ਨੂਰਪੁਰ ਬੇਦੀ, 31 ਮਈ (ਵਿੰਦਰਪਾਲ ਝਾਂਡੀਆਂ, ਹਰਦੀਪ ਢੀਂਡਸਾ)-ਗਰਮੀਆਂ ਦੇ ਮੌਸਮ ਦੇ ਮੱਦੇਨਜ਼ਰ ਬੱਚਿਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਸਮਾਜ ਸੇਵੀ ਤੇ ਟਰਾਂਸਪੋਰਟ ਦੇ ਕਾਰੋਬਾਰੀ ਚੌਧਰੀ ਮਦਨ ਲਾਲ ਕਸਾਣਾ ਟੱਪਰੀਆਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਟਿੱਬਾ ਟੱਪਰੀਆਂ ਨੂੰ ਸਕੂਲ ਲਈ ਇਨਵਰਟਰ ਤੇ ਫ਼ਰਿਜ ਖਰੀਦਣ ਵਾਸਤੇ 31 ਹਜ਼ਾਰ ਰੁਪਏ ਦੀ ਦਾਨ ਰਾਸ਼ੀ ਸਕੂਲ ਦੇ ਹੈੱਡ ਟੀਚਰ ਨਰਿੰਦਰ ਕੁਮਾਰ ਤੇ ਸਮੂਹ ਸਟਾਫ਼ ਨੂੰ ਭੇਟ ਕੀਤੀ ਹੈ | ਇਸ ਮੌਕੇ 'ਤੇ ਹੈੱਡ ਟੀਚਰ ਨਰਿੰਦਰ ਕੁਮਾਰ ਨੇ ਸਮਾਜ ਸੇਵੀ ਮਦਨ ਲਾਲ ਕਸਾਣਾ ਦਾ ਧੰਨਵਾਦ ਕਰਦਿਆ ਕਿਹਾ ਕਿ ਸਕੂਲ 'ਚ ਇਨਵਰਟਰ ਲੱਗਣ ਨਾਲ ਬਿਜਲੀ ਕੱਟ ਜਾਣ ਤੇ ਵੀ ਬਿਜਲੀ ਸਪਲਾਈ ਚਾਲੂ ਰਹਿਣ ਨਾਲ ਬੱਚਿਆਂ ਨੂੰ ਗਰਮੀ ਦੇ ਮੌਸਮ 'ਚ ਵੱਡੀ ਸਹੂਲਤ ਮਿਲੇਗੀ ਤੇ ਨਾਲ ਹੀ ਫ਼ਰਿਜ ਨਾਲ ਠੰਢਾ ਪਾਣੀ ਉਪਲਬੱਧ ਹੋਵੇਗਾ | ਇਸ ਦੌਰਾਨ ਪਿੰਡ ਦੇ ਮੁਹਤਬਰਾਂ ਨੇ ਵੀ ਸਮਾਜ ਸੇਵੀ ਮਦਨ ਲਾਲ ਦੇ ਇਸ ਉਪਰਾਲੇ ਦੀ ਭਰਵੀਂ ਸ਼ਲਾਘਾ ਕੀਤੀ ਹੈ | ਸਕੂਲ ਸਟਾਫ਼ ਵਲੋਂ ਸਮਾਜ ਸੇਵੀ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਸਾਬਕਾ ਸਰਪੰਚ ਧਰਮ ਚੰਦ ਭਾਟੀਆ, ਹੈੱਡ ਟੀਚਰ ਨਰਿੰਦਰ ਕੁਮਾਰ, ਡਾ: ਭਜਨ ਲਾਲ, ਗਿਆਨ ਚੰਦ, ਪ੍ਰੇਮ ਚੰਦ, ਜਸਵੀਰ ਕਸਾਣਾ, ਬਲਦੇਵ ਚੰਦ, ਠੇਕੇਦਾਰ ਜਗਤਾਰ ਸਿੰਘ, ਸੀਤਾ ਰਾਮ, ਮਲਕੀਤ ਛਾਬੜੀ, ਮਾਸਟਰ ਲਖਵਿੰਦਰ ਸਿੰਘ, ਸੋਹਣ ਸਿੰਘ, ਗੁਰਬਿੰਦਰ ਕੁਮਾਰ ਆਦਿ ਹਾਜ਼ਰ ਸਨ |