ਮਾਨਸਾ, 7 ਸਤੰਬਰ (ਰਾਵਿੰਦਰ ਸਿੰਘ ਰਵੀ)- ਜੰਗਲਾਤ ਵਿਭਾਗ ਫੀਲਡ ਵਰਕਰ ਯੂਨੀਅਨ ਜ਼ਿਲ੍ਹਾ ਮਾਨਸਾ ਦੀ ਜਥੇਬੰਦਕ ਕਾਨਫਰੰਸ ਸਥਾਨਕ ਸੁਤੰਤਰ ਭਵਨ ਵਿਖੇ ਹੋਈ | ਸਰਬਸੰਮਤੀ ਨਾਲ ਯੂਨੀਅਨ ਦੀ 17 ਮੈਂਬਰੀ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿਚ ਸੁਖਦੇਵ ਸਿੰਘ ਦਲੇਲਵਾਲਾ ਪ੍ਰਧਾਨ, ਜਸਪਾਲ ਸਿੰਘ ਧਿੰਗੜ ਜ਼ਿਲ੍ਹਾ ਸਕੱਤਰ, ਜਗਤਾਰ ਸਿੰਘ ਬੋਹਾ ਤੇ ਮੱਖਣ ਸਿੰਘ ਰਾਮਾਨੰਦੀ ਮੀਤ ਪ੍ਰਧਾਨ, ਭੋਲਾ ਸਿੰਘ ਮਾਖੇਵਾਲਾ ਤੇ ਕੇਵਲ ਸਿੰਘ ਚਾਹਿਲਾਵਾਲਾਂ ਸਹਾਇਕ ਸਕੱਤਰ, ਨਿਰਦੇਵ ਸਿੰਘ ਰੱਲਾ, ਨਿੱਕਾ ਸਿੰਘ ਬਹਿਣੀਵਾਲ, ਲੀਲਾ ਸਿੰਘ ਖੋਖਰ , ਗੁਰਦੀਪ ਸਿੰਘ ਚੱਕ ਭਾਈਕੇ, ਮਨਪ੍ਰੀਤ ਸਿੰਘ ਸਰਦੂਲਗੜ੍ਹ, ਬਲਦੇਵ ਸਿੰਘ ਭੀਖੀ, ਕਾਲੀ ਸਿੰਘ ਦੂਲੋਵਾਲ, ਬੁੱਧ ਸਿੰਘ ਬੀਰੋਕੇ ਆਦਿ ਨੂੰ ਕਾਰਜਕਾਰਨੀ ਕਮੇਟੀ ਮੈਂਬਰ ਚੁਣਿਆ | ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ) ਦੇ ਸੂਬਾਈ ਆਗੂ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਵਾਤਾਵਰਨ ਨੂੰ ਸ਼ੁੱਧ ਰੱਖਣ ਵਾਲੇ ਜੰਗਲਾਤ ਕਾਮਿਆਂ ਦਾ ਸਮੇਂ ਦੇ ਹਾਕਮਾਂ ਨੇ ਰੱਜਵਾਂ ਸੋਸ਼ਣ ਕੀਤਾ ਅਤੇ 20-25 ਸਾਲਾਂ ਤੋ ਲਗਾਤਾਰ ਕੰਮ ਕਰ ਰਹੇ ਵਰਕਰਾਂ ਨੂੰ ਰੈਗੂਲਰ ਨਹੀ ਕੀਤਾ ਗਿਆ | ਉਨ੍ਹਾਂ ਮੰਗ ਕੀਤੀ ਕਿ ਬਦਲਾਅ ਦਾ ਨਾਅਰਾ ਦੇ ਕੇ ਸੱਤਾ 'ਚ ਆਈ ਆਪ ਸਰਕਾਰ ਵਣ ਕਾਮਿਆਂ ਨੂੰ ਬਿਨਾਂ ਸ਼ਰਤ ਪੱਕੇ ਕਰੇ | ਇਸ ਮੌਕੇ ਮੁਲਾਜਮ ਆਗੂ ਰਾਮ ਸਿੰਘ ਖੋਖਰ ਨੇ ਕਿਹਾ ਕਿ ਉਹ ਜੰਗਲਾਤ ਕਾਮਿਆਂ ਦੇ ਸੰਘਰਸ਼ ਦੀ ਡੱਟ ਕੇ ਹਮਾਇਤ ਕਰਨਗੇ |