ਮਾਨਸਾ, 21 ਅਕਤੂਬਰ (ਵਿ. ਪ੍ਰਤੀ.)- ਥਾਣਾ ਸਦਰ ਬੁਢਲਾਡਾ ਪੁਲਿਸ ਨੇ ਗਾਗੜੀ ਸਿੰਘ ਵਾਸੀ ਬੱਛੋਆਣਾ ਤੋਂ 50 ਲੀਟਰ ਲਾਹਣ, ਥਾਣਾ ਬੋਹਾ ਪੁਲਿਸ ਨੇ ਗੁਰਸੇਵਕ ਸਿੰਘ ਵਾਸੀ ਦਲੇਲਵਾਲਾ ਕੋਲੋਂ 100 ਲੀਟਰ, ਥਾਣਾ ਸਦਰ ਮਾਨਸਾ ਪੁਲਿਸ ਨੇ ਦਰਸ਼ਨ ਸਿੰਘ ਵਾਸੀ ਦੂਲੋਵਾਲ ਤੋਂ 150 ਲੀਟਰ ਲਾਹਣ, ਥਾਣਾ ਝੁਨੀਰ ਪੁਲਿਸ ਨੇ ਕੁਲਦੀਪ ਸਿੰਘ ਵਾਸੀ ਭੰਮੇ ਕਲਾਂ ਕੋਲੋਂ 48 ਬੋਤਲਾਂ ਸ਼ਰਾਬ ਹੀਰ ਸੌਂਫੀ, ਮਨਪ੍ਰੀਤ ਸਿੰਘ ਵਾਸੀ ਟਿੱਬੀ ਹਰੀ ਸਿੰਘ ਤੋਂ 144 ਬੋਤਲਾਂ ਅਤੇ ਥਾਣਾ ਸਰਦੂਲਗੜ੍ਹ ਪੁਲਿਸ ਨੇ ਭੀਮ ਸੈਨ ਵਾਸੀ ਸਰਦੂਲਗੜ੍ਹ ਕੋਲੋਂ 9 ਬੋਤਲਾਂ ਠੇਕਾ ਮਸਤੀ ਮਾਲਟਾ ਹਰਿਆਣਾ ਮਾਰਕਾ ਸ਼ਰਾਬ ਬਰਾਮਦ ਕੀਤੀ ਹੈ | ਸਾਰਿਆਂ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ |