ਪੁਰਖਾਲੀ, 31 ਮਈ (ਅੰਮਿ੍ਤਪਾਲ ਸਿੰਘ ਬੰਟੀ)-ਮਾਜਰੀ ਘਾੜ ਵਿਖੇ ਪੀਰਾਂ ਦੇ ਦਰਬਾਰ ਤੇ ਜੇਠ ਮਹੀਨੇ ਦਾ ਮੇਲਾ ਭਰਿਆ | ਜਿਸ ਦੌਰਾਨ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਦੀਆਂ ਸੰਗਤਾਂ ਨੇ ਆਪਣੀਆਂ ਹਾਜ਼ਰੀਆਂ ਭਰੀਆਂ | ਇਸ ਮੌਕੇ ਭਾਰਤੀ ਜਨਤਾ ਪਾਰਟੀ ਰੂਪਨਗਰ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਵਿਸ਼ੇਸ਼ ਤੌਰ 'ਤੇ ਪੀਰਾਂ ਦੇ ਦਰਬਾਰ 'ਤੇ ਨਤਮਸਤਕ ਹੋਏ | ਇਸ ਮੌਕੇ ਉਨ੍ਹਾਂ ਵਲੋਂ ਬਾਬਾ ਜੀ ਦੇ ਦਰਬਾਰ ਵਿਖੇ ਮੱਥਾ ਟੇਕਿਆ | ਉਨ੍ਹਾਂ ਵਲੋਂ ਦਰਬਾਰ ਦੇ ਸੇਵਾਦਾਰਾਂ ਨਾਲ ਮੁਲਾਕਾਤ ਕੀਤੀ ਗਈ ਤੇ ਪਿੰਡ ਦੀਆਂ ਸਮੱਸਿਆਵਾਂ ਬਾਰੇ ਗੱਲਬਾਤ ਕੀਤੀ ਗਈ | ਇਸ ਮੌਕੇ ਦਰਬਾਰ ਦੇ ਸੇਵਾਦਾਰਾਂ ਵਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ | ਇਸ ਮੌਕੇ ਧਰਮਾ ਭਗਤ, ਜੀਤਾ ਸਾਬਕਾ ਸਰਪੰਚ, ਬਾਲਕਾ ਭਗਤ, ਬਿਸ਼ਨੂੰ ਮਾਜਰੀ, ਸ਼ੰਕਰ ਗੋਚਰ, ਸੱਤੂ ਕਕੌਟ, ਨਛੱਤਰ ਸਿੰਘ ਕਕੌਟ, ਬਹਾਦਰ ਸਿੰਘ ਹਰੀਪੁਰ ਤੇ ਹੋਰ ਸੰਗਤਾਂ ਹਾਜ਼ਰ ਸਨ |