ਸਰਦੂਲਗੜ੍ਹ, 7 ਸਤੰਬਰ (ਅਰੋੜਾ)- ਪਿਛਲੇ ਦਿਨੀਂ ਲਗਾਤਾਰ ਹੋਈ ਬਰਸਾਤ ਦੇ ਕਾਰਨ ਨੇੜਲੇ ਪਿੰਡ ਮੀਰਪੁਰ ਖ਼ੁਰਦ ਵਿਖੇ ਮਜ਼ਦੂਰ ਪਰਿਵਾਰ ਦੇ ਕਮਰੇ ਦੀ ਛੱਤ ਅਚਾਨਕ ਡਿਗ ਗਈ, ਜਿਸ ਨਾਲ ਕਮਰੇ ਦੇ ਅੰਦਰ ਖੜ੍ਹੀ ਬੱਕਰੀ ਦੀ ਮੌਤ ਹੋ ਗਈ ਤੇ ਬਾਕੀ ਦਾ ਸਮਾਨ ਮਲਬੇ ਹੇਠ ਆਉਣ ਨਾਲ ਨੁਕਸਾਨਿਆ ਗਿਆ | ਪੀੜਤ ਛੋਟਾ ਸਿੰਘ ਪੁੱਤਰ ਸਰਬਣ ਸਿੰਘ ਦਾ ਪਰਿਵਾਰ ਮਿਹਨਤ ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਚਲਾਉਂਦਾ ਹੈ | ਪਿੰਡ ਦੇ ਸਰਪੰਚ ਸੁਖਚੈਨ ਸਿੰਘ, ਬੂਟਾ ਸਿੰਘ, ਅਮਰੀਕ ਸਿੰਘ, ਕੌਰ ਸਿੰਘ ਤੇ ਪਿੰਡ ਵਾਸੀਆਂ ਨੇ ਪੀੜਤ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ |