ਸੰਗਰੂਰ, 7 ਸਤੰਬਰ (ਅਮਨਦੀਪ ਸਿੰਘ ਬਿੱਟਾ) - ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਵਲੋਂ ਹੜ੍ਹ ਪੀੜਤਾਂ ਦੀ ਮਦਦ ਦਾ ਤੱਹਈਆਂ ਕਰਦਿਆਂ ਪਸ਼ੂਆਂ ਲਈ 117 ਕੁਇੰਟਲ ਚਾਰਾ, ਦਵਾਈਆਂ, ਘਰੇਲੂ ਜ਼ਰੂਰੀ ਵਸਤੂਆਂ ਜਿੰਨਾ ਵਿਚ ਟਾਰਚ, ਮੋਮਬਤੀਆਂ, ਐਡੋਮੋਮ, ਪੇਪਰ ਸ਼ਾਪ, ਪਾਣੀ, ਤਰਪਾਲਾਂ, ਸੁੱਕਾ ਰਾਸ਼ਨ ਅਤੇ ਸੈਨੇਟਰੀ ਪੈਕਟ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਵੰਡੇ ਗਏ | ਕੰਪਿਊਟਰ ਅਧਿਆਪਕ ਯੂਨੀਅਨ ਦੇ ਆਗੂਆਂ ਜੋਨੀ ਸਿੰਗਲਾ, ਰਣਜੀਤ ਸਿੰਘ ਅਤੇ ਨਰਦੀਪ ਸ਼ਰਮਾ ਨੇ ਦੱਸਿਆ ਕਿ ਜਥੇਬੰਦੀ ਦੀ ਟੀਮ ਜ਼ਿਲ੍ਹਾ ਗੁਰਦਾਸਪੁਰ, ਕਪੂਰਥਲਾ, ਅੰਮਿ੍ਤਸਰ ਵਿਖੇ ਜ਼ਰੂਰਤਮੰਦਾਂ ਦੀ ਮੰਗ ਅਨੁਸਾਰ ਸਮਗਰੀ ਮੁਹੱਈਆ ਕਰਵਾ ਰਹੀ ਹੈ | ਜਥੇਬੰਦੀ ਦੀ ਟੀਮ ਨੇ ਗੁਰਦਾਸਪੁਰ ਦੇ ਪਿੰਡ ਮਲੂਕ ਚੱਕ, ਨੁਸਿਹਰਾ ਜ਼ਿਲ੍ਹਾ ਅੰਮਿ੍ਤਸਰ ਦੇ ਰਾਵੀ ਕੰਢੇ ਦੇ ਨਜ਼ਦੀਕ ਪਿੰਡਾਂ ਕੋਟ ਰਜਦਾ, ਗੰਗਮਹਿਲ ਅਤੇ ਰਾਮਦਾਸ ਵਿਚ ਲੋੜੀਂਦੀ ਸਮਗਰੀ ਮੁਹੱਈਆ ਕਰਵਾਉਣ ਵਿਚ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਇਸ ਮੁਸ਼ਕਿਲ ਦੀ ਘੜੀ ਹੜ੍ਹ ਪੀੜਤਾਂ ਨਾਲ ਖੜ੍ਹਨ ਦੀ ਗੱਲ ਕਰਦਿਆਂ ਕਿਹਾ ਕਿ ਜਥੇਬੰਦੀ ਨੇ ਹਮੇਸ਼ਾ ਹੀ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ | ਇਸ ਮੌਕੇ ਕਰਮਜੀਤ ਪੁਰੀ, ਗਗਨਦੀਪ ਸਿੰਘ, ਇੰਦਰਜੀਤ ਸਿੰਘ, ਮਨਦੀਪ ਸਿੰਘ, ਤਰਸੇਮ ਸਿੰਘ, ਕੁਲਵਿੰਦਰ ਸਿੰਘ, ਪਰਦੀਪ ਕੁਮਾਰ ਬੱਕੇਹਾਲੀ, ਸੁਨੀਤ ਸਰੀਨ, ਬਲਜੀਤ ਸਿੰਘ, ਪਵਨਜੀਤ ਸਿੰਘ, ਰਮਨ ਵਸ਼ਿਸ਼ਟ ਹਾਜ਼ਰ ਸਨ |