28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2025

ਆਮ ਆਦਮੀ ਕਲੀਨਿਕ 'ਚ ਰੈਗੂਲਰ ਡਾਕਟਰ ਤਾਇਨਾਤ ਕਰਨ ਦੀ ਮੰਗ

Ad Position 21
No active advertisement
ਅਜੀਤ ਡੈਸਕ 08-09-2025
ਬਰੇਟਾ, 7 ਸਤੰਬਰ (ਜੀਵਨ ਸ਼ਰਮਾ)- ਪਿੰਡ ਰੰਘੜਿਆਲ ਵਿਖੇ ਆਮ ਆਦਮੀ ਕਲੀਨਿਕ 'ਚ ਤਾਇਨਾਤ ਡਾਕਟਰ ਦੀ ਪੋਸਟਿੰਗ ਹੋਰ ਜਗ੍ਹਾ ਹੋ ਜਾਣ ਕਾਰਨ ਉਪਰੰਤ ਰੰਘੜਿਆਲ ਸਮੇਤ ਖੱਤਰੀਵਾਲਾ, ਦਿਆਲਪੁਰਾ, ਸਿਰਸੀਵਾਲਾ, ਬੱਛੋਆਣਾ, ਡਸਕਾ ਆਦਿ ਦੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਾਬਕਾ ਸਰਪੰਚ ਗੁਰਚਰਨ ਸਿੰਘ, ਭਰਪੂਰ ਸਿੰਘ, ਜਸਵੰਤ ਸਿੰਘ, ਹਰਜਿੰਦਰ ਸਿੰਘ, ਸਰਪੰਚ ਜਰਨੈਲ ਸਿੰਘ ਨੇ ਦੱਸਿਆ ਕਿ ਹਰ ਰੋਜ਼ 125 ਦੇ ਕਰੀਬ ਮਰੀਜ਼ ਇਸ ਕਲੀਨਿਕ ਤੋਂ ਸਿਹਤ ਸੇਵਾਵਾਂ ਲੈ ਰਹੇ ਹਨ | ਉਨ੍ਹਾਂ ਮੰਗ ਕੀਤੀ ਕਿ ਇਸ ਕਲੀਨਿਕ ਵਿਚ ਰੈਗੂਲਰ ਅਸਾਮੀ ਬਣਾ ਕੇ ਉਪਰੋਕਤ ਡਾਕਟਰ ਨੂੰ ਹੀ ਤਾਇਨਾਤ ਕੀਤਾ ਜਾਵੇ ਅਤੇ ਹੋਰ ਅਸਾਮੀਆਂ ਵੀ ਪੂਰੀਆਂ ਕੀਤੀਆਂ ਜਾਣ ਤਾਂ ਜੋ ਮਰੀਜ਼ਾਂ ਨੂੰ ਸਮੱਸਿਆਵਾਂ ਪੇਸ਼ ਨਾ ਆਉਣ |
Ad Position 22
No active advertisement
ਪਿਛਲੀ ਖ਼ਬਰ ਮਜ਼ਦੂਰ ਦੇ ਘਰ ਦੀ ਛੱਤ ਡਿਗੀ ਅਗਲੀ ਖ਼ਬਰ ਸੁਖਦੇਵ ਸਿੰਘ ਦਲੇਲਵਾਲਾ ਜੰਗਲਾਤ ਵਿਭਾਗ ਫੀਲਡ ਵਰਕਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਚੁਣੇ
Ad Position 24