ਭਗਤਾ ਭਾਈਕਾ, 27 ਦਸੰਬਰ (ਸੁਖਪਾਲ ਸਿੰਘ ਸੋਨੀ)- ਨਜ਼ਦੀਕੀ ਪਿੰਡ ਕੋਠਾ ਗੁਰੂ ਵਿਖੇ ਆਪਣੇ ਸਕੇ ਭਰਾ ਦੀ ਦੁਕਾਨ ਨੂੰ ਅੱਗ ਲਗਾਉਣ ਦੇ ਦੋਸ਼ ਵਿਚ ਸਥਾਨਿਕ ਪੁਲਿਸ ਸਟੇਸ਼ਨ ਵਿਖੇ ਤਿੰਨ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ¢ ਮਾਮਲੇ ਸਬੰਧੀ ਦੋ ਵਿਅਕਤੀਆਂ ਨੰੂ ਗਿ੍ਫ਼ਤਾਰ ਕਰ ਲਿਆ ਹੈ ਅਤੇ ਇਕ ਵਿਅਕਤੀ ਫ਼ਰਾਰ ਹੋ ਗਿਆ ਹੈ¢ ਸਥਾਨਕ ਪੁਲਿਸ ਥਾਣੇ ਦੇ ਐਸ.ਐਚ.ਓ. ਪਰਬਤ ਸਿੰਘ ਨੇ ਅੱਜ ਪੱਤਰਕਾਰਾਂ ਜਾਣਕਾਰੀ ਦਿੰਦੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਬਲਜੀਤ ਸਿੰਘ ਪੁੱਤਰ ਛਿੰਦਾ ਸਿੰਘ ਵਾਸੀ ਕੋਠਾ ਗੁਰੂ ਨੇ ਦੱਸਿਆ ਕਿ ਉਹ ਆਪਣੇ ਭਰਾ ਸੁਖਦੀਪ ਸਿੰਘ ਨਾਲ ਕੁਝ ਸਮਾਂ ਪਹਿਲਾ ਕੱਪੜੇ ਸਿਲਾਈ ਕਰਨ ਦਾ ਕੰਮ ਕਰਦਾ ਹੁੰਦਾ ਸੀ, ਪ੍ਰੰਤੂ ਦੋਹਾਂ ਵਿਚਕਾਰ ਕਲੇਸ਼ ਰਹਿਣ ਕਾਰਨ ਉਸ ਨੇ ਆਪਣਾ ਕੰਮ ਵੱਖਰਾ ਵੱਖਰਾ ਸ਼ੁਰੂ ਕਰ ਲਿਆ¢ਅਜਿਹਾ ਹੋਣ 'ਤੇ ਕਥਿਤ ਦੋਸ਼ੀ ਸੁਖਦੀਪ ਸਿੰਘ ਉਸ ਨਾਲ ਰੰਜਿਸ਼ ਰੱਖਦਾ ਸੀ, ਇਸੇ ਦÏਰਾਨ ਉਸ ਨੇ ਆਪਣੇ ਦੋ ਹੋਰ ਸਾਥੀਆਂ ਨਾਲ ਕਰਕੇ 23 ਦਸੰਬਰ ਦੀ ਰਾਤ ਨੂੰ ਉਸ ਦੀ ਦੁਕਾਨ ਨੂੰ ਅੱਗ ਲਗਾ ਦਿੱਤੀ¢ ਘਟਨਾ ਦÏਰਾਨ ਦੁਕਾਨ ਅੰਦਰ ਪਏ ਸਮਾਨ ਨੂੰ ਅੱਗ ਲੱਗਣ ਕਾਰਨ ਕਰੀਬ ਡੇਢ ਲੱਖ ਰੁਪਏ ਦਾ ਨੁਕਸਾਨ ਹੋ ਗਿਆ¢ ਸਥਾਨਿਕ ਪੁਲਿਸ ਨੇ ਬਲਜੀਤ ਸਿੰਘ ਦੇ ਬਿਆਨਾ ਦੇ ਅਧਾਰ 'ਤੇ ਕਥਿਤ ਦੋਸ਼ੀ ਸੁਖਦੀਪ ਸਿੰਘ, ਮਨਜੀਤ ਸਿੰਘ ਅਤੇ ਕਾਲੂ ਸਿੰਘ ਮੁਹੰਮਦ ਵਾਸੀਅਨ ਕੋਠਾਗੁਰੂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ¢ ਪੁਲਿਸ ਨੇ ਸੁਖਦੀਪ ਸਿੰਘ ਅਤੇ ਮਨਜੀਤ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਦ ਕਿ ਕਾਲੂ ਸਿੰਘ ਫ਼ਰਾਰ ਹੋ ਗਿਆ¢ ਪੁਲਿਸ ਨੇ ਦਾਅਵਾ ਕੀਤਾ ਕਿ ਫ਼ਰਾਰ ਵਿਅਕਤੀ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ¢ ਇਸ ਮÏਕੇ ਏਐੱਸਆਈ ਸੁਰਿੰਦਰਪਾਲ ਸਿੰਘ ਡੋਡ ਆਦਿ ਹਾਜ਼ਰ ਸਨ¢