ਸੰਗਤ ਮੰਡੀ, 7 ਸਤੰਬਰ (ਸੁਖਤੇਜ ਧਾਲੀਵਾਲ)- ਹਿੰਦੂ ਵੈੱਲਫੇਅਰ ਬੋਰਡ ਦੇ ਚੇਅਰਮੈਨ ਮਹੰਤ ਰਵੀਕਾਂਤ ਦੇ ਦਿਸ਼ਾ-ਨਿਰਦੇਸ਼ਾਂ 'ਤੇ ਚੱਲਦਿਆਂ ਜ਼ੋਨ ਇੰਚਾਰਜ ਸਤਪਾਲ ਸ਼ਰਮਾ ਜ਼ਿਲ੍ਹਾ ਇੰਚਾਰਜ ਰਜਿੰਦਰ ਪਾਲ ਸ਼ਰਮਾ ਅਤੇ ਸਬ ਤਹਿਸੀਲ ਇੰਚਾਰਜ ਮੁਨੀਸ਼ ਕੁਮਾਰ ਟਿੰਕੂ ਦੀ ਅਗਵਾਈ ਵਿਚ ਬਾਹਰੀ ਲੋਕਾਂ ਦੀ ਪਛਾਣ ਉਜਾਗਰ ਕਰਨ ਸਬੰਧੀ ਜਾਂਚ ਕਰਨ ਦੀ ਮੰਗ ਨੂੰ ਲੈ ਕੇ ਸੰਗਤ ਮੰਡੀ ਦੇ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਵੀ ਇਕ ਮੰਗ ਪੱਤਰ ਥਾਣਾ ਸੰਗਤ ਦੇ ਮੁਖੀ ਇੰਸਪੈਕਟਰ ਬਲਵਿੰਦਰ ਸਿੰਘ ਨੂੰ ਸੌਂਪਿਆ¢ ਜਥੇਬੰਦੀ ਦੇ ਇੰਚਾਰਜ ਮਨੀਸ਼ ਕੁਮਾਰ ਟਿੰਕੂ ਦੀ ਅਗਵਾਈ 'ਚ ਇਕੱਤਰ ਵਫ਼ਦ ਨੇ ਦੱਸਿਆ ਕਿ ਪੰਜਾਬ ਵਿਚ ਪ੍ਰਵਾਸੀ ਜੋ ਗਲਤ ਢੰਗ ਨਾਲ ਫ਼ਰਜ਼ੀ ਦਸਤਾਵੇਜ਼ ਬਣਾ ਕੇ ਪੰਜਾਬ 'ਚ ਰਹਿ ਕੇ ਇਥੋਂ ਦੇ ਵਸਨੀਕਾਂ ਦੇ ਹੱਕਾਂ ਤੇ ਡਾਕਾ ਮਾਰ ਰਹੇ ਹਨ ਜੋ ਕਿਰਾਏ ਦੇ ਮਕਾਨਾਂ ਤੇ ਧਾਰਮਿਕ ਸਥਾਨਾਂ ਤੇ ਵੀ ਸ਼ਰਨ ਲਈ ਬੈਠੇ ਹਨ ਅਤੇ ਜੋ ਪੰਜਾਬ ਦਾ ਮਾਹÏਲ ਖ਼ਰਾਬ ਕਰਨ ਦੇ ਮੰਤਵ ਨਾਲ ਵਾਰਦਾਤਾਂ ਨੂੰ ਅੰਜਾਮ ਦੇ ਕੇ ਰੂਪੋਸ਼ ਹੋ ਜਾਂਦੇ ਹਨ, ਦੇ ਦਸਤਾਵੇਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਦੀ ਪਛਾਣ ਉਜਾਗਰ ਕੀਤੀ ਜਾਵੇ ਅਤੇ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ¢ ਉਨ੍ਹਾਂ ਦੱਸਿਆ ਕਿ ਉਕਤ ਮਾਮਲੇ ਸਬੰਧੀ ਮਾਨਯੋਗ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਦੇ ਨਿਰਦੇਸ਼ਾਂ ਮੁਤਾਬਿਕ ਡੀ.ਜੀ.ਪੀ. ਪੰਜਾਬ ਪੁਲਿਸ ਨੇ ਵੀ ਅਜਿਹੇ ਲੋਕਾਂ ਦੀ ਪੜਤਾਲ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ ਇਸ ਲਈ ਉਸ ਨੂੰ ਲਾਗੂ ਕਰਾਉਣ ਵਾਸਤੇ ਅੱਜ ਥਾਣਾ ਮੁਖੀ ਨੂੰ ਮੰਗ ਪੱਤਰ ਦਿੱਤਾ ਗਿਆ¢ ਇਸ ਮੌਕੇ ਮੁਨੀਸ਼ ਕੁਮਾਰ ਗਰਗ, ਅਸ਼ੋਕ ਕੁਮਾਰ ਸਿੰਗਲਾ, ਸੁਨੀਲ ਕੁਮਾਰ, ਸੀਤਾਰਾਮ, ਰੇਸ਼ਮ ਸਿੰਘ, ਮਨਦੀਪ ਕੁਮਾਰ, ਪੱਪੂ ਹਲਵਾਈ, ਅਮਨਦੀਪ ਸਿੰਘ, ਹਨੀ ਕੁਮਾਰ, ਕਾਕਾ ਰਾਮ, ਗੁਪਾਲ ਕ੍ਰਿਸ਼ਨ, ਅਸ਼ਵਨੀ ਕੁਮਾਰ, ਰਕੇਸ਼ ਕੁਮਾਰ ਅਤੇ ਚਰਨਾਂ ਸਿੰਘ ਹਾਜ਼ਰ ਸਨ¢