09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਦੀਵਾਲੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਦੁਕਾਨਾਂ, ਘਰਾਂ 'ਚ ਲਕਸ਼ਮੀ-ਗਣੇਸ਼ ਦੀ ਪੂਜਾ ਕੀਤੀ

Ad Position 21
repet_subhas-goyals [Copy P29]
ਅਜੀਤ ਡੈਸਕ 22-10-2025
ਰਾਮਾਂ ਮੰਡੀ, 21 ਅਕਤੂਬਰ (ਸਿੰਗਲਾ)-ਸ਼ਹਿਰ ਵਿਚ ਦੀਵਾਲੀ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ | ਕਾਰੋਬਾਰ ਦੀ ਤਰੱਕੀ ਅਤੇ ਪਰਿਵਾਰਾਂ ਦੀ ਸੁੱਖ ਸ਼ਾਂਤੀ ਲਈ ਰਾਤ ਨੂੰ ਸਾਰੇ ਦੁਕਾਨਾਂ, ਘਰਾਂ ਵਿਚ ਲਕਸ਼ਮੀ-ਗਣੇਸ਼ ਦੀ ਪੂਜਾ ਅਤੇ ਆਰਤੀ ਕੀਤੀ ਗਈ | ਸਥਾਨਕ ਸਮਾਜ ਸੇਵਕ ਤੇਲੂ ਰਾਮ ਨੌਰੰਗ ਦੇ ਵਪਾਰਕ ਅਦਾਰੇ ਤੇ ਪੂਜਾ ਦੌਰਾਨ ਸ਼੍ਰੀ ਗੀਤਾ ਭਵਨ ਦੇ ਪੁਜਾਰੀ ਪੰਡਿਤ ਕੈਲਾਸ਼ ਚੰਦਰ ਕੌਸ਼ਿਕ ਬਰਸਾਨਾ ਵਾਲੇ ਨੇ ਦੀਵਾਲੀ ਦੇ ਇਤਿਹਾਸ ਸਬੰਧੀ ਪਰਿਵਾਰ ਨੂੰ ਦੱਸਿਆ | ਉਨ੍ਹਾਂ ਦੀਵਾਲੀ 'ਤੇ ਭਗਵਾਨ ਸ਼੍ਰੀਰਾਮ ਜੀ ਦੀ ਬਜਾਏ ਲਕਸ਼ਮੀ- ਗਣੇਸ਼ ਜੀ ਦੀ ਪੂਜਾ ਕਰਨ ਬਾਰੇ ਦੱਸਿਆ | ਉਨ੍ਹਾਂ ਕਿਹਾ ਕਿ ਦੀਵਾਲੀ ਦਾ ਤਿਉਹਾਰ ਦੋ ਯੁੱਗਾਂ 'ਸੱਤਯੁਗ' ਅਤੇ 'ਤ੍ਰੇਤਾ ਯੁੱਗ' ਨਾਲ ਜੁੜਿਆ ਹੋਇਆ ਹੈ | ਸਤਿਯੁਗ ਵਿਚ ਉਸ ਦਿਨ ਸਾਗਰ ਮੰਥਨ ਤੋਂ ਮਾਤਾ ਲਕਸ਼ਮੀ ਜੀ ਪ੍ਰਗਟ ਹੋਈ ਸੀ | ਇਸੇ ਲਈ ਲਕਸ਼ਮੀ ਪੂਜਨ ਕੀਤਾ ਜਾਂਦਾ ਹੈ | ਤ੍ਰੇਤਾਯੁਗ ਵਿਚ ਇਸ ਦਿਨ ਭਗਵਾਨ ਸ਼੍ਰੀਰਾਮ ਜੀ ਵੀ ਅਯੁੱਧਿਆ ਪਰਤੇ ਸਨ, ਇਸ ਲਈ ਅਯੁੱਧਿਆ ਵਾਸੀਆਂ ਨੇ ਦੀਵੇ ਜਗਾ ਕੇ ਉਨ੍ਹਾਂ ਦਾ ਸਵਾਗਤ ਕੀਤਾ | ਇਸ ਲਈ ਇਸ ਦਾ ਨਾਮ ਦੀਵਾਲੀ ਹੈ |
Ad Position 22
No active advertisement
ਪਿਛਲੀ ਖ਼ਬਰ ਦੀਵਾਲੀ ਦਾ ਤਿਉਹਾਰ ਲੋਕਾਂ ਨੇ ਉਤਸ਼ਾਹ ਪੂਰਵਕ ਮਨਾਇਆ ਦੁਕਾਨਦਾਰਾਂ ਦੀ ਪਹਿਲੇ ਦਿਨ ਦੀਵਾਲੀ ਫ਼ਿੱਕੀ ਰਹੀ ਅਗਲੀ ਖ਼ਬਰ ਝੋਨੇ ਦੀ ਪਰਾਲੀ ਸੰਭਾਲਣ ਸੰਬੰਧੀ ਪਿੰਡ ਕਾਲਾਝਾੜ ਵਿਖੇ ਲਗਾਇਆ ਸੈਮੀਨਾਰ
Ad Position 24