ਸੰਗਤ ਮੰਡੀ, 27 ਦਸੰਬਰ (ਅੰਮਿ੍ਤਪਾਲ ਸ਼ਰਮਾ)- ਸੰਗਤ ਮੰਡੀ ਵਿਖੇ ਦੁਕਾਨਦਾਰਾਂ ਵਲੋਂ ਸ਼ਹੀਦਾਂ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਇਆ ਗਿਆ | ਸਥਾਨਕ ਗੁਰੂ ਨਾਨਕ ਮਾਰਕੀਟ ਦੇ ਸਮੂਹ ਦੁਕਾਨਦਾਰਾਂ ਅਤੇ ਮੁਹੱਲਾ ਨਿਵਾਸੀਆਂ ਵੱਲੋਂ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜ਼ਰ ਕੌਰ ਜੀ ਅਤੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਅਤੇ ਬਾਬਾ ਮੋਤੀ ਮਹਿਰਾ ਦਾ ਯਾਦ ਵਿੱਚ ਦੁੱਧ ਅਤੇ ਬਿਸਕੁਟਾਂ ਦਾ ਲੰਗਰ ਲਗਾਇਆ ਗਿਆ | ਸਥਾਨਕ ਬੈਂਕ ਬਾਜ਼ਾਰ ਵਿਖੇ ਲਗਾਏ ਦੁੱਧ ਦੇ ਲੰਗਰ ਦੀ ਸ਼ੁਰੂਆਤ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਸੰਗਤ ਕਲਾਂ ਦੇ ਮੁੱਖ ਗ੍ਰੰਥੀ ਬਾਬਾ ਗੁਰਸੇਵਕ ਸਿੰਘ ਜੀ ਖ਼ਾਲਸਾ ਵੱਲੋਂ ਸਿੱਖ ਇਤਿਹਾਸ 'ਚ ਦਰਜ ਬਿਰਤਾਂਤ ਬਾਰੇ ਜਾਣਕਾਰੀ ਦਿੰਦੇ ਦੇ ਦੱਸਿਆ ਕਿ ਕਿਵੇਂ ਬਾਬਾ ਮੋਤੀ ਮਹਿਰਾ ਨੇ ਵਜ਼ੀਰ ਖਾਂ ਦੀ ਕੈਦ ਦੌਰਾਨ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜ਼ਰ ਕੌਰ ਨੂੰ ਆਪਣੇ ਘਰੋਂ ਲਿਆ ਕੇ ਪਿਆਏ ਦੁੱਧ ਦੀ ਸਜਾ ਪੂਰੇ ਪਰਿਵਾਰ ਨੂੰ ਸ਼ਹੀਦ ਕਰਵਾ ਕੇ ਭੁਗਤੀ | ਸੰਖੇਪ ਬਿਰਤਾਂਤ ਉਪਰੰਤ ਕੀਤੀ ਅਰਦਾਸ ਤੋਂ ਬਾਅਦ ਹੀ ਲੰਗਰ ਦੀ ਸੇਵਾ ਸ਼ੁਰੂ ਕੀਤੀ ਗਈ | ਇਸ ਮੌਕੇ ਖ਼ੁਫ਼ੀਆ ਵਿੰਗ ਇੰਚਾਰਜ ਇੰਸਪੈਕਟਰ ਗੁਰਮੀਤ ਸਿੰਘ ਗਰੇਵਾਲ, ਦਰਸ਼ਨ ਸਿੰਘ ਬਲਾਕ ਸੰਮਤੀ ਮੈਂਬਰ, ਸੀਨੀਅਰ ਅਕਾਲੀ ਆਗੂ ਰੇਸ਼ਮ ਸਿੰਘ ਸਿੱਧੂ, ਮੱਖਣ ਸਿੰਘ, ਰੇਸ਼ਮ ਸਿੰਘ ਬਰਾੜ, ਦਰਬਾਰਾ ਸਿੰਘ ਟੇਲਰ, ਜਸਵੀਰ ਸਿੰਘ ਜੀਤਾ, ਰਣਜੀਤ ਸਿੰਘ ਭੱਠੇ ਵਾਲੇ, ਬੂਟਾ ਸਿੰਘ ਪ੍ਰਧਾਨ ਟੈਕਸੀ ਯੂਨੀਅਨ, ਪ੍ਰਦੀਪ ਸਿੰਘ ਹੈਪੀ, ਜਗਵਿੰਦਰ ਸਿੰਘ ਖ਼ਾਲਸਾ, ਸੁਰਿੰਦਰ ਕਪੂਰ ਸਿੰਘ ਫ਼ੌਜੀ, ਵਰਿੰਦਰ ਸਿੰਘ ਬਠਿੰਡਾ, ਸੋਨੂੰ ਸ਼ਰਮਾ ਜੱਸੀ, ਦੇਸ ਰਾਜ ਪਿਉਰੀ, ਵਿਨੋਦ ਗੋਇਲ ਫੁੱਲੋ ਮਿੱਠੀ, ਬੂਟਾ ਸਿੰਘ ਸਿੱਧੂ ਫੁੱਲੋ ਮਿੱਠੀ, ਗੱਗੀ ਬਾਬਾ ਕੋਟਗੁਰੂ, ਗੁਰਦੀਪ ਬਾਬਾ ਗਹਿਰੀ ਬੁੱਟਰ, ਸ਼ਗਨ ਲਾਲ ਅਰੋੜਾ, ਸੁਖਪ੍ਰੀਤ ਫੁੱਲੋ ਮਿੱਠੀ, ਨਰਿੰਦਰ ਕੁਮਾਰ, ਰਾਮ ਹਲਵਾਈ, ਲੱਖਾ ਟੇਲਰ ਮੁਹਾਲਾਂ, ਸੁਨੀਲ ਸ਼ਰਮਾ, ਹਰੀ ਸਿੰਘ ਯਾਦਵ, ਈਸ਼ਵਰ ਸ਼ਰਮਾ, ਸ੍ਰੀ ਰਾਮ, ਤਨਵੀਰ ਛਾਬੜਾ, ਮਨਦੀਪ ਸਿੰਘ ਸਾਗਰ, ਹਨੀ ਸ਼ਰਮਾ, ਰਿੰਕੂ ਸਿੰਘ ਹੇਅਰ ਡਰੈਸਰ, ਰਾਹੁਲ ਵਰਮਾ, ਰਣਜੀਤ ਸਿੰਘ ਕੌਂਸਲਰ, ਲਾਲ ਚੰਦ ਡਰਾਈਕਲੀਨ ਸੈਂਟਰ, ਗੁਰਸੇਵਕ ਸਿੰਘ ਅਤੇ ਕਰਮਜੀਤ ਸਿੱਧੂ ਸੰਗਤ ਆਦਿ ਵੱਲੋਂ ਸਵੇਰ ਤੋਂ ਸ਼ਾਮ ਤੱਕ ਦੁੱਧ ਦੇ ਲੰਗਰ