ਮੋਰਿੰਡਾ, 31 ਮਈ (ਤਰਲੋਚਨ ਸਿੰਘ ਕੰਗ)-ਵਪਾਰ ਮੰਡਲ ਮੋਰਿੰਡਾ ਨੇ ਆਪਣੇ ਵਪਾਰੀ ਭਰਾ ਦੀ ਮਾਲੀ ਮਦਦ ਕਰਦਿਆਂ 90 ਹਜ਼ਾਰ ਰੁਪਏ ਦੀ ਸਹਾਇਤਾ ਕੀਤੀ | ਇਸ ਸੰਬੰਧੀ ਵਪਾਰ ਮੰਡਲ ਮੋਰਿੰਡਾ ਦੇ ਪ੍ਰਧਾਨ ਮਨਜੀਤ ਸਿੰਘ ਭਾਟੀਆ ਨੇ ਦੱਸਿਆ ਕਿ ਬੀਤੇ ਦਿਨੀਂ ਰਾਮਗੜ੍ਹੀਆ ਬਾਜਾਰ ਮੋਰਿੰਡਾ ਵਿਖੇ ਇਕ ਕੱਪੜੇ ਵਾਲੀ ਦੁਕਾਨ ਨੂੰ ਅੱਗ ਲੱਗ ਗਈ ਸੀ, ਜਿਸ ਵਿਚ ਸਾਰਾ ਸਾਮਾਨ ਸੜ ਕੇ ਸਵਾਹ ਹੋ ਗਿਆ | ਇਸ ਮੌਕੇ ਸੈਕਟਰੀ ਕਾਕਾ ਰਾਮ, ਰਜੇਸ਼ ਕੁਮਾਰ ਖਜ਼ਾਨਚੀ, ਅਮਰਜੀਤ ਸਿੰਘ ਮੰਗਲਾਨੀ, ਪਰਵੇਜ ਆਲਮ, ਮੋਹਨ ਸਿੰਘ, ਮਨਜੀਤ ਸਿੰਘ ਸੋਹੀ ਮੌਜੂਦ ਸਨ |