ਨੂਰਪੁਰ ਬੇਦੀ, 31 ਮਈ (ਹਰਦੀਪ ਸਿੰਘ ਢੀਂਡਸਾ)-ਗੁਰਦੁਆਰਾ ਸਿੰਘ ਸਭਾ ਪਿੰਡ ਅਬਿਆਣਾ ਕਲਾਂ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ 'ਚ ਪਹਿਲੀ ਕਲਾਸ ਤੋਂ 12ਵੀਂ ਕਲਾਸ ਤੱਕ ਦੇ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ, ਜਿਸ 'ਚ ਇਲਾਕੇ ਦੇ ਪਿੰਡਾਂ ਦੇ 100 ਦੇ ਕਰੀਬ ਬੱਚਿਆਂ ਨੇ ਭਾਗ ਲਿਆ | ਮੁਕਾਬਲੇ 'ਚ ਮੂਲ ਮੰਤਰ, ਗੁਰਮੰਤ੍ਰ, ਨਿੱਤ ਨੇਮ ਦੀਆਂ ਬਾਣੀਆਂ, ਗੁਰਇਤਹਾਸ, ਦਸਾਂ ਪਾਤਸ਼ਾਹੀਆਂ ਦੇ ਨਾਂਅ, ਪੰਜਾਂ ਤਖ਼ਤਾਂ, ਪੰਜਾਂ ਪਿਆਰਿਆਂ ਦੇ ਨਾਂਅ ਚਾਰ ਸਾਹਿਬਜ਼ਾਦਿਆਂ ਨਾਂਅ ਦੀ ਬੱਚਿਆਂ ਨੂੰ ਜਾਣਕਾਰੀ ਦਿੱਤੀ ਗਈ | ਗੁਰਬਾਣੀ ਕੰਠ ਮੁਕਾਬਲੇ 'ਚ ਨਿਸ਼ਕਾਮ ਸੇਵਕ ਜਥਾ ਦੀ ਬੀਬਾ ਦਮਨਪ੍ਰੀਤ ਕੌਰ, ਪਜਮੀਤ ਕੌਰ ਹਵੇਲੀ ਕਲਾਂ, ਅਨੂਪ੍ਰੀਤ ਕੌਰ ਝੱਖੀਆ, ਮਾਸਟਰ ਜਸਵਿੰਦਰ ਸਿੰਘ ਮੀਰਪੁਰ, ਹਰਪ੍ਰੀਤ ਸਿੰਘ, ਪਰਮਜੀਤ ਕੌਰ ਬਿੱਲਪੁਰ,ਭਾਈ ਸ਼ਿਗਾਰਾ ਸਿੰਘ ਬਿਲਪੁਰ, ਗੁਰਨੈਬ ਸਿੰਘ ਸ਼ੇਰਗਿੱਲ, ਦਰਸ਼ਨ ਸਿੰਘ ਢਿੱਲੋਂ, ਜਸਵਿੰਦਰ ਸਿੰਘ ਗਿੱਲ, ਹਰਦੇਵ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਅਬਿਆਣਾ ਕਲਾਂ, ਬਚਿਤਰ ਸਿੰਘ ਸਕੱਤਰ, ਹਰਭਜਨ ਸਿੰਘ ਢਿੱਲੋਂ, ਰਮਜੀਤ ਸਿੰਘ ਦਿਆਲ ਤੇ ਪਰਮਜੀਤ ਸਿੰਘ ਸੇਵਾਦਾਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਸੋਨ ਤਗਮਿਆਂ ਨਾਲ ਅਤੇ ਸਿੱਖ ਧਰਮ ਦੀ ਜਾਣਕਾਰੀ ਦੇਣ ਵਾਲੀਆਂ ਕਿਤਾਬਾਂ ਨਾਲ ਸਨਮਾਨ ਕੀਤਾ | ਇਹੋ ਜਿਹੇ ਪ੍ਰੋਗਰਾਮ ਅੱਗੇ ਆਉਣ ਵਾਲੇ ਸਮੇਂ 'ਚ ਕਰਨ ਲਈ ਪ੍ਰਣ ਕੀਤਾ | ਇਸ ਸਮਾਗਮ 'ਚ ਗੁਰਬਾਣੀ ਦੇ ਨਾਲ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ |