05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਨੰਬਰਦਾਰ ਮਨਦੀਪ ਸਿੰਘ ਕਰਤਾਰਪੁਰ ਨਾਲ ਵੱਖ-ਵੱਖ ਆਗੂਆਂ ਵਲੋਂ ਦੁੱਖ ਸਾਂਝਾ <br/>

Ad Position 21
No active advertisement
ਅਜੀਤ ਡੈਸਕ 01-06-2025
ਨੂਰਪੁਰ ਬੇਦੀ, 31 ਮਈ (ਹਰਦੀਪ ਸਿੰਘ ਢੀਂਡਸਾ)-ਪਿੰਡ ਕਰਤਾਰਪੁਰ ਦੇ ਨੰਬਰਦਾਰ ਮਨਦੀਪ ਸਿੰਘ ਸੋਢੀ ਤੇ ਮਨਜੀਤ ਸਿੰਘ ਦੀ ਦਾਦੀ ਸੰਤੋ ਪਤਨੀ ਸਵ. ਨੰਬਰਦਾਰ ਅਮਰ ਚੰਦ ਕਰਤਾਰਪੁਰ, ਜਿਨ੍ਹਾਂ ਦੀ ਬੀਤੇ ਦਿਨੀਂ ਮੌਤ ਹੋ ਗਈ ਸੀ, ਦੀ ਮੌਤ 'ਤੇ ਵੱਖ ਵੱਖ ਸਿਆਸੀ ਤੇ ਸਮਾਜਕ ਆਗੂਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਮਾਤਾ ਸੰਤੋ ਸਵ. ਨੰਬਰਦਾਰ ਅਮਰ ਚੰਦ ਦੇ ਧਰਮ ਪਤਨੀ ਸਨ | ਇਨ੍ਹਾਂ ਦੀ ਮੌਤ 'ਤੇ ਪੰਜਾਬ ਵਿਧਾਨ ਸਭਾ ਦੇ ਸਾ. ਸਪੀਕਰ ਰਾਣਾ ਕੇ. ਪੀ. ਸਿੰਘ, ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ, ਬਲਾਚੌਰ ਦੀ ਵਿਧਾਇਕਾ ਸੰਤੋਸ਼ ਕਟਾਰੀਆ, ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ, ਚੌ. ਰਮੇਸ਼ ਦਸਗਰਾਈ, ਜ਼ਿਲ੍ਹਾ ਕਾਂਗਰਸ ਪ੍ਰਧਾਨ ਅਸ਼ਵਨੀ ਸ਼ਰਮਾ, ਰਾਮ ਪ੍ਰਸਾਦ ਪਾਲੀ ਸਾ.ਚੇਅਰਮੈਨ, ਮਾ. ਜਗਨ ਨਾਥ ਭੰਡਾਰੀ, ਵਿਜੇ ਪੁਰੀ ਸਾਬਕਾ ਜ਼ਿਲ੍ਹਾ ਭਾਜਪਾ ਪ੍ਰਧਾਨ, ਪ੍ਰੇਮ ਚੰਦ ਝਾਂਗੜੀਆਂ, ਚੌ.ਦੌਲਤ ਸਿੰਘ ਚਬਰੇਵਾਲ, ਪ੍ਰਕਾਸ਼ ਚੰਦ ਆਜ਼ਮਪੁਰ, ਚੌ. ਹੁਸਨ ਲਾਲ ਚੌਹਾਨ, ਕੇਵਲ ਕਿ੍ਸ਼ਨ ਚੌਹਾਨ, ਦਰਬਾਰਾ ਸਿੰਘ ਬਾਲਾ, ਬਾਦਲ ਸਿੰਘ ਬਸੀ, ਦਿਲਬਾਗ ਸਿੰਘ ਜੱਟਪੁਰ, ਕੁਲਵਿੰਦਰ ਸਿੰਘ ਨੰਬਰਦਾਰ ਜੱਟਪੁਰ, ਜੀਵਨ ਕੁਮਾਰ ਸੰਜੂ, ਤਰਸੇਮ ਸਿੰਘ ਕਾਨੂੰਗੋ, ਇੰਸ. ਰਾਜੀਵ ਕੁਮਾਰ, ਗੁਰਵਿੰਦਰ ਸਿੰਘ ਢਿੱਲੋਂ ਥਾਣਾ ਮੁਖੀ, ਲੇਖ ਰਾਜ ਬਾਲੇਵਾਲ ਸਮੇਤ ਹੋਰਨਾਂ ਨੇ ਪਰਿਵਾਰ ਨਾਲ ਗਹਿਰਾ ਦੁੱਖ ਸਾਂਝਾ ਕੀਤਾ ਹੈ | ਨੰਬਰਦਾਰ ਮਨਦੀਪ ਸਿੰਘ ਸੋਢੀ ਨੇ ਦੱਸਿਆ ਕਿ ਮਾਤਾ ਸੰਤੋ ਦੀ ਆਤਮਿਕ ਸ਼ਾਤੀ ਲਈ ਮਹਾਰਾਜ ਗਰੀਬ ਦਾਸ ਦੀ ਅੰਮਿ੍ਤ ਬਾਣੀ ਦੇ ਭੋਗ 1 ਜੂਨ ਨੂੰ ਉਨ੍ਹਾਂ ਦੇ ਗ੍ਰਹਿ ਕਰਤਾਰਪੁਰ ਵਿਖੇ ਸਵੇਰੇ 11 ਵਜੇ ਮਹਾਰਾਜ ਰਮਨਾ ਨੰਦ ਜੀ ਭੋਗੀਪੁਰ ਵਾਲੇ ਪਾਉਣਗੇ ਜਿਸ ਉਪਰੰਤ ਮਹਾਂ ਮੰਡਲੇਸ਼ਵਰ ਸਵਾਮੀ ਜਸਦੇਵਾ ਨੰਦ ਆਲਮਗੀਰ ਵਾਲੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਝਾਂਡੀਆਂ ਕਲਾਂ ਵਿਖੇ ਪੰਚਾਇਤ ਤੇ ਪਿੰਡ ਵਾਸੀਆਂ ਵਲੋਂ ਦੋ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ <br/> ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਭਲਿਆਣ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ <br/>
Ad Position 24