05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਦੋ ਰੋਜ਼ਾ ਕਿ੍ਕਟ ਟੂਰਨਾਮੈਂਟ ਦੀ ਸ਼ੁਰੂਆਤ <br/>

Ad Position 21
No active advertisement
ਅਜੀਤ ਡੈਸਕ 01-06-2025
ਮੋਰਿੰਡਾ, 31 ਮਈ (ਪਿ੍ਤਪਾਲ ਸਿੰਘ)-ਬਾਬਾ ਫੂਲਾ ਸਿੰਘ ਕਲੱਬ ਬਮਨਾੜਾ ਵਲੋਂ ਪਿੰਡ ਬਮਨਾੜਾ ਵਿਖੇ ਦੋ ਰੋਜ਼ਾ ਕਿ੍ਕਟ ਟੂਰਨਾਮੈਂਟ ਸ਼ੁਰੂ ਹੋਇਆ, ਜਿਸ ਦਾ ਉਦਘਾਟਨ ਸਮਾਜ ਸੇਵੀ ਤੇ ਭਾਜਪਾ ਆਗੂ ਸੰਗਤ ਸਿੰਘ ਭਾਮੀਆਂ ਤੇ ਜਗਦੀਪ ਸਿੰਘ ਸੰਗਤਪੁਰਾ ਨੇ ਕੀਤਾ | ਇਸ ਮੌਕੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਵੱਧ ਤੋਂ ਵੱਧ ਟੂਰਨਾਮੈਂਟ ਕਰਾਉਣੇ ਚਾਹੀਦੇ ਹਨ ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕੇ | ਇਸ ਮੌਕੇ ਕਲੱਬ ਦੇ ਪ੍ਰਧਾਨ ਅਰਸ਼ਦੀਪ ਸਿੰਘ, ਹਰਜੀਤ ਸਿੰਘ ਸਮੇਤ ਸਮੂਹ ਕਲੱਬ ਮੈਂਬਰਾਂ ਨੇ ਸਮਾਜ ਸੇਵੀ ਆਗੂਆਂ ਦਾ ਧੰਨਵਾਦ ਕੀਤਾ | ਇਸ ਮੌਕੇ ਹੰਸ ਰਾਜ ਸਿੰਘ ਲੁਹਾਰੀ, ਕਿਸਾਨ ਆਗੂ ਬਰਿੰਦਰ ਸਿੰਘ ਬੈਂਸ, ਗੁਰਚਰਨ ਸਿੰਘ ਪੰਚ, ਤਰਨਜੀਤ ਸਿੰਘ ਪੰਚ ਤੇ ਸਵਰਨਜੀਤ ਸਿੰਘ ਆਦਿ ਪਿੰਡ ਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਪਾਰ ਮੰਡਲ ਮੋਰਿੰਡਾ ਨੇ ਵਪਾਰੀ ਭਰਾ ਦੀ ਕੀਤੀ ਮਾਲੀ ਮਦਦ <br/> ਅਗਲੀ ਖ਼ਬਰ ਅਜੈਵੀਰ ਸਿੰਘ ਲਾਲਪੁਰਾ ਮਾਜਰੀ ਘਾੜ ਵਿਖੇ ਪੀਰਾਂ ਦੇ ਦਰਬਾਰ 'ਤੇ ਹੋਏ ਨਤਮਸਤਕ <br/>
Ad Position 24