02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਕਿ੍ਸਮਸ ਤੇ ਨਵੇਂ ਸਾਲ ਨੂੰ ਲੈ ਕੇ ਪੁਲਿਸ ਨੇ ਏ. ਐਸ. ਪੀ. ਦੀ ਅਗਵਾਈ ਹੇਠ ਸ਼ਹਿਰ 'ਚ ਕੱਢਿਆ ਫਲੈਗ ਮਾਰਚ <br/>

Ad Position 21
No active advertisement
ਫਲੈਗ ਮਾਰਚ ਦੌਰਾਨ ਏ. ਐਸ. ਪੀ. ਗਜ਼ਲਪ੍ਰੀਤ ਕੌਰ ਸਥਾਨਕ ਦੁਕਾਨਦਾਰਾਂ ਨਾਲ ਗੱਲਬਾਤ ਕਰਦੇ ਹੋਏ | ਤਸਵੀਰ : ਮਨਿੰਦਰ ਸਿੰਘ <br/> 26-12-2025
ਜ਼ੀਰਕਪੁਰ, 25 ਦਸੰਬਰ (ਮਨਿੰਦਰ ਸਿੰਘ)-ਕਿ੍ਸਮਸ ਤੇ ਨਵੇਂ ਸਾਲ ਦੇ ਜਸ਼ਨਾਂ ਨੂੰ ਲੈ ਕੇ ਜ਼ੀਰਕਪੁਰ ਪੁਲਿਸ ਵਲੋਂ ਵੀਰਵਾਰ ਸ਼ਾਮ ਨੂੰ ਏ. ਐਸ. ਪੀ. ਗਜ਼ਲਪ੍ਰੀਤ ਕੌਰ ਦੀ ਅਗਵਾਈ ਹੇਠ ਸ਼ਹਿਰ ਦੇ ਵੀ. ਆਈ. ਪੀ. ਰੋਡ ਤੇ ਢਕੌਲੀ ਇਲਾਕੇ 'ਚ ਫਲੈਗ ਮਾਰਚ ਕੱਢਿਆ | ਫਲੈਗ ਮਾਰਚ ਦਾ ਮੁੱਖ ਮੰਤਵ ਇਲਾਕੇ 'ਚ ਕਾਨੂੰਨ ਵਿਵਸਥਾ ਬਣਾਈ ਰੱਖਣਾ, ਸਮਾਜ ਵਿਰੋਧੀ ਅਨਸਰਾਂ 'ਤੇ ਨਜ਼ਰ ਰੱਖਣਾ ਤੇ ਜਨਤਾ ਵਿਚ ਸੁਰੱਖਿਆ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਸੀ | ਫਲੈਗ ਮਾਰਚ ਦੌਰਾਨ ਏ. ਐਸ. ਪੀ. ਨੇ ਨਿੱਜੀ ਤੌਰ 'ਤੇ ਮਾਰਕੀਟ ਐਸੋਸੀਏਸ਼ਨ, ਦੁਕਾਨਦਾਰਾਂ ਤੇ ਸਥਾਨਕ ਵਪਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਵਾਇਆ ਕਿ ਪੁਲਿਸ ਤਿਉਹਾਰਾਂ ਦੇ ਸੀਜ਼ਨ ਦੌਰਾਨ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ | ਉਨ੍ਹਾਂ ਕਿਹਾ ਕਿ ਪੁਲਿਸ ਆਮ ਲੋਕਾਂ ਤੇ ਕਾਰੋਬਾਰੀ ਮਾਲਕਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ | ਉਨ੍ਹਾਂ ਕਾਰੋਬਾਰੀ ਮਾਲਕਾਂ ਤੇ ਸਥਾਨਕ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਕੋਈ ਗੈਰ-ਕਾਨੂੰਨੀ ਗਤੀਵਿਧੀ, ਸ਼ੱਕੀ ਵਿਅਕਤੀ, ਲੜਾਈ-ਝਗੜੇ, ਨਸ਼ੇ ਦੀ ਦੁਰਵਰਤੋਂ ਜਾਂ ਗੁੰਡਾਗਰਦੀ ਨਜ਼ਰ ਆਉਂਦੀ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਸਮੇਂ ਸਿਰ ਕਾਰਵਾਈ ਕੀਤੀ ਜਾ ਸਕੇ | ਉਨ੍ਹਾਂ ਇਹ ਵੀ ਕਿਹਾ ਕਿ ਪੁਲਿਸ ਦਾ ਮੰਤਵ ਸਿਰਫ਼ ਕਾਰਵਾਈ ਕਰਨਾ ਨਹੀਂ ਹੈ, ਸਗੋਂ ਜਨਤਾ ਲਈ ਸੁਰੱਖਿਅਤ ਵਾਤਾਵਰਨ ਪ੍ਰਦਾਨ ਕਰਨਾ ਹੈ | ਫਲੈਗ ਮਾਰਚ ਦੌਰਾਨ ਪੁਲਿਸ ਫੋਰਸ ਨੇ ਮੁੱਖ ਸੜਕਾਂ, ਬਾਜ਼ਾਰਾਂ ਤੇ ਰਿਹਾਇਸ਼ੀ ਖੇਤਰਾਂ ਵਿਚ ਪੈਦਲ ਮਾਰਚ ਕੀਤਾ, ਜਿਸ ਨਾਲ ਜਨਤਾ ਨੂੰ ਪੁਲਿਸ ਦੀ ਮੌਜੂਦਗੀ ਦਾ ਸਕਾਰਾਤਮਕ ਸੁਨੇਹਾ ਮਿਲਿਆ | ਪੁਲਿਸ ਪ੍ਰਸ਼ਾਸਨ ਨੇ ਸਪੱਸ਼ਟ ਤੌਰ 'ਤੇ ਸੁਨੇਹਾ ਦਿੱਤਾ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਸ਼ਹਿਰ 'ਚ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਟਿੱਪਰਾਂ ਦੀ ਆਵਾਜਾਈ 'ਤੇ ਰੋਕ ਲਗਾਉਣ ਦੀ ਮੰਗ ਨੂੰ ਲੈ ਕੇ ਲੋਕਾਂ ਵਲੋਂ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਗ਼ਰੀਬਾਂ ਲਈ ਕਾਂਗਰਸ ਵਲੋਂ ਸ਼ੁਰੂ ਕੀਤੀਆਂ ਸਕੀਮਾਂ ਨੂੰ ਭਾਜਪਾ ਨੇ ਬੰਦ ਕਰਨਾ ਸ਼ੁਰੂ ਕੀਤਾ-ਬੰਨੀ ਕੰਗ <br/>
Ad Position 24
No active advertisement