06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਕੈਲੰਡਰ ਵਿਵਾਦ ਹੱਲ ਕਰਨ ਲਈ ਸਾਬਕਾ ਸੰਸਦ ਮੈਂਬਰ ਅਤਿੰਦਰਪਾਲ ਸਿੰਘ ਨੇ ਕੀਤੀ ਪਹਿਲਕਦਮੀ <br/>

Ad Position 21
No active advertisement
ਅਜੀਤ ਡੈਸਕ 28-12-2025
ਬਠਿੰਡਾ, 27 ਦਸੰਬਰ (ਸੱਤਪਾਲ ਸਿੰਘ ਸਿਵੀਆਂ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤਿਆਰ ਤਿੰਨ ਤਰ੍ਹਾਂ ਦੇ ਕੈਲੰਡਰ ਵਰਤੇ ਜਾਣ ਕਾਰਨ ਹਰ ਸਾਲ ਤਕਰੀਬਨ ਅੱਧੋਂ ਵੱਧ ਤਾਰੀਖ਼ਾਂ ਬਦਲ ਜਾਂਦੀਆਂ ਹਨ, ਜਿਸ ਕਾਰਨ ਵੱਖ-ਵੱਖ ਦਿਹਾੜੇ ਮਨਾਉਣ ਨੂੰ ਲੈ ਕੇ ਸੰਗਤਾਂ ਵਿਚ ਭੰਬਲਭੂਸਾ ਬਣਿਆ ਰਹਿੰਦਾ ਤੇ ਇਸ ਕੈਲੰਡਰ ਵਿਵਾਦ ਨੂੰ ਹੱਲ ਕਰਨ ਲਈ ਸਾਬਕਾ ਸੰਸਦ ਮੈਂਬਰ ਅਤਿੰਦਰਪਾਲ ਸਿੰਘ ਨੇ ਪਹਿਲਕਦਮੀ ਕਰਦਿਆਂ ਸਬੰਧਿਤ ਧਿਰਾਂ ਨੂੰ ਇਕੱਤਰਤਾ ਲਈ ਸੱਦਾ ਪੱਤਰ ਭੇਜਿਆ ਹੈ |
ਉਨ੍ਹਾਂ ਨੇ ਕਿਰਪਾਲ ਸਿੰਘ ਬਠਿੰਡਾ, ਗੁਰਬਚਨ ਸਿੰਘ ਸੇਖੋਂ, ਸਰਬਜੀਤ ਸਿੰਘ ਸੈਕਰਾਮੈਂਟੋ, ਅਨੁਰਾਗ ਸਿੰਘ, ਸੁਰਜੀਤ ਸਿੰਘ ਨਿਸ਼ਾਨ (ਸਾਬਕਾ ਲੈਫ. ਕਰਨਲ) ਨੂੰ ਸੱਦਾ ਪੱਤਰ ਭੇਜ ਕੇ ਪ੍ਰਸਤਾਵ ਰੱਖਿਆ ਕਿ ਜਦੋਂ ਤੱਕ ਦੋਵੇਂ ਧਿਰਾਂ ਵਿਚ ਕੋਈ ਵੀ ਤੌਖਲੇ ਬਾਕੀ ਰਹਿ ਜਾਂਦੇ ਹਨ, ਉਸ ਸਮੇਂ ਤੱਕ ਜਿੰਨੇ ਵੀ ਸੈਮੀਨਾਰ ਕਰਨ ਦੀ ਲੋੜ ਪਵੇਗੀ, ਉਹ ਪਟਿਆਲਾ ਵਿਖੇ ਸਾਰੇ ਪ੍ਰਬੰਧਕ ਆਪਣੇ ਖ਼ਰਚੇ ਉੱਪਰ ਕਰਨਗੇ |
ਅਤਿੰਦਰਪਾਲ ਸਿੰਘ ਨੇ ਦੱਸਿਆ ਕਿ ਸੈਮੀਨਾਰ ਗੁਰਦੁਆਰਾ ਅਨਾਮ ਸਿੱਖ ਸ਼ਹੀਦਾਂ ਢੈਂਠਲ ਸਮਾਣਾ ਰੋਡ ਪਟਿਆਲਾ ਵਿਖੇ ਸਬੰਧਿਤ ਧਿਰਾਂ ਦੀ ਸਹਿਮਤੀ ਵਾਲੀਆਂ ਸਾਂਝੀਆਂ ਤਾਰੀਖ਼ਾਂ ਵਿਚ ਕਰਵਾਏ ਜਾਣਗੇ, ਜਿਨ੍ਹਾਂ ਦੀ ਵਿਉਂਤਬੰਦੀ ਲਈ ਉਨ੍ਹਾਂ ਨੇ ਸੁਝਾਅ ਦਿੱਤਾ ਕਿ ਪਹਿਲੇ ਤਿੰਨ ਘੰਟਿਆਂ ਦੀ ਬੈਠਕ ਵਿਚ ਗੁਰਚਰਨ ਸਿੰਘ ਸੇਖੋਂ ਦੀ ਪੁਸਤਕ 'ਗੁਰੂ ਸਾਹਿਬਾਨਾਂ ਵਲੋਂ ਸਥਾਪਤ ਕੀਤਾ ਮੂਲ ਸਿੱਖ ਕੈਲੰਡਰ' ਅਤੇ ਕਿਰਪਾਲ ਸਿੰਘ ਬਠਿੰਡਾ ਦੀ ਪੁਸਤਕ 'ਨਾਨਕਸ਼ਾਹੀ ਕੈਲੰਡਰ ਬਨਾਮ ਬਿਕ੍ਰਮੀ ਕੈਲੰਡਰ' 'ਤੇ ਚਰਚਾ ਕੀਤੀ ਜਾਵੇਗੀ |
