05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 01-06-2025
ਪੁਰਖਾਲੀ, 31 ਮਈ (ਅੰਮਿ੍ਤਪਾਲ ਸਿੰਘ ਬੰਟੀ)- ਸ਼ਹੀਦ ਊਧਮ ਸਿੰਘ ਯੁਵਕ ਸੇਵਾਵਾਂ ਕਲੱਬ, ਗ੍ਰਾਮ ਪੰਚਾਇਤ ਪਿੰਡ ਸੈਂਫਲਪੁਰ ਵਲੋਂ ਵੈਦ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਗੋਬਿੰਦ ਦਵਾਖ਼ਾਨਾ ਕਾਈਨੌਰ ਦੀ ਸਮੁੱਚੀ ਟੀਮ ਵਲੋਂ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ | ਜਿਸ ਵਿਚ ਪੇਟ ਦੇ ਰੋਗ, ਸਾਹ ਦੀਆਂ ਬਿਮਾਰੀਆਂ, ਜੋੜਾਂ ਦਾ ਦਰਦ, ਸ਼ੂਗਰ ਅਤੇ ਨਸ਼ਾ ਛੱਡਣ ਦੀ ਦਵਾਈ ਦਿੱਤੀ ਗਈ | ਵੈਦ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਸਾਰੇ ਰੋਗਾਂ ਦੀ ਦਵਾਈ ਇਲੈਕਟਰੋ ਹੋਮਿਓਪੈਥਿਕ, ਆਯੁਰਵੈਦਿਕ ਵਿਧੀ ਦੁਆਰਾ ਤਿਆਰ ਕੀਤੀ ਗਈ | ਇਸ ਕੈਂਪ ਵਿਚ 200 ਦੇ ਕਰੀਬ ਲੋਕਾਂ ਨੂੰ 10 ਦਿਨ ਦੀ ਦਵਾਈ ਫ਼ਰੀ ਦਿੱਤੀ ਗਈ | ਇਸ ਕੈਂਪ ਦੌਰਾਨ ਛੋਟੇ ਬੱਚਿਆਂ ਵਲੋਂ ਗਰਮੀ ਕਾਰਨ ਠੰਢੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ ਅਤੇ ਸਿਮਰਨਪ੍ਰੀਤ ਸਿੰਘ ਵੱਲੋਂ ਦੁੱਧ ਦੀ ਸੇਵਾ ਕੀਤੀ ਗਈ | ਇਸ ਮੌਕੇ ਸਮੂਹ ਗ੍ਰਾਮ ਪੰਚਾਇਤ, ਕਲੱਬ ਮੈਂਬਰ ਨਰਿੰਦਰ ਸਿੰਘ, ਐਮ.ਪੀ. ਸਿੰਘ ਸਾਗੀ, ਰਾਜਵੀਰ, ਅਮਨਦੀਪ ਸਿੰਘ, ਚਰਨਪ੍ਰੀਤ ਸਿੰਘ, ਲਖਵੀਰ ਸਿੰਘ, ਮਾਸਟਰ ਗੁਰਪ੍ਰੀਤ ਸਿੰਘ, ਮਲਕੀਤ ਸਿੰਘ (ਡੀ.ਪੀ.ਈ), ਸ਼ੈਟੀ ਮਗਰੋੜ, ਰਾਮ ਸਿੰਘ ਸਰਪੰਚ, ਰਜਿੰਦਰ ਸਿੰਘ ਇੰਸਪੈਕਟਰ, ਸਹਿਜ, ਸੇਵਕ, ਗੁਰਿੰਦਰ, ਜਸ਼ਨ, ਗਿੰਨੀ, ਹਰਫਤਹਿ, ਦਿਲਾਵਰ, ਅਰਸ਼ ਅਤੇ ਹੋਰ ਕਲੱਬ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਮਾਜ ਸੇਵੀ ਮਦਨ ਲਾਲ ਕਸਾਣਾ ਵਲੋਂ ਪ੍ਰਾਇਮਰੀ ਸਕੂਲ ਟਿੱਬਾ ਟੱਪਰੀਆਂ ਨੂੰ ਦਾਨ ਵਜੋਂ ਰਾਸ਼ੀ ਭੇਟ ਅਗਲੀ ਖ਼ਬਰ ਵਪਾਰ ਮੰਡਲ ਮੋਰਿੰਡਾ ਨੇ ਵਪਾਰੀ ਭਰਾ ਦੀ ਕੀਤੀ ਮਾਲੀ ਮਦਦ <br/>
Ad Position 24