06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਪਿੰਡ ਮਹਿਰਾਜ ਵਿਖੇ ਪੱਤੀ ਕਾਲਾ ਤੇ ਪੱਤੀ ਸੰਦਲੀ ਵਿਚ ਚੋਰੀਆਂ, ਲੋਕਾਂ ਵਿਚ ਡਰ ਦਾ ਮਾਹੌਲ <br/>

Ad Position 21
No active advertisement
ਅਜੀਤ ਡੈਸਕ 28-12-2025
ਮਹਿਰਾਜ, 27 ਦਸੰਬਰ (ਸੁਖਪਾਲ ਮਹਿਰਾਜ)- ਪਿੰਡ ਮਹਿਰਾਜ ਵਿਖੇ ਪੱਤੀ ਕਾਲਾ ਅਤੇ ਪੱਤੀ ਸੰਦਲੀ ਵਿਚ ਬੀਤੀ ਸਵੇਰ ਚੋਰੀ ਦੀਆਂ ਦੋ ਵੱਖ-ਵੱਖ ਘਟਨਾਵਾਂ ਸਾਹਮਣੇ ਆਈਆਂ ਹਨ, ਜਿਸ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹÏਲ ਬਣ ਗਿਆ ਹੈ¢ ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ ਕਰੀਬ ਸਾਢੇ ਚਾਰ ਵਜੇ ਪੱਤੀ ਕਾਲਾ ਦੇ ਨਿਵਾਸੀ ਹਰਮੇਸ਼ ਸਿੰਘ ਆਪਣੀ ਪਤਨੀ ਨੂੰ ਫ਼ੈਕਟਰੀ ਜਾਣ ਲਈ ਦਸਮੇਸ਼ ਗਊਸ਼ਾਲਾ ਨੇੜੇ ਬੱਸ ਚੜ੍ਹਾ ਕੇ ਘਰ ਵਾਪਸ ਆਏ¢ ਘਰ ਪਹੁੰਚਣ 'ਤੇ ਮਾਤਾ ਨੇ ਦੱਸਿਆ ਕਿ ਕਿਸੇ ਵਿਅਕਤੀ ਦਾ ਪ੍ਰਛਾਵਾਂ ਕੰਧ 'ਤੇ ਪੈ ਰਿਹਾ ਹੈ¢ ਜਾਂਚ ਕਰਨ 'ਤੇ ਵੇਖਿਆ ਗਿਆ ਕਿ ਚੋਰ ਛੱਤ (ਚਬਾਏ) ਤੋਂ ਐਲਸੀਡੀ ਟੀਵੀ ਚੁੱਕ ਕੇ ਭੱਜ ਰਹੇ ਸਨ, ਜੋ ਭੱਜਦਿਆਂ ਰਸਤੇ ਵਿੱਚ ਛੱਡ ਗਏ¢ ਚੋਰਾਂ ਦਾ ਪਿੱਛਾ ਕਰਨ 'ਤੇ ਪਤਾ ਲੱਗਾ ਕਿ ਉਹ ਦੋ ਸਨ¢ ਇਸ ਦÏਰਾਨ ਇਕ ਚੋਰ ਨੇ ਤੇਜ਼ ਹਥਿਆਰ ਕੱਢ ਲਿਆ¢ ਚੋਰ ਮੋਟਰਸਾਈਕਲ ਸਟਾਰ ਕਰਨ ਦੀ ਕੋਸ਼ਿਸ਼ ਕਰਦੇ ਰਹੇ ਪਰ ਮੋਟਰ-ਸਾਈਕਲ ਸਟਾਰ ਨਾ ਹੋ ਸਕੀ, ਜਿਸ ਕਾਰਨ ਉਹ ਆਪਣੀ ਕਮੀਜ਼ ਮੋਟਰਸਾਈਕਲ 'ਤੇ ਹੀ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਏ¢ ਦੱਸਿਆ ਗਿਆ ਕਿ ਚੋਰ ਧਰਮਸ਼ਾਲਾ ਦੀ ਕੰਧ ਟੱਪ ਕੇ ਘਰ ਵਿੱਚ ਦਾਖਲ ਹੋਏ ਸਨ¢ ਇਸ ਸਬੰਧੀ ਥਾਣਾ ਸਿਟੀ ਰਾਮਪੁਰਾ ਨੂੰ ਸੂਚਿਤ ਕਰ ਦਿੱਤਾ ਗਿਆ ਹੈ¢ ਇਸੇ ਤਰ੍ਹਾਂ ਪੱਤੀ ਸੰਦਲੀ ਵਿਖੇ ਧਰਮਪ੍ਰੀਤ ਸਿੰਘ ਦੇ ਘਰੋਂ ਕੀਮਤੀ ਮੋਬਾਇਲ ਫ਼ੋਨ ਚੋਰੀ ਹੋ ਗਿਆ, ਜਦਕਿ ਸ਼ਿੰਦਾ ਸਿੰਘ (ਪੱਤੀ ਸੰਦਲੀ ਵਾਸੀ) ਦਾ ਮੋਟਰਸਾਈਕਲ ਵੀ ਚੋਰ ਚੋਰੀ ਕਰ ਕੇ ਲੈ ਗਏ¢ ਇਸ ਮਾਮਲੇ 'ਤੇ ਭਾਜਪਾ ਆਗੂ ਰਾਹੁਲ ਮਹਿਰਾਜ ਨੇ ਕਿਹਾ ਕਿ ਇਲਾਕੇ ਵਿੱਚ ਚੋਰਾਂ ਦੇ ਹÏਸਲੇ ਬੁਲੰਦ ਹੋ ਚੁੱਕੇ ਹਨ ਅਤੇ ਉਨ੍ਹਾਂ ਨੂੰ ਪੁਲਿਸ ਦਾ ਵੀ ਕੋਈ ਡਰ ਨਹੀਂ ਰਿਹਾ¢ ਉਨ੍ਹਾਂ ਮੰਗ ਕੀਤੀ ਕਿ ਇਲਾਕੇ ਵਿਚ ਲਗਾਤਾਰ ਹੋ ਰਹੀਆਂ ਚੋਰੀ ਦੀਆਂ ਘਟਨਾਵਾਂ 'ਤੇ ਤੁਰੰਤ ਨੱਥ ਪਾਈ ਜਾਵੇ ਅਤੇ ਗਸ਼ਤ ਵਧਾਈ ਜਾਵੇ¢ ਦੂਜੇ ਪਾਸੇ ਪੁਲਿਸ ਨੇ ਉਕਤ ਚੋਰੀਆਂ ਦੀਆਂ ਘਟਨਾਵਾਂ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ¢

Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ 'ਚ ਆਪਣੇ 2 ਤੋਂ ਵਧਾ ਕੇ 4 ਮੈਂਬਰ ਲਾਉਣ ਲੱਗੀ-ਗਿੱਲ ਪੱਤੀ <br/> ਅਗਲੀ ਖ਼ਬਰ ਮਾਊਾਟ ਲਿਟਰਾ ਜ਼ੀ ਸਕੂਲ ਦੇ ਵਿਦਿਆਰਥੀਆਂ ਵਲੋਂ ਕਿ੍ਸਮਸ ਦਿਵਸ ਮਨਾਇਆ <br/>
Ad Position 24
No active advertisement