ਚਰਚਾ ਦਾ 'ਅਕਾਦਮਿਕ ਪੱਧਰ 'ਤੇ ਵਿਚਾਰ ਅਤੇ ਸੰਵਾਦ' ਦਾ ਆਧਾਰ ਇਹ ਬਣਾਇਆ ਜਾਣਾ ਚਾਹੀਦਾ ਹੈ ਕਿ ਦੋਵੇਂ ਵਿਦਵਾਨ ਇਕ-ਦੂਜੇ 'ਤੇ ਸਵਾਲ-ਜਵਾਬ ਨਾ ਕਰਨ ਬਲਕਿ ਆਪੋ-ਆਪਣੀ ਪਸੰਦ ਦੇ ਦੋ-ਦੋ ਵਿਦਵਾਨਾਂ ਨੂੰ ਦੋਵੇਂ ਪੁਸਤਕਾਂ ਤਿਆਰੀ ਲਈ ਦੇਣ, ਜਿਨ੍ਹਾਂ ਸਬੰਧੀ ਦੋਵਾਂ ਤੋਂ ਉਕਤ ਵਿਦਵਾਨ ਪ੍ਰਸ਼ਨਾਂ ਦੇ ਜਵਾਬ ਲੈਣ |
ਦੁਪਹਿਰ ਤੋਂ ਬਾਅਦ ਹੋਣ ਵਾਲੀ ਦੂਜੀ ਬੈਠਕ ਦੀ ਜਥੇਦਾਰੀ ਕਰਨ ਹਿਤ ਉਪਰੋਕਤ ਵਿਦਵਾਨ ਅਤੇ ਅਤਿੰਦਰਪਾਲ ਸਿੰਘ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਵਲੋਂ ਘੋਸ਼ਿਤ ਕੈਲੰਡਰ ਕਮੇਟੀ ਨੂੰ ਇਸ ਗੁਰਮਤਿ ਸੰਵਾਦ ਵਿਚ ਸ਼ਾਮਲ ਹੋਣ ਦਾ ਸਾਂਝਾ ਸੱਦਾ ਪੱਤਰ ਭੇਜਣ | ਦੂਜੇ ਸਮਾਗਮ 'ਚ ਮੂਲ ਨਾਨਕਸ਼ਾਹੀ ਕੈਲੰਡਰ ਅਤੇ ਸ਼੍ਰੋਮਣੀ ਕਮੇਟੀ ਦਾ ਸੋਧਿਆ ਨਾਨਕਸ਼ਾਹੀ ਕੈਲੰਡਰ ਤੇ ਜੰਤਰੀ ਵਿਚਲੀਆਂ ਖ਼ਾਮੀਆਂ ਸੰਬੰਧੀ ਉਪਰੋਕਤ ਪੰਜੋਂ ਵਿਦਵਾਨ ਕੋਈ ਸਾਂਝਾ ਫ਼ੈਸਲਾ ਲੈਣ ਅਤੇ ਜਿਹੜੇ ਫ਼ੈਸਲੇ ਨਾ ਹੋ ਸਕਣ ਉਸ ਬਾਬਤ ਖ਼ਾਲਸਾ ਪੰਥ ਦੀ ਅੱਡਰੀ, ਸੁਤੰਤਰ, ਵਿਲੱਖਣ ਪ੍ਰਭਤਾ-ਸੰਪੰਨ (ਸਾਵਰਨ) ਹਸਤੀ ਦੀ ਕਾਇਮੀ ਨਿਮਿਤ ਖ਼ਾਲਸੇ ਦਾ ਆਪਣਾ ਨਾਨਕਸ਼ਾਹੀ ਕੈਲੰਡਰ ਦੇ ਫ਼ੈਸਲੇ ਤੇ ਪਹੁੰਚਣ ਦੀ ਸਮਾਂਬੱਧ ਰਣਨੀਤੀ ਬਣਾਉਣ |

Ad Position 22
No active advertisement
ਪਿਛਲੀ ਖ਼ਬਰ ਮਾਊਾਟ ਲਿਟਰਾ ਜ਼ੀ ਸਕੂਲ ਦੇ ਵਿਦਿਆਰਥੀਆਂ ਵਲੋਂ ਕਿ੍ਸਮਸ ਦਿਵਸ ਮਨਾਇਆ <br/> ਅਗਲੀ ਖ਼ਬਰ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਇਆ <br/>
Ad Position 24
No active advertisement