28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2025

ਕਰੰਟ ਲੱਗਣ ਨਾਲ ਇਕ ਮਜ਼ਦੂਰ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 08-09-2025
ਰਾਮਾਂ ਮੰਡੀ, 7 ਸਤੰਬਰ (ਤਰਸੇਮ ਸਿੰਗਲਾ)- ਅੱਜ ਸਵੇਰੇ ਰਾਮਾਂ ਮੰਡੀ ਦੇ ਰੇਲਵੇ ਸਟੇਸ਼ਨ ਦੇ ਸਾਹਮਣੇ ਸਪੈਸ਼ਲ ਮਾਲ-ਗੱਡੀਆਂ ਵਿਚ ਜਿਣਸਾਂ ਲੋਡ ਕਰਨ ਵਾਲੇ ਮਜ਼ਦੂਰਾਂ ਦੀ ਸਹੂਲਤ ਲਈ ਉਸਾਰੇ ਜਾ ਰਹੇ ਕਮਰੇ ਦੀ ਛੱਤ ਲਈ ਢੂਲਾ ਬੰਨ੍ਹਦੇ ਸਮੇਂ ਇੱਕ ਮਜ਼ਦੂਰ ਨੂੰ ਹਾਈ ਵੋਲਟੇਜ ਤਾਰਾਂ ਦਾ ਕਰੰਟ ਲੱਗਣ ਨਾਲ ਉਹ ਜ਼ਖ਼ਮੀ ਹੋ ਗਿਆ | ਜਿਸ ਨੂੰ ਇਲਾਜ ਲਈ ਹੈਲਪ ਲਾਈਨ ਵੈੱਲਫੇਅਰ ਸੁਸਾਇਟੀ ਦੇ ਵਲੰਟੀਅਰਜ਼ ਕਾਲਾ ਬੰਗੀ ਵਲੋਂ ਐਂਬੂਲੈਂਸ ਰਾਹੀਂ ਸਥਾਨਕ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ | ਜ਼ਖ਼ਮੀ ਮਜ਼ਦੂਰ ਨੇ ਆਪਣਾ ਨਾਮ ਛੋਟੂ ਪੁੱਤਰ ਰਾਮ ਕੁਮਾਰ ਪ੍ਰਸ਼ਾਦ ਵਾਸੀ ਰਾਮਾਂ ਮੰਡੀ ਦੱਸਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਉਸਾਰੀ ਦੇ ਠੇਕੇਦਾਰ ਦੀ ਗ਼ਲਤੀ ਕਾਰਨ ਮਜ਼ਦੂਰ ਨੂੰ ਕਰੰਟ ਲੱਗਣ ਦੀ ਘਟਨਾ ਵਾਪਰੀ ਹੈ | ਠੇਕੇਦਾਰ ਵੱਲੋਂ ਸਥਾਨਕ ਪਾਵਰਕਾਮ ਨੂੰ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਨੂੰ ਹਟਾਉਣ ਲਈ ਬਣਦਾ ਖਰਚਾ ਨਹੀਂ ਭਰਿਆ ਗਿਆ | ਪਾਵਰਕਾਮ ਦਫ਼ਤਰ ਦੇ ਜੇਈ ਭਗਵੰਤ ਸਿੰਘ ਨੇ ਦੱਸਿਆ ਕਿ ਵਿਭਾਗ ਵਲੋਂ ਉਕਤ ਬਿਜਲੀ ਦੀਆਂ ਤਾਰਾਂ ਹਟਾਉਣ ਲਈ ਐਸਟੀਮੇਟ ਪਾਸ ਕਰਕੇ ਠੇਕੇਦਾਰ ਨੂੰ ਭੇਜਿਆ ਗਿਆ ਸੀ, ਪਰ ਉਸ ਨੇ ਬਣਦਾ ਖਰਚਾ ਨਹੀਂ ਭਰਿਆ |
Ad Position 22
No active advertisement
ਪਿਛਲੀ ਖ਼ਬਰ ਸੁਖਦੇਵ ਸਿੰਘ ਦਲੇਲਵਾਲਾ ਜੰਗਲਾਤ ਵਿਭਾਗ ਫੀਲਡ ਵਰਕਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਚੁਣੇ ਅਗਲੀ ਖ਼ਬਰ ਹੜ੍ਹ ਪੀੜਤਾਂ ਦੀ ਮਦਦ ਲਈ ਕੰਪਿਊਟਰ ਅਧਿਆਪਕਾਂ ਨੇ ਵਿੱਢੀ ਮੁਹਿੰਮ
Ad Position 24