ਮਾਨਸਾ, 7 ਸਤੰਬਰ (ਸੱਭਿ.ਪ੍ਰਤੀ)- ਅਕਾਲੀ ਦਲ ਵਾਰਿਸ ਪੰਜਾਬ ਦੀ ਜ਼ਿਲ੍ਹਾ ਇਕਾਈ ਵਲੋਂ ਹੜ੍ਹ ਦੀ ਮਾਰ ਝੱਲ ਰਹੇ ਮਹਿਤਾ ਚੌਂਕ (ਅੰਮਿ੍ਤਸਰ) ਦੇ ਲੋਕਾਂ ਲਈ ਲਈ ਰਾਸ਼ਨ ਅਤੇ ਹਰੇ ਚਾਰੇ ਦਾ ਟਰੱਕ ਭੇਜਿਆ ਗਿਆ | ਸੀਨੀਅਰ ਆਗੂ ਅਵਤਾਰ ਸਿੰਘ ਜਵਾਹਰਕੇ ਨੇ ਦੱਸਿਆ ਕਿ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਪਾਣੀ, ਆਟਾ, ਖੰਡ, ਬਿਸਕੁਟ ਆਦਿ ਤੋਂ ਇਲਾਵਾ ਪਸ਼ੂਆਂ ਲਈ ਹਰਾ-ਚਾਰਾ ਭੇਜਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਡਾ. ਜਿੰਮੀ ਮਾਨ ਮਾਨਸਾ, ਭਾਈ ਰਮਿੰਦਰ ਸਿੰਘ ਝੱਬਰ ਕਮੇਟੀ ਮੈਂਬਰ, ਡਾ. ਸਿਮਰਜੀਤ ਸਿੰਘ ਮਾਨਸ਼ਾਹੀਆ ਦੇ ਸਹਿਯੋਗ ਦੇ ਨਾਲ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੰਟੀਅਰਾਂ ਵਲੋਂ ਹੜ੍ਹ ਪੀੜਿਤਾਂ ਨੂੰ ਇਹ ਸਮਗਰੀ ਵੰਡੀ ਗਈ | ਇਸ ਮੌਕੇ ਜਥੇਦਾਰ ਮੇਵਾ ਸਿੰਘ ਮਾਨਸ਼ਾਹੀਆ, ਮਿੱਠੂ ਸਿੰਘ ਭੁਪਾਲ, ਚਰਨਜੀਤ ਸਿੰਘ ਜਵਾਹਰਕੇ, ਮਨਪ੍ਰੀਤ ਸਿੰਘ ਲਾਡੀ ਭੁਪਾਲ, ਜਗਸੀਰ ਸਿੰਘ ਭੁਪਾਲ, ਮਾਲਾ ਸਿੰਘ ਭੁਪਾਲ ਕਲਾਂ ਆਦਿ ਹਾਜ਼ਰ ਸਨ |