28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2025

ਬਾਰਿਸ਼ਾਂ ਕਾਰਨ ਪਿੰਡ ਸ਼ੇਖਪੁਰਾ ਅਤੇ ਗੁਰੂਸਰ ਜਗਾ ਵਿਖੇ ਗਰੀਬ ਪਰਿਵਾਰਾਂ ਦੇ ਘਰਾਂ ਦਾ ਹੋਇਆ ਨੁਕਸਾਨ

Ad Position 21
No active advertisement
ਅਜੀਤ ਡੈਸਕ 08-09-2025

ਤਲਵੰਡੀ ਸਾਬੋ, 7 ਸਤੰਬਰ (ਰਣਜੀਤ ਸਿੰਘ ਰਾਜੂ)- ਪਿਛਲੇ ਦਿਨਾਂ ਤੋਂ ਇਲਾਕੇ ਅੰਦਰ ਹੋ ਰਹੀ ਬਾਰਿਸ਼ ਕਰਕੇ ਜਿਥੇ ਫ਼ਸਲਾਂ ਪ੍ਰਭਾਵਿਤ ਹੋ ਰਹੀਆਂ ਹਨ ਉਥੇ ਹੀ ਗਰੀਬ ਲੋਕਾਂ ਲਈ ਇਹ ਬਾਰਿਸ਼ ਆਫ਼ਤ ਬਣ ਕੇ ਵਰ੍ਹ ਰਹੀ ਹੈ | ਉਕਤ ਬਾਰਿਸ਼ਾਂ ਕਾਰਨ ਉੱਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਸ਼ੇਖਪੁਰਾ ਅਤੇ ਗੁਰੂਸਰ ਜਗਾ ਵਿੱਚ ਗਰੀਬ ਪਰਿਵਾਰਾਂ ਦੇ ਘਰਾਂ ਦੀਆਂ ਛੱਤਾਂ ਆਦਿ ਡਿੱਗ ਜਾਣ ਨਾਲ ਪਸ਼ੂਆਂ ਅਤੇ ਮਾਲ ਅਸਬਾਬ ਦਾ ਨੁਕਸਾਨ ਹੋਇਆ ਹੈ ਜਿਸ ਕਰਕੇ ਪੀੜਤਾਂ ਨੇ ਮੁਆਵਜ਼ੇ ਦੀ ਮੰਗ ਕੀਤੀ ਹੈ | ਤਲਵੰਡੀ ਸਾਬੋ ਦੇ ਪਿੰਡ ਗੁਰੂਸਰ ਜਗਾ ਵਿਖੇ ਇੰਦਰਜੀਤ ਸਿੰਘ ਪੁੱਤਰ ਅਜਾਇਬ ਸਿੰਘ ਦੇ ਪਸ਼ੂਆਂ ਵਾਲਾ ਸ਼ੈੱਡ ਟੁੱਟਣ ਕਰਕੇ ਉਸ ਦੀ ਮੱਝ ਦੀ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਮਿਲੀ ਹੈ | ਪਿੰਡ ਦੇ ਸਾਬਕਾ ਸਰਪੰਚ ਭਾਗ ਸਿੰਘ ਕਾਕਾ ਅਤੇ ਜਸਕਰਨ ਸਿੰਘ ਗੁਰੂਸਰ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਨੇ ਸਰਕਾਰ ਅਤੇ ਪ੍ਰਸ਼ਾਸਨ ਤਾੋ ਉਕਤ ਪਰਿਵਾਰ ਦੇ ਪਸ਼ੂ ਦੀ ਮੌਤ ਹੋਣ ਅਤੇ ਸ਼ੈੱਡ ਦੇ ਹੋਏ ਨੁਕਸਾਨ ਲਈ ਮੁਆਵਜ਼ਾ ਮੰਗਿਆ ਹੈ | ਇਸੇ ਤਰ੍ਹਾਂ ਪਿੰਡ ਸ਼ੇਖਪੁਰਾ ਵਿਖੇ ਵੀ ਕਈ ਪਰਿਵਾਰਾਂ ਤੇ ਬਾਰਿਸ਼ ਕਹਿਰ ਬਣ ਕੇ ਟੁੱਟੀ ਹੈ,ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਅਤੇ ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ ਲਖਵੀਰ ਸਿੰਘ ਨਿੱਕਾ ਦੇ ਦੱਸਣ ਅਨੁਸਾਰ ਪਿੰਡ ਦੇ ਗਰੀਬ ਵਿਅਕਤੀ ਪ੍ਰਗਟ ਸਿੰਘ ਪੁੱਤਰ ਬਲਦੇਵ ਸਿੰਘ ਦਾ ਮਕਾਨ ਡਿੱਗ ਗਿਆ ਜਿਸ ਕਾਰਣ ਉਸ ਦਾ ਘਰੇਲੂ ਸਮਾਨ ਨੁਕਸਾਨਿਆ ਗਿਆ ਤੇ ਪਰਿਵਾਰ ਦੇ ਸਿਰ ਤੇ ਛੱਤ ਵੀ ਨਹੀ ਰਹੀ | ਇਸੇ ਤਰ੍ਹਾਂ ਮਲਕੀਤ ਸਿੰਘ ਪੁੱਤਰ ਗੁਰਬਖ਼ਸ਼ ਸਿੰਘ ਦਾ ਕਮਰੇ ਦੀ ਛੱਤ ਡਿੱਗ ਪਈ ਜਦੋਂਕਿ ਗੋਲੋ ਕੌਰ ਵਿਧਵਾ ਗੁਰਜੰਟ ਸਿੰਘ ਦੇ ਦੋ ਕਮਰਿਆਂ ਦੀਆਂ ਛੱਤਾਂ ਬਾਰਿਸ਼ ਕਰਕੇ ਡਿੱਗ ਗਈਆਂ | ਨਿੱਕਾ ਅਨੁਸਾਰ ਉਕਤ ਔਰਤ ਕੋਲ ਕਮਾਈ ਦਾ ਕੋਈ ਸਾਧਨ ਨਹੀ ਹੈ ਤੇ ਦਿਹਾੜੀ ਮਜ਼ਦੂਰੀ ਕਰਕੇ ਗੁਜ਼ਾਰਾ ਕਰਦੀ ਹੈ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਚਰਨਾ ਸਿੰਘ ਪੁੱਤਰ ਮੁਕੰਦ ਸਿੰਘ ਦੇ ਵੀ ਕਮਰੇ ਦੀ ਛੱਤ ਡਿੱਗ ਗਈ ਤੇ ਘਰੇਲੂ ਸਮਾਨ ਨੁਕਸਾਨਿਆ ਗਿਆ | ਲਖਵੀਰ ਸਿੰਘ ਨਿੱਕਾ ਤੇ ਪੰਚਾਇਤ ਨੇ ਮੰਗ ਕੀਤੀ ਕਿ ਉਕਤ ਪਰਿਵਾਰਾਂ ਨੂੰ ਤੁਰੰਤ ਵਿੱਤੀ ਸਹਾਇਤਾ ਦਿੱਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ -ਮਾਮਲਾ ਸਹੀ ਢੰਗ ਨਾਲ ਕੂੜਾ ਇਕੱਠਾ ਨਾ ਕਰਨ ਦਾ- ਨਗਰ ਨਿਗਮ ਦੇ ਸੰਬੰਧਿਤ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਸ਼ਿਕਾਇਤ ਵ... ਅਗਲੀ ਖ਼ਬਰ ਪੀੜਤ ਪਰਿਵਾਰਾਂ ਦੀ ਸਾਰ ਲੈਣਾ ਅਕਾਲੀ ਦਲ ਦਾ ਪਹਿਲਾ ਏਜੰਡਾ-ਬੀਬੀ ਬਾਦਲ
Ad Position 24