ਤਲਵੰਡੀ ਸਾਬੋ, 7 ਸਤੰਬਰ (ਰਣਜੀਤ ਸਿੰਘ ਰਾਜੂ)- ਅੰਗਹੀਣਾਂ ਦੇ ਹਿਤਾਂ ਖ਼ਾਤਰ ਲੜ ਰਹੇ ਦਿਵਿਆਂਗ ਮੋਰਚਾ ਪੰਜਾਬ ਇਕਾਈ ਬਠਿੰਡਾ ਦੀ ਮੀਟਿੰਗ ਅੱਜ ਬਠਿੰਡਾ ਇਕਾਈ ਦੇ ਜ਼ਿਲ੍ਹਾ ਪ੍ਰਧਾਨ ਗੁਰਜੰਟ ਸਿੰਘ ਭਾਗੀਵਾਂਦਰ ਦੀ ਅਗਵਾਈ ਹੇਠ ਤਖਤ ਸ੍ਰੀ ਦਮਦਮਾ ਸਾਹਿਬ ਦੇ ਦੀਵਾਨ ਹਾਲ ਵਿਖੇ ਕੀਤੀ ਗਈ | ਇਸ ਮੌਕੇ ਸੂਬੇ ਅੰਦਰ ਲਗਾਤਾਰ ਹੋ ਰਹੀਆਂ ਬਾਰਿਸ਼ਾਂ ਕਾਰਨ ਹੜ੍ਹਾਂ ਦੀ ਬਣੀ ਸਥਿੱਤੀ 'ਤੇ ਚਿੰਤਾ ਪ੍ਰਗਟਾਈ ਗਈ ਤੇ ਯਕੀਨ ਦਵਾਇਆ ਗਿਆ ਕਿ ਮੋਰਚਾ ਰਾਹਤ ਕਾਰਜ ਚਲਾ ਰਹੀਆਂ ਜਥੇਬੰਦੀਆਂ ਦੇ ਨਾਲ ਹੈ | ਜ਼ਿਲ੍ਹਾ ਪ੍ਰਧਾਨ ਨੇ ਕਿਹਾ ਭਾਰੀ ਬਾਰਿਸ਼ਾਂ ਕਾਰਨ ਅਨੇਕਾਂ ਅੰਗਹੀਣਾਂ ਦੇ ਮਕਾਨ ਡਿੱਗ ਗਏ ਹਨ ਅਤੇ ਬਹੁਤੇ ਡਿੱਗਣ ਦੀ ਹਾਲਤ ਵਿਚ ਹਨ | ਉਨ੍ਹਾਂ ਮੰਗ ਕੀਤੀ ਕਿ ਆਉਣ ਵਾਲੇ ਦਿਨਾਂ ਵਿਚ ਅੰਗਹੀਣਾਂ ਦੇ ਡਿੱਗੇ ਹੋਏ ਮਕਾਨਾਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਉਚਿੱਤ ਮੁਆਵਜ਼ਾ ਦਿਵਾਉਣ ਲਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ | ਇਸ ਤੋਂ ਇਲਾਵਾ ਅੰਗਹੀਣ ਵਰਗ ਲਈ ਰੋਜ਼ਗਾਰ ਪੈਨਸ਼ਨ ਵਾਧਾ ਤੇ ਮਨਰੇਗਾ ਸਕੀਮ ਬਾਰੇ ਵੀ ਚਾਨਣਾ ਪਾਇਆ ਗਿਆ | ਆਗੂਆਂ ਨੇ ਕਿਹਾ ਕਿ ਜਿਨ੍ਹਾਂ ਪਿੰਡਾਂ 'ਚ ਅੰਗਹੀਣਾਂ ਦੇ ਮਨਰੇਗਾ ਕਾਰਡ ਨਹੀ ਬਣੇ ਉਹ ਜਲਦੀ ਬਣਾਏ ਜਾਣ ਅਤੇ ਨਾ ਬਣਾਉਣ ਦੀ ਸੂਰਤ 'ਚ ਸੰਘਰਸ਼ ਵਿੱਢਣ ਤੋਂ ਗੁਰੇਜ਼ ਨਹੀ ਕੀਤਾ ਜਾਵੇਗਾ | ਇਕੱਤਰਤਾ 'ਚ ਹੈਲਪ ਵੈੱਲਫੇਅਰ ਐਸੋਸੀਏਸ਼ਨ ਮਾਨਸਾ ਦੇ ਜ਼ਿਲ੍ਹਾ ਖ਼ਜ਼ਾਨਚੀ ਹਰਜਿੰਦਰ ਸਿੰਘ ਸਿੰਘ ਭੰਮੇ ਖ਼ੁਰਦ, ਫਿਜ਼ੀਕਲ ਹੈਡੀਕੈਪਟ ਦੇ ਜ਼ਿਲ੍ਹਾ ਆਗੂ ਗੁਰਸੇਵਕ ਸਿੰਘ ਬਹਿਣੀਵਾਲ, ਜ਼ਿਲ੍ਹਾ ਆਗੂ ਰੂਪ ਸਿੰਘ ਰਾਮਗੜ੍ਹ ਭੂੰਦੜ, ਸੁਖਮੰਦਰ ਸਿੰਘ ਮਲਕਾਣਾ, ਤਲਵੰਡੀ ਇਕਾਈ ਦੇ ਪ੍ਰਧਾਨ ਡਾ. ਜਗਰੂਪ ਸਿੰਘ ਚੱਠਾ, ਸਲਾਹਕਾਰ ਵੈਦ ਮੁਖਤਿਆਰ ਸਿੰਘ, ਗੁਰਜੰਟ ਸਿੰਘ ਮਲਕਾਣਾ, ਰਾਮ ਕ੍ਰਿਸ਼ਨ ਸ਼ਰਮਾ ਤਲਵੰਡੀ ਸਾਬੋ, ਸਮਾਜ ਸੇਵੀ ਜਗਤਾਰ ਜੱਜਲ, ਸੋਮਾ ਸਿੰਘ ਮਲਕਾਣਾ, ਵੀਰੋ ਕੌਰ ਤਲਵੰਡੀ ਸਾਬੋ, ਬੀਨਾ ਰਾਣੀ ਸ਼ੇਖਪੁਰਾ, ਗੁਰਜੰਟ ਸਿੰਘ ਮੁਲਕਾਣਾ, ਗਗਨਦੀਪ ਸਿੰਘ ਤਲਵੰਡੀ ਸਾਬੋ, ਸਰਬਜੀਤ ਸਿੰਘ ਸੀਂਗੋ, ਦਰਸ਼ਨ ਸਿੰਘ ਸ਼ੇਖਪੁਰਾ, ਪਾਲੋ ਕੌਰ ਤਲਵੰਡੀ ਸਾਬੋ, ਬੂਟਾ ਸਿੰਘ ਸ਼ੇਖਪੁਰਾ, ਸੁਖਮੰਦਰ ਸਿੰਘ ਭਾਗੀਵਾਂਦਰ, ਰਾਜਪਾਲ ਬਹਿਮਣ ਕੌਰ ਸਿੰਘ ਅਤੇ ਹਰਵਿੰਦਰ ਸਿੰਘ ਬਹਿਮਣ ਕੌਰ ਸਿੰਘ ਆਦਿ ਸ਼ਾਮਿਲ ਸਨ |