ਮਾਨਸਾ, 21 ਅਕਤੂਬਰ (ਵਿ. ਪ੍ਰਤੀ.)- ਥਾਣਾ ਬੋਹਾ ਪੁਲਿਸ ਨੇ ਚਿਮਨ ਲਾਲ ਵਾਸੀ ਬੋਹਾ ਤੋਂ 105 ਕੈਪਸੂਲ ਅਤੇ ਰਾਜਪਾਲ ਸਿੰਘ ਵਾਸੀ ਬੋਹਾ ਕੋਲੋਂ 90, ਥਾਣਾ ਸ਼ਹਿਰੀ-1 ਮਾਨਸਾ ਪੁਲਿਸ ਨੇ ਗੁਰਭੇਜ ਸਿੰਘ ਵਾਸੀ ਜਵਾਹਰਕੇ ਤੋਂ 45, ਥਾਣਾ ਸ਼ਹਿਰੀ-2 ਮਾਨਸਾ ਪੁਲਿਸ ਨੇ ਰੱਜਤ ਕੁਮਾਰ ਵਾਸੀ ਮਾਨਸਾ ਕੋਲੋਂ 30 ਕੈਪਸੂਲ ਫੜੇ ਹਨ | ਉਕਤ ਖ਼ਿਲਾਫ਼ ਧਾਰਾ 223 ਬੀ. ਐਨ. ਐਸ. ਐਕਟ ਤਹਿਤ ਕਾਰਵਾਈ ਕੀਤੀ ਗਈ ਹੈ | ਥਾਣਾ ਸ਼ਹਿਰੀ ਬੁਢਲਾਡਾ ਪੁਲਿਸ ਨੇ ਗੁਰਸੇਵਕ ਸਿੰਘ ਵਾਸੀ ਬੁਢਲਾਡਾ ਕੋਲੋਂ 20 ਨਸ਼ੀਲੀਆਂ ਗੋਲੀਆਂ ਬਰਾਮਦ ਕਰ ਕੇ ਉਸ ਖ਼ਿਲਾਫ਼ ਐਨ. ਡੀ. ਪੀ. ਐਸ. ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਹੈ |