05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਭਾਖੜਾ ਬਿਆਸ ਪ੍ਰਬੰਧ ਬੋਰਡ ਨੇ ਸਫ਼ਾਈ ਬਾਰੇ ਜਾਗਰੂਕਤਾ ਰੈਲੀ ਕੱਢੀ <br/>

Ad Position 21
No active advertisement
ਅਜੀਤ ਡੈਸਕ 01-06-2025
ਨੰਗਲ, 31 ਮਈ (ਗੁਰਪ੍ਰੀਤ ਸਿੰਘ ਗਰੇਵਾਲ)-ਭਾਖੜਾ ਬਿਆਸ ਪ੍ਰਬੰਧ ਬੋਰਡ ਵਲੋਂ ਰਾਸ਼ਟਰੀ ਪ੍ਰੋਗਰਾਮ 'ਸਵੱਛ ਭਾਰਤ ਮੁਹਿੰਮ' ਅਧੀਨ ਜਾਗਰੂਕਤਾ ਰੈਲੀ ਕੱਢੀ ਗਈ | ਸ੍ਰੀ ਰਾਮ ਮੰਦਰ ਤੋਂ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਤੋਂ ਪਹਿਲਾਂ ਭਾਖੜਾ ਡੈਮ ਦੇ ਮੁੱਖ ਇੰਜੀਨੀਅਰ ਸਰਦਾਰ ਸੀ. ਪੀ. ਸਿੰਘ ਨੇ ਵਿਦਿਆਰਥੀਆਂ ਨੂੰ ਪਲਾਸਟਿਕ ਦੀ ਵਰਤੋਂ ਘੱਟ ਕਰਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਅਸੀਂ ਫਾਸਟ ਲਾਈਫ ਦੀ ਸਪੀਡ ਘਟਾਅ ਨਹੀਂ ਸਕਦੇ ਪਰ ਸਰੀਰ ਨੂੰ ਅੰਦਰੋਂ ਸਾਫ ਰੱਖਣ ਲਈ ਫਾਸਟ ਫੂਡ ਦੀ ਵਰਤੋਂ ਘੱਟ ਕਰਨੀ ਪਵੇਗੀ | ਇਸ ਮੌਕੇ ਵਿਦਿਆਰਥੀ ਸ਼ਿਵਮ (ਜਮਾਤ ਦਸਵੀਂ) ਨੇ ਸੁਝਾਅ ਦਿੱਤਾ ਕਿ ਅਜਿਹੇ ਪ੍ਰੋਗਰਾਮ ਲਗਾਤਾਰ ਕੀਤੇ ਜਾਣ | ਇਸ ਮੌਕੇ ਡਾਇਰੈਕਟਰ ਡਿਜਾਈਨ ਇੰਜੀਨੀਅਰ ਨਵਜੋਤ ਸਿੰਘ, ਕਾਰਜਕਾਰੀ ਇੰਜੀ. ਐਸ.ਧੀਮਾਨ, ਐਸ. ਡੀ. ਓ. ਚਮਨ ਲਾਲ, ਪਿ੍ੰਸੀਪਲ ਡੀ. ਏ. ਵੀ. ਪਬਲਿਕ ਸਕੂਲ ਨੀਰਜ ਕੁਮਾਰ, ਇੰਚਾਰਜ ਐਨ. ਸੀ. ਸੀ. ਸਗੁਨਪਾਲ ਸ਼ਰਮਾ, ਬਰਿੰਦਰ ਸਿੰਘ ਠਾਕੁਰ, ਅਸ਼ੌਕ ਚੋਪੜਾ, ਮੈਡਮ ਤਜਿੰਦਰ ਕੌਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਭਾਖੜਾ ਨੰਗਲ ਸ਼ਾਖਾ ਨੇ ਝੁੱਗੀ ਝੌਂਪੜੀ ਵਾਲੇ ਇਲਾਕੇ 'ਚ ਕੱਪੜੇ ਵੰਡੇ <br/> ਅਗਲੀ ਖ਼ਬਰ ਅਬਿਆਣਾ ਕਲਾਂ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ <br/>
Ad Position 24