ਨਥਾਣਾ, 7 ਸਤੰਬਰ (ਗੁਰਦਰਸ਼ਨ ਲੁੱਧੜ)- ਪਿੰਡ ਗੰਗਾ ਵਿਖੇ ਮਰਹੂਮ ਸਰਪੰਚ ਦਰਸ਼ਨ ਸਿੰਘ ਦੇ ਘਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਉਪਰੰਤ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਨੇ ਬਲਾਕ ਨਥਾਣਾ ਦੇ ਪਾਰਟੀ ਵਰਕਰਾਂ ਦੇ ਰੂ-ਬਰੂ ਹੁੰਦਿਆਂ ਕਿਹਾ ਕਿ ਪੰਜਾਬ ਵਿਚ ਬਣੀ ਹੋਈ ਮÏਜੂਦਾ ਹੜ੍ਹਾਂ ਦੀ ਸਥਿਤੀ ਉਪਰੰਤ ਪਾਣੀ ਵਿਚ ਘਿਰੇ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਹੜ੍ਹਾਂ ਤੋਂ ਪੀੜਤ ਲੋਕਾਂ ਦੀ ਸਾਰ ਲੈਣਾ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਏਜੰਡਾ ਹੈ ਅਤੇ ਪਾਰਟੀ ਹਰ ਸਮੇਂ ਪੰਜਾਬ ਦੇ ਪੀੜਤ ਲੋਕਾਂ ਦਾ ਸਾਥ ਦੇਣ ਲਈ ਤਤਪਰ ਰਹੇਗੀ¢ ਬੀਬੀ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲਈ ਸੇਵਾ ਪਹਿਲਾਂ ਅਤੇ ਸੱਤਾ ਬਾਅਦ ਵਿਚ ਹੈ ਪਰ ਪਾਰਟੀ ਹਰ ਪੱਧਰ ਦੀ ਚੋਣ ਲੜਨ ਲਈ ਤਿਆਰ ਹੈ¢ ਮੈਂਬਰ ਪਾਰਲੀਮੈਂਟ ਨੇ ਪੂਰੇ ਵਿਸ਼ਵਾਸ ਨਾਲ ਕਿਹਾ ਕਿ ਹੁਣ ਸੂਬੇ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਚਾਹੁੰਦੇ ਹਨ¢ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਕਲਿਆਣ, ਯੂਥ ਵਿੰਗ ਦੇ ਆਗੂ ਗੁਰਲਾਭ ਸਿੰਘ ਸਾਬਕਾ ਸਰਪੰਚ ਢੇਲਵਾਂ, ਐਨ.ਆਰ.ਆਈ ਆਗੂ ਹਰਨੇਕ ਸਿੰਘ ਨਾਥਪੁਰਾ, ਬਸੰਤ ਸਿੰਘ ਸਾਬਕਾ ਸਰਪੰਚ ਗੰਗਾ, ਪ੍ਰਭਦੀਪ ਸਿੰਘ, ਸ਼ਿੰਦਰਪਾਲ ਸਿੰਘ ਸਰਪੰਚ ਨਾਥਪੁਰਾ, ਤਰਲੋਚਨ ਸਿੰਘ, ਕਾਲਾ ਸਿੰਘ ਸਾਬਕਾ ਸਰਪੰਚ ਗੰਗਾ, ਸਹਿਕਾਰੀ ਸਭਾ ਦੇ ਪ੍ਰਧਾਨ ਰਮਿੰਦਰ ਸਿੰਘ ਰੰਮੀ, ਗੁਰਤੇਜ ਸਿੰਘ ਕਾਕਾ, ਜਗਸੀਰ ਸਿੰਘ ਪੰਚ, ਮੱਖਣ ਸਿੰਘ ਗੰਗਾ, ਡਾ: ਹਰਬੰਸ ਸਿੰਘ, ਗੁਰਤੇਜ ਸਿੰਘ ਖ਼ਾਲਸਾ ਅਤੇ ਬਲਾਕ ਨਥਾਣਾ ਦੇ ਸਥਾਨਕ ਆਗੂ ਹਾਜ਼ਰ ਸਨ¢
ਪੀੜਤ ਪਰਿਵਾਰਾਂ ਦੀ ਸਾਰ ਲੈਣਾ ਅਕਾਲੀ ਦਲ ਦਾ ਪਹਿਲਾ ਏਜੰਡਾ-ਬੀਬੀ ਬਾਦਲ
ਅਜੀਤ ਡੈਸਕ
08-09-2025