02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਟਿੱਪਰਾਂ ਦੀ ਆਵਾਜਾਈ 'ਤੇ ਰੋਕ ਲਗਾਉਣ ਦੀ ਮੰਗ ਨੂੰ ਲੈ ਕੇ ਲੋਕਾਂ ਵਲੋਂ ਰੋਸ ਪ੍ਰਦਰਸ਼ਨ <br/>

Ad Position 21
No active advertisement
ਰੇਲਵੇ ਅੰਡਰ-ਪਾਥ ਨੇੜੇ ਡੇਰਾਬੱਸੀ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਸਥਾਨਕ ਲੋਕ | (ਸੱਜੇ) ਟੁੱਟ ਕੇ ਡਿਗਿਆ ਬਿਜਲੀ ਦਾ ਖੰਭਾ ਤੇ ਤਾਰਾਂ | ਤਸਵੀਰਾਂ : ਗੁਰਮੀਤ ਸਿੰਘ <br/> 26-12-2025
ਡੇਰਾਬੱਸੀ, 25 ਦਸੰਬਰ (ਗੁਰਮੀਤ ਸਿੰਘ)-ਐਸ. ਡੀ. ਐਮ. ਵਲੋਂ ਪਾਬੰਦੀ ਲਗਾਏ ਜਾਣ ਦੇ ਬਾਵਜੂਦ ਮੁਬਾਰਕਪੁਰ ਰੇਲਵੇ ਅੰਡਰ-ਪਾਥ ਰਾਹੀਂ ਓਵਰਲੋਡ ਟਿੱਪਰਾਂ ਦੀ ਆਵਾਜਾਈ ਰੋਕਣ 'ਚ ਡੇਰਾਬੱਸੀ ਪ੍ਰਸ਼ਾਸਨ ਪੂਰੀ ਤਰ੍ਹਾਂ ਅਸਫ਼ਲ ਸਾਬਿਤ ਹੋ ਰਿਹਾ ਹੈ | ਬੀਤੀ ਰਾਤ ਰੇਲਵੇ ਅੰਡਰ-ਪਾਥ ਨੇੜੇ ਤਿ੍ਵੇਦੀ ਕੈਂਪ ਵਾਲੇ ਪਾਸੇ ਤੋਂ ਆ ਰਹੇ ਇਕ ਓਵਰਲੋਡ ਟਿੱਪਰ ਨੇ ਬਿਜਲੀ ਦੀਆਂ ਤਾਰਾਂ ਵਾਲੇ ਖੰਭੇ ਤੋੜ ਦਿੱਤੇ | ਇਹ ਘਟਨਾ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ | ਗ਼ਨੀਮਤ ਰਹੀ ਕਿ ਇਸ ਘਟਨਾ ਦੌਰਾਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ | ਖੰਭੇ ਤੋੜੇ ਜਾਣ ਕਾਰਨ ਰਾਤ ਤੋਂ ਹੀ ਮੁਬਾਰਕਪੁਰ ਖੇਤਰ ਦੀ ਬਿਜਲੀ ਸਪਲਾਈ ਠੱਪ ਪਈ ਹੈ | ਇਸ ਕਾਰਨ ਰੋਹ 'ਚ ਆਏ ਲੋਕਾਂ ਨੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੀ ਟਿੱਪਰਾਂ 'ਤੇ ਨਕੇਲ ਪਾਉਣ ਦੀ ਚਿਤਾਵਨੀ ਦੇ ਚੁੱਕੇ ਹਨ, ਪਰ ਫ਼ਿਰ ਵੀ ਪ੍ਰਸ਼ਾਸਨ ਹੱਥ 'ਤੇ ਹੱਥ ਰੱਖੀ ਬੈਠਾ ਹੈ | ਲੋਕਾਂ ਦਾ ਕਹਿਣਾ ਹੈ ਕਿ ਖੇਤਰ ਦੀਆਂ ਸੜਕਾਂ 'ਤੇ ਤੇਜ਼ ਰਫ਼ਤਾਰ ਨਾਲ ਦੌੜਦੇ ਓਵਰਲੋਡ ਟਿੱਪਰ ਸੈਂਕੜੇ ਬੇਕਸੂਰ ਲੋਕਾਂ ਦੀ ਜਾਨ ਲੈ ਚੁੱਕੇ ਹਨ, ਪਰ ਫ਼ਿਰ ਵੀ ਕੋਈ ਠੋਸ ਕਾਰਵਾਈ ਨਹੀਂ ਹੋ ਰਹੀ | ਕਰੋੜਾਂ ਰੁ. ਖ਼ਰਚ ਕੇ ਦੁਬਾਰਾ ਤਿਆਰ ਕੀਤੇ ਰੇਲਵੇ ਅੰਡਰ-ਪਾਥ ਦੀ ਹਾਲਤ ਮੁੜ ਤੋਂ ਖਸਤਾ ਹੋ ਰਹੀ ਹੈ ਅਤੇ ਲੋਕ ਨਰਕ ਵਰਗੇ ਮਾਹੌਲ 'ਚ ਰਹਿਣ ਲਈ ਮਜ਼ਬੂਰ ਹਨ | ਸਥਾਨਕ ਵਸਨੀਕਾਂ ਨੂੰ ਹਰ ਸਮੇਂ ਹਾਦਸਿਆਂ ਦਾ ਡਰ ਸਤਾਉਂਦਾ ਰਹਿੰਦਾ ਹੈ | ਜੇਕਰ ਅਜਿਹਾ ਹੀ ਹਾਲ ਰਿਹਾ ਤਾਂ 11.50 ਕਰੋੜ ਰੁ. ਖ਼ਰਚ ਕੇ ਤਿਆਰ ਕੀਤੀ ਜਾ ਰਹੀ ਮੁਬਾਰਕਪੁਰ-ਰਾਮਗੜ੍ਹ ਸੜਕ ਵੀ ਬਣਨ ਤੋਂ ਪਹਿਲਾਂ ਹੀ ਟੁੱਟ ਜਾਵੇਗੀ ਤੇ ਸਰਕਾਰ ਦੇ ਕਰੋੜਾਂ ਰੁ. ਮਿੱਟੀ ਹੋ ਜਾਣਗੇ | ਇਸੇ ਦੌਰਾਨ ਪਿੰਡ ਮੁਬਾਰਕਪੁਰ, ਮੀਰਪੁਰ, ਤਿ੍ਵੇਦੀ ਕੈਂਪ, ਭਾਂਖਰਪੁਰ, ਪੰਡਵਾਲਾ, ਸੁੰਡਰਾਂ, ਕਕਰਾਲੀ ਤੇ ਮੋਰ ਠੀਕਰੀ ਸਮੇਤ ਹੋਰਨਾਂ ਪਿੰਡਾਂ ਦੇ ਲੋਕਾਂ ਨੇ ਓਵਰਲੋਡ ਟਿੱਪਰਾਂ 'ਤੇ ਨਕੇਲ ਪਾਉਂਦੇ ਹੋਏ ਰੇਲਵੇ ਅੰਡਰ-ਪਾਥ 'ਚੋਂ ਇਨ੍ਹਾਂ ਦੀ ਆਵਾਜਾਈ ਬੰਦ ਕਰਨ ਦੀ ਮੰਗ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਵਿਖੇ ਮਨਾਇਆ ਕਿ੍ਸਮਸ ਦਾ ਤਿਉਹਾਰ <br/> ਅਗਲੀ ਖ਼ਬਰ ਕਿ੍ਸਮਸ ਤੇ ਨਵੇਂ ਸਾਲ ਨੂੰ ਲੈ ਕੇ ਪੁਲਿਸ ਨੇ ਏ. ਐਸ. ਪੀ. ਦੀ ਅਗਵਾਈ ਹੇਠ ਸ਼ਹਿਰ 'ਚ ਕੱਢਿਆ ਫਲੈਗ ਮਾਰਚ <br/>
Ad Position 24
No active advertisement