ਲਹਿਰਾ ਮੁਹੱਬਤ, 7 ਸਤੰਬਰ (ਚਰਨਜੀਤ ਸਿੰਘ)- ਬਠਿੰਡੇ ਜ਼ਿਲੇ੍ਹ ਦੇ ਵੱਡੇ ਪਿੰਡ ਲਹਿਰਾ ਮੁਹੱਬਤ ਨੇ ਹੜ੍ਹ ਪੀੜਤਾਂ ਲਈ ਅੱਗੇ ਆਉਂਦਿਆਂ ਨੌਜਵਾਨਾਂ ਵਲੋਂ ਲਗਾਤਾਰ 7 ਦਿਨ ਰਾਸ਼ਨ ਤੇ ਫ਼ੰਡ ਇਕੱਤਰ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਨਗਰ ਨਿਵਾਸੀਆਂ ਵਲੋਂ ਵੱਡਾ ਤੇ ਭਰਪੂਰ ਹੁੰਗਾਰਾ ਮਿਲਿਆ ਹੈ ਕਿਉਂਕਿ ਇਸ ਮੁਹਿੰਮ ਨੂੰ ਪਾਰਟੀਬਾਜ਼ੀ ਤੋਂ ਦੂਰ ਰੱਖਿਆ ਗਿਆ ਹੈ | ਹੁਣ ਇਸ ਦਾਨ ਨੂੰ ਸਹੀ ਹੱਥਾਂ 'ਚ ਪਹੁੰਚਾਉਣ ਦਾ ਵੱਡਾ ਕਾਰਜ ਸ਼ੁਰੂ ਕੀਤਾ ਜਾਵੇਗਾ | ਜਿਸ 'ਤੇ ਨਗਰ ਦੇ ਸਾਂਝੇ ਵਿਚਾਰ ਮੁਤਾਬਿਕ ਹੀ ਕੰਮ ਕੀਤਾ ਜਾਵੇਗਾ | ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਵੀ ਕੀਤਾ ਜਾਵੇਗਾ ਕਿਉਂਕਿ ਖ਼ਬਰਾਂ ਮਿਲ ਰਹੀਆਂ ਹਨ ਕਿ ਸਹੀ ਜ਼ਰੂਰਤਮੰਦਾਂ ਤੱਕ ਮਦਦ ਨਹੀਂ ਪਹੁੰਚ ਰਹੀਂ | ਬਹੁਤ ਸਾਰੇ ਇਲਾਕਿਆਂ 'ਚ ਪਾਣੀ ਭਰਿਆ ਹੋਣ ਕਾਰਨ ਥੋੜ੍ਹਾ ਸਮਾਂ ਇੰਤਜ਼ਾਰ ਕੀਤਾ ਜਾਵੇਗਾ ਕਿਉਂਕਿ ਮਦਦ ਦੀ ਲੰਮਾ ਸਮਾਂ ਲੋੜ ਹੈ |