਅਤ ਵਾਲੇ ਨਵੀਂ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ (ਐਨ.ਐਮ.ਆਈ.ਏ.) ਨੇ ਵੀਰਵਾਰ ਨੂੰ ਵਪਾਰਕ ਉਡਾਣਾਂ ਦਾ ਸੰਚਾਲਨ ਸ਼ੁਰੂ ਕਰ ਦਿੱਤਾ | ਅੱਜ ਪਹਿਲੀ ਨਿਰਧਾਰਤ ਉਡਾਣ ਇੰਡੀਗੋ ਦੀ 6ਈ460 ਬੈਂਗਲੁਰੂ ਤੋਂ ਸਵੇਰੇ 8 ਵਜੇ ਪਹੁੰਚੀ, ਜਿਸ ਦਾ ਸਵਾਗਤ ਰਸਮੀ ਜਲ ਤੋਪਾਂ ਦੀ ਸਲਾਮੀ ਨਾਲ ਕੀਤਾ ਗਿਆ | ਸ਼ੁਰੂਆਤ 'ਚ ਨਵੀਂ ਮੁੰਬਈ ਹਵਾਈ ਅੱਡੇ ਨੂੰ ਦੇਸ਼ ਭਰ ਦੇ 9 ਸ਼ਹਿਰਾਂ ਨਾਲ ਜੋੜਿਆ ਗਿਆ | ਪਹਿਲੀ ਉਡਾਣ ਦੇ ਹਵਾਈ ਅੱਡੇ 'ਤੇ ਉਤਰਨ ਤੋਂ ਬਾਅਦ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੇ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਅਸੀਂ ਸੱਚਮੁੱਚ ਖੁਸ਼ਕਿਸਮਤ ਹਾਂ ਕਿ ਸਾਨੂੰ ਇਸ ਹਵਾਈ ਅੱਡੇ ਨੂੰ ਵਿਕਸਤ ਕਰਨ ਦੇ ਅਧਿਕਾਰ ਮਿਲੇ ਹਨ | ਇਹ ਇਕ ਬਿਲਕੁਲ ਨਵਾਂ ਹਵਾਈ ਅੱਡਾ ਹੈ ਅਤੇ ਅਸੀਂ ਇਸ ਨੂੰ ਇਕ ਵਿਸ਼ਵ ਪੱਧਰੀ ਹਵਾਈ ਅੱਡਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ |
ਨਵੀਂ ਮੁੰਬਈ ਹਵਾਈ ਅੱਡੇ ਤੋਂ ਉਡਾਣਾਂ ਦਾ ਸੰਚਾਲਨ ਸ਼ੁਰੂ <br/>
ਅਜੀਤ ਡੈਸਕ
26-12-2025