05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਝਾਂਡੀਆਂ ਕਲਾਂ ਵਿਖੇ ਪੰਚਾਇਤ ਤੇ ਪਿੰਡ ਵਾਸੀਆਂ ਵਲੋਂ ਦੋ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ <br/>

Ad Position 21
No active advertisement
ਅਜੀਤ ਡੈਸਕ 01-06-2025
ਨੂਰਪੁਰ ਬੇਦੀ, 31 ਮਈ (ਵਿੰਦਰਪਾਲ ਝਾਂਡੀਆਂ)-ਨੂਰਪੁਰ ਬੇਦੀ ਇਲਾਕੇ ਦੇ ਪਿੰਡ ਝਾਂਡੀਆਂ ਕਲਾਂ ਦੇ ਦਸਵੀ ਜਮਾਤ ਦੇ ਨਤੀਜਿਆਂ 'ਚ ਉਸਾਰੀ ਮਿਸਤਰੀ ਦਾ ਕੰਮ ਕਰਦੇ ਅਵਤਾਰ ਚੰਦ ਸੋਨੂੰ ਦੇ ਹੋਣਹਾਰ ਲੜਕੇ ਜਤਿਨ ਕੁਮਾਰ ਨੇ ਆਪਣੀ ਸ਼ਖਤ ਮਿਹਨਤ ਨਾਲ ਆਪਣਾ ਨਾਂਅ ਪੰਜਾਬ ਦੀ ਮੈਰਿਟ 'ਚ ਦਰਜ ਕਰਵਾਇਆ ਹੈ, ਜਿਸ ਨੇ ਸੂਬੇ ਭਰ 'ਚੋਂ 16ਵਾਂ ਰੈਂਕ ਤੇ ਜ਼ਿਲ੍ਹਾ ਰੂਪਨਗਰ 'ਚੋਂ ਦੂਜਾ ਸਥਾਨ ਤੇ ਸਕੂਲ 'ਚੋਂ ਪਹਿਲਾ ਸਥਾਨ ਹਾਸਿਲ ਕਰਕੇ ਇਤਿਹਾਸ ਸਿਰਜਿਆ ਸੀ | ਜਦ ਕਿ ਕਰਿਆਨਾ ਦੀ ਦੁਕਾਨ ਕਰਦੇ ਕਮਲ ਸਿੰਘ ਮੀਲੂ ਦੇ ਹੋਣਹਾਰ ਸਪੁੱਤਰ ਜਸਪਾਲ ਸਿੰਘ ਨੇ ਵੀ ਸਕੂਲ 'ਚੋਂ ਦੂਜਾ ਸਥਾਨ ਪ੍ਰਾਪਤ ਕਰਕੇ ਬੱਲੇ ਬੱਲੇ ਕਰਾਈ ਹੈ, ਜਿਨ੍ਹਾਂ ਦਾ ਅੱਜ ਪ੍ਰਾਇਮਰੀ ਸਕੂਲ 'ਚ ਰੱਖੇ ਸਮਾਗਮ ਦੌਰਾਨ ਪੰਚਾਇਤ ਤੇ ਪਿੰਡ ਵਾਸੀਆਂ ਵਲੋਂ ਸਨਮਾਨ ਕੀਤਾ | ਇਥੇ ਇਹ ਵੀ ਦੱਸਦੀਏ ਕਿ ਦੋਵੇ ਹੋਣਹਾਰ ਵਿਦਿਆਰਥੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਧਮਾਣਾ ਵਿਖੇ ਪੜ੍ਹਦੇ ਸਨ | ਇਸ ਮੌਕੇ ਅਨੰਤ ਰਾਮ ਹੱਕਲਾ, ਸੂਬੇਦਾਰ ਲੈਕ ਰਾਮ, ਸਰਪੰਚ ਸੰਜੀਵ ਕੁਮਾਰ ਸ਼ਿਵਜੀ ਚੌਹਾਨ ਤੇ ਹੋਰ ਪਤਵੰਤਿਆਂ ਨੇ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਨੇ ਆਪਣੀ ਸਖ਼ਤ ਮਿਹਨਤ ਤੇ ਕਾਬਲੀਅਤ ਨਾਲ ਜਿਥੇ ਆਪਣੇ ਸਕੂਲ, ਇਲਾਕੇ, ਜ਼ਿਲ੍ਹਾ ਰੂਪਨਗਰ ਤੇ ਖਾਸਕਰ ਪਿੰਡ ਝਾਂਡੀਆਂ ਕਲਾਂ ਦਾ ਨਾਂਅ ਰੌਸ਼ਨ ਕੀਤਾ ਤੇ ਮਾਣ ਵਧਾਇਆ ਹੈ | ਉਨ੍ਹਾਂ ਦੀ ਇਸ ਬੇਹੱਦ ਮਾਣਮੱਤੀ ਪ੍ਰਾਪਤੀ 'ਤੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਦਿਆ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਭੇਟ ਕੀਤੀਆਂ ਹਨ | ਉਪਰੰਤ ਵਿਦਿਆਰਥੀਆਂ ਦਾ ਸਨਮਾਨ ਚਿੰਨ੍ਹ ਤੇ ਸਿਰੋਪਾਓ ਦੇ ਕੇ ਸਨਮਾਨ ਕੀਤਾ | ਸਮਾਗਮ ਦੌਰਾਨ ਸਕੂਲ 'ਚ ਨਵੇਂ ਆਏ ਦੋ ਅਧਿਆਪਕਾਂ ਦਾ ਸਨਮਾਨ ਵੀ ਕੀਤਾ, ਜਿਨ੍ਹਾਂ ਵਲੋਂ ਆਪਣੀ ਸੇਵਾਵਾਂ ਸੰਭਾਲ ਲਈ ਹਨ | ਪਿੰਡ ਵਾਸੀਆਂ ਤੇ ਪੰਚਾਇਤ ਨੇ ਸਰਕਾਰ ਤੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦਾ ਪ੍ਰਾਇਮਰੀ ਸਕੂਲ 'ਚ ਦੋ ਅਧਿਆਪਕਾਂ ਦੀ ਨਵੀਂ ਨਿਯੁਕਤੀ ਹੋਣ 'ਤੇ ਧੰਨਵਾਦ ਕੀਤਾ | ਇਸ ਮੌਕੇ ਸਰਪੰਚ ਸ਼ਿਵਜੀ ਚੌਹਾਨ, ਅਨੰਤ ਰਾਮ ਹੱਕਲਾ, ਸੂਬੇਦਾਰ ਲੈਕਚਰਾਰ ਰਾਮ, ਯੂਥ ਆਗੂ ਨਰਿੰਦਰ ਕੁਮਾਰ ਹੱਕਲਾ, ਭਜਨ ਲਾਲ ਚੌਹਾਨ ਪਵਨਜੀਤ ਚੌਹਾਨ, ਠੇਕੇਦਾਰ ਕਿਸ਼ਨ ਲਾਲ ਚੌਹਾਨ, ਮਾਸਟਰ ਧੀਰਜ ਕਪਲਿਸ਼, ਭਗਤ ਰਾਮ ਚੌਹਾਨ, ਦੁਰਗਾ ਦਾਸ ਖੇਪੜ, ਯੋਧਾ ਪੰਚ, ਸਤਪਾਲ ਪਾਲੀ, ਸ਼ਿੰਦਰਪਾਲ, ਕਮਲ ਸਿੰਘ ਮੀਲੂ, ਰਾਕੇਸ਼ ਕੁਮਾਰ ਧੀਮਾਨ, ਪੰਮੀ ਚੌਹਾਨ, ਕਿਸ਼ਨ ਸਿੰਘ, ਨੰਬਰਦਾਰ ਅਵਤਾਰ ਚੰਦ, ਓਮਪ੍ਰਕਾਸ਼ ਮੀਲੂ, ਨਰਿੰਦਰ ਚੇਚੀ, ਜਤਿੰਦਰ ਹੱਕਲਾ, ਬਲਜੀਤ ਫੌਜੀ, ਰਾਕੇਸ਼ ਚੌਹਾਨ, ਮੇਸ਼ੀ ਕਸਾਣਾ, ਜੱਸੀ ਚੇਚੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਮਿਊਨਿਟੀ ਹੈਲਥ ਸੈਂਟਰ ਮੋਰਿੰਡਾ ਵਿਖੇ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮਨਾਇਆ <br/> ਅਗਲੀ ਖ਼ਬਰ ਨੰਬਰਦਾਰ ਮਨਦੀਪ ਸਿੰਘ ਕਰਤਾਰਪੁਰ ਨਾਲ ਵੱਖ-ਵੱਖ ਆਗੂਆਂ ਵਲੋਂ ਦੁੱਖ ਸਾਂਝਾ <br/>
Ad Position 24