ਬੁਢਲਾਡਾ, 7 ਸਤੰਬਰ (ਸੁਨੀਲ ਮਨਚੰਦਾ)- ਮੀਂਹ ਦੇ ਪਾਣੀ ਨੇ ਸਤਾਈਆਂ ਸਥਾਨਕ ਸ਼ਹਿਰ ਦੀ ਚੌੜੀ ਗਲੀ ਦੀਆਂ ਔਰਤਾਂ ਨੇ ਜਾਮ ਲਗਾ ਕੇ ਹਲਕਾ ਵਿਧਾਇਕ, ਨਗਰ ਕੌਂਸਲ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਵਾਰਡ ਵਾਸੀ ਕੁਸ਼ੱਲਿਆ ਦੇਵੀ, ਸ਼ਾਂਤੀ ਦੇਵੀ, ਊਸ਼ਾ ਰਾਣੀ, ਸੰਤੋਸ਼ ਰਾਣੀ ਨੇ ਦੱਸਿਆ ਕਿ ਪਿਛਲੇ 20 ਦਿਨਾਂ ਤੋਂ ਗਲੀ 'ਚ ਪਾਣੀ ਖੜ੍ਹਾ ਹੈ ਜਦਕਿ ਨਗਰ ਕੌਂਸਲ ਦੀ ਨਾਕਾਮੀ ਦਾ ਖ਼ਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਵੱਲੋਂ ਪਾਣੀ ਦੀ ਨਿਕਾਸੀ ਅਤੇ ਸੀਵਰੇਜ ਸੰਬੰਧੀ ਲੱਖਾਂ ਰੁਪਏ ਖ਼ਰਚਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਉਨ੍ਹਾਂ ਦੇ ਵਾਰਡ 'ਚ ਅਜਿਹੇ ਦਾਅਵਿਆਂ ਦੀ ਫੂਕ ਨਿਕਲੀ ਹੋਈ ਹੈ | ਉਨ੍ਹਾਂ ਦੱਸਿਆ ਕਿ ਲੋਕ ਬਦਬੂਦਾਰ ਮਾਹੌਲ ਵਿਚ ਨਰਕ ਭਰੀ ਜ਼ਿੰਦਗੀ ਜਿਊਾ ਰਹੇ ਹਨ | ਅÏਰਤਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਮੱਸਿਆ ਦਾ ਹੱਲ ਜਲਦੀ ਨਾ ਹੋਇਆ ਤਾਂ ਗੰਦੇ ਪਾਣੀ ਦੀਆਂ ਪੀਪੀਆਂ ਭਰ ਕੇ ਸਰਕਾਰ ਦੇ ਚੌਧਰੀਆਂ ਦੇ ਘਰਾਂ ਅੱਗੇ ਸੁੱਟਣ ਲਈ ਮਜਬੂਰ ਹੋਣਗੀਆਂ |