09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਜਸਟਿਸ ਗਵਈ ਅਤੇ ਏ.ਡੀ.ਜੀ.ਪੀ. ਪੂਰਨ ਕੁਮਾਰ ਦੇ ਹੱਕ 'ਚ ਨੈਸ਼ਨਲ ਦਲਿਤ ਮਹਾਂ ਪੰਚਾਇਤ ਵਲੋਂ ਰੋਸ ਪ੍ਰਦਰਸ਼ਨ

Ad Position 21
repet_subhas-goyals [Copy P29]
ਅਜੀਤ ਡੈਸਕ 22-10-2025
ਬਠਿੰਡਾ, 21 ਅਕਤੂਬਰ (ਸਿਵੀਆਂ)-ਸੁਪਰੀਮ ਕੋਰਟ ਦੇ ਜਸਟਿਸ ਬੀ. ਆਰ. ਗਵਈ ਅਤੇ ਹਰਿਆਣਾ ਦੇ ਏ. ਡੀ. ਜੀ. ਪੀ. ਵਾਈ. ਪੂਰਨ ਕੁਮਾਰ (ਮਰਹੂਮ) ਦੇ ਹੱਕ ਵਿਚ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਵਾਉਣ ਲਈ ਨੈਸ਼ਨਲ ਦਲਿਤ ਮਹਾਂ ਪੰਚਾਇਤ ਪੰਜਾਬ ਅਤੇ ਮਜ਼ਦੂਰ ਮੁਲਾਜ਼ਮ ਕਾਂਗਰਸ ਪੰਜਾਬ ਵਲੋਂ ਬਠਿੰਡਾ ਵਿਚ ਪੁਤਲਾ ਸਾੜ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਦੀ ਅਗਵਾਈ ਉੱਘੇ ਦਲਿਤ ਆਗੂ ਤੇ ਸੰਗਠਨ ਦੇ ਚੇਅਰਮੈਨ ਕਿਰਨਜੀਤ ਸਿੰਘ ਗਹਿਰੀ ਨੇ ਕੀਤੀ | ਇਸ ਮੌਕੇ ਕਿਰਨਜੀਤ ਸਿੰਘ ਗਹਿਰੀ ਨੇ ਕਿਹਾ ਜਦੋਂ ਤੱਕ ਜਸਟਿਸ ਗਵਈ ਉੱਪਰ ਜੁੱਤੀ ਸੁੱਟਣ ਵਾਲੇ ਅਤੇ ਪੂਰਨ ਕੁਮਾਰ ਨੂੰ ਜਾਤੀ ਵਿਤਕਰਾ ਕਰਕੇ ਮਰਨ ਲਈ ਮਜਬੂਰ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਨਹੀਂ ਕੀਤੀ ਜਾਂਦੀ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ, ਜਿਸ ਨੂੰ ਦਲਿਤ ਸੰਗਠਨਾਂ ਨਾਲ ਮਿਲ ਕੇ ਹੋਰ ਤੇਜ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਚਲਾਈ ਜਾ ਰਹੀ 'ਪਾੜੋ ਤੇ ਰਾਜ ਕਰੋ' ਦੀ ਨਫ਼ਰਤ ਫੈਲਾਉਣ ਦੀ ਸਾਜ਼ਿਸ਼ ਖ਼ਿਲਾਫ਼ ਦੇਸ਼ ਵਾਸੀਆਂ ਨੂੰ ਆਵਾਜ਼ ਉਠਾਉਣ ਅਤੇ ਸੰਵਿਧਾਨ ਤੇ ਲੋਕਤੰਤਰ ਬਚਾਉਣ ਲਈ ਰਾਹੁਲ ਗਾਂਧੀ ਵਲੋਂ ਲੜੀ ਜਾ ਰਹੀ ਲੜਾਈ ਵਿਚ ਸਾਥ ਦੇਣ ਦੀ ਲੋੜ ਹੈ |ਇਸ ਮੌਕੇ ਮੁਜ਼ਾਹਰਾਕਾਰੀਆਂ ਵਲੋਂ ਕੇਂਦਰ ਸਰਕਾਰ ਦੀਆਂ ਦਲਿਤ ਵਿਰੋਧੀ ਨੀਤੀਆਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਇਸ ਮੁਹਿੰਮ ਨੂੰ ਪਿੰਡ ਪੱਧਰ ਤੱਕ ਲਿਜਾ ਕੇ ਇਨਸਾਫ਼ ਦੀ ਜੰਗ ਤੇਜ ਕਰਨ ਦਾ ਐਲਾਨ ਕੀਤਾ ਗਿਆ | ਇਸ ਮੌਕੇ ਉਪ ਚੇਅਰਮੈਨ ਬੋਹੜ ਸਿੰਘ ਘਾਰੂ, ਗੁਰਮੀਤ ਖੋਖਰ, ਬਲਕਾਰ ਸਿੰਘ, ਗੁਰਜੰਟ ਸਿੰਘ ਜ਼ਿਲ੍ਹਾ ਚੇਅਰਮੈਨ, ਜਸਵੀਰ ਸਿੰਘ ਪ੍ਰਧਾਨ ਡੋਮਾ ਪਰੀਸੰਗ ਬਠਿੰਡਾ, ਮਨਜੀਤ ਸਿੰਘ ਸਕੱਤਰ ਪੰਜਾਬ, ਮੋਦਨ ਸਿੰਘ ਪੰਚ, ਮੀਤ ਪ੍ਰਧਾਨ ਜਤਿੰਦਰ ਸਿੰਘ ਜੋਤੀ, ਬਲਵਿੰਦਰ ਸਿੰਘ ਪੰਚ, ਮਨਦੀਪ ਕੌਰ, ਰੂਪ ਸਿੰਘ, ਤੇਜਾ ਸਿੰਘ ਗਹਿਰੀ ਉਪ ਪ੍ਰਧਾਨ ਦਲਿਤ ਮਹਾਂ ਪੰਚਾਇਤ, ਜੋਧਾ ਸਿੰਘ, ਰਾਮਜੀ ਸਿੰਘ, ਗੁਰਤੇਜ ਸਿੰਘ ਬੱਲੂਆਣਾ, ਪ੍ਰਕਾਸ਼ ਸਿੰਘ ਤਿਉਣਾ ਗੁਰਦਾਸ ਸਿੰਘ ਹਰਰਾਏਪੁਰ, ਹਰਪਾਲ ਸਿੰਘ ਕੋਟਗੁਰੂ ਅਤੇ ਪਾਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਵਰਕਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਲਾਹਣ ਤੇ ਹਰਿਆਣਾ ਮਾਰਕਾ ਸ਼ਰਾਬ ਬਰਾਮਦ ਅਗਲੀ ਖ਼ਬਰ ਕੈਪਸੂਲ ਤੇ ਨਸ਼ੀਲੀਆਂ ਗੋਲੀਆਂ ਬਰਾਮਦ
Ad Position 24