ਬਠਿੰਡਾ, 27 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਡਿਪਲੋਮਾ ਇੰਜੀਨੀਅਰਜ਼ ਐਸੋਸ਼ੀਏਸ਼ਨ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਜੂਨੀਅਰ ਇੰਜੀਨੀਅਰਜ਼, ਅਸਿਸਟੈਂਟ ਇੰਜੀਨੀਅਰਜ਼, ਪਦਉੱਨਤ ਉਪ ਮੰਡਲ ਇੰਜੀਨੀਅਰਜ਼ ਅਤੇ ਪਦਉੱਨਤ ਕਾਰਜਕਾਰੀ ਇੰਜੀਨੀਅਰਜ਼ ਦੀ ਸਾਂਝੀ ਜਥੇਬੰਦੀ ਡਿਪਲੋਮਾ ਇੰਜੀਨੀਅਰਜ਼ ਐਸੋਸ਼ੀਏਸ਼ਨ, ਜ਼ੋਨ ਬਠਿੰਡਾ ਦੀ ਚੋਣ ਸਬੰਧੀ ਮੀਟਿੰਗ ਅਬਜ਼ਰਵਰ ਇੰਜੀ: ਗੁਰਦੀਪ ਸਿੰਘ ਸੋਢੀ ਅਤੇ ਇੰਜੀ: ਸੁਰਿੰਦਰ ਸ਼ਰਮਾ ਦੀ ਨਿਗਰਾਨੀ ਹੇਠ ਹੋਈ, ਜਿਸ ਵਿਚ ਬਠਿੰਡਾ ਅਤੇ ਮਾਨਸਾ ਜਿਲ੍ਹੇ ਦੇ ਸਮੂਹ ਮੈਂਬਰ ਹਾਜ਼ਰ ਹੋਏ, ਜਿਨ੍ਹਾਂ ਨੇ ਅਗਲੇ ਦੋ ਸਾਲ ਲਈ ਸਰਬਸੰਮਤੀ ਨਾਲ ਜਥੇਬੰਦੀ ਦੀ ਨਵੀਂ ਕਾਰਜਕਾਰਨੀ ਦੀ ਚੋਣ ਕੀਤੀ | ਚੋਣ ਮੁਤਾਬਿਕ ਇੰਜੀ: ਸੰਦੀਪ ਸਿੰਘ ਧਾਲੀਵਾਲ ਨੂੰ ਜ਼ੋਨ ਬਠਿੰਡਾ ਦੇ ਪ੍ਰਧਾਨ, ਇੰਜੀ: ਸੁਖਵੀਰ ਸਿੰਘ ਸਿੱਧੂ ਮਾਨਸਾ ਦੇ ਜ਼ੋਨਲ ਜਨਰਲ ਸਕੱਤਰ ਅਤੇ ਇੰਜੀ: ਹਰਦੇਵ ਸਿੰਘ ਸਰਾਂ ਬਠਿੰਡਾ ਨੂੰ ਵਿੱਤ ਸਕੱਤਰ ਚੁਣਿਆ ਗਿਆ¢ ਜਦਕਿ ਇੰਜੀ: ਕਰਮਜੀਤ ਸਿੰਘ ਸਿੱਧੂ ਅਤੇ ਇੰਜੀ: ਬਲਰਾਜ ਸਿੰਘ ਵਿਰਕ ਨੂੰ ਪੰਜਾਬ ਬਾਡੀ ਲਈ ਨਾਮਜ਼ਦ ਕੀਤਾ ਗਿਆ¢ ਇਸ ਤੋਂ ਇਲਾਵਾ ਇੰਜੀ: ਹਰਿੰਦਰ ਸਿੰਘ ਸਿੱਧੂ, ਇੰਜੀ: ਰਛਪਾਲ ਸਿੰਘ ਸਿੱਧੂ, ਇੰਜੀ: ਜਗਦੀਪ ਸਿੰਘ ਸਰਾਂ, ਇੰਜੀ: ਜਸਵੀਰ ਸਿੰਘ ਸੰਧੂ, ਇੰਜੀ: ਜਗਜੀਤ ਸਿੰਘ ਸਿੱਧੂ, ਇੰਜੀ. ਵਜੀਰ ਸਿੰਘ, ਇੰਜੀ. ਮੋਹਿਤ ਕੁਮਾਰ, ਇੰਜੀ: ਮਨਪ੍ਰੀਤ ਸਿੰਘ ਚਹਿਲ, ਇੰਜੀ: ਗੌਰਵ ਕੁਮਾਰ, ਇੰਜੀ: ਅੰਕੁਸ਼ ਜਿੰਦਲ, ਇੰਜੀ: ਕਮਲਜੀਤ ਸਿੰਘ ਮਾਨ, ਇੰਜੀ: ਰਜਿੰਦਰ ਸਿੰਘ ਚੌਹਾਨ, ਇੰਜੀ: ਪਿ੍ੰਸ ਵਰਮਾ, ਇੰਜੀ: ਅੰਕਿਤ ਵਧਵਾ, ਇੰਜੀ: ਹਰਸ ਚੌਧਰੀ, ਇੰਜੀ. ਸੁਖਮਿੰਦਰ ਸਿੰਘ ਸੰਧੂ, ਇੰਜੀ: ਤੇਜਿੰਦਰ ਗਰਗ, ਇੰਜੀ. ਅਮਰਵੀਰ ਸਿੰਘ, ਇੰਜੀ. ਸੋਹਿਤ ਗੁਪਤਾ, ਇੰਜੀ. ਸੌਰਵ ਕੁਮਾਰ, ਇੰਜੀ. ਹਰਮਨਪ੍ਰੀਤ ਸਿੰਘ ਦੰਦੀਵਾਲ ਅਤੇ ਇੰਜੀ: ਰੁਪਿੰਦਰ ਜਿੰਦਲ ਨੂੰ ਵੀ ਵੱਖ-ਵੱਖ ਅਹੁਦੇ ਦਿੱਤੇ ਗਏ ਹਨ¢ਚੁਣੇ ਹੋਏ ਸਮੂਹ ਅਹੁਦੇਦਾਰਾਂ ਨੇ ਸਭਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਇੰਜੀ: ਸੰਦੀਪ ਸਿੰਘ ਧਾਲੀਵਾਲ ਨੇ ਸਮੂਹ ਮੈਬਰਾਂ ਨੂੰ ਭਵਿੱਖ ਵਿਚ ਇਕਜੁਟ ਹੋ ਕੇ ਰਹਿਣ ਲਈ ਪ੍ਰੇਰਿਆ ਅਤੇ ਆਪਣੀ ਨਵੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਵਿਸ਼ਵਾਸ ਦਿਵਾਇਆ¢ ਆਖਰ ਵਿਚ ਸਮੂਹ ਅਹੁਦੇਦਾਰਾਂ ਵਲੋਂ ਅਬਜ਼ਰਵਰਾਂ ਦਾ ਸਨਮਾਨ ਕੀਤਾ ਗਿਆ¢