ਨੰਗਲ, 31 ਮਈ (ਪ੍ਰੀਤਮ ਸਿੰਘ ਬਰਾਰੀ)-ਭਾਰਤ ਵਿਕਾਸ ਪ੍ਰੀਸ਼ਦ ਭਾਖੜਾ ਨੰਗਲ ਸ਼ਾਖਾ ਦੇ ਪੁਰਾਣੇ ਕੱਪੜੇ ਬੈਂਕ 'ਚ ਪੁਰਾਣੇ ਕੱਪੜੇ ਜਮ੍ਹਾਂ ਕਰਵਾਏ ਸਨ ਅਤੇ ਉਹ ਸਾਰੇ ਕੱਪੜੇ ਇਕੱਠੇ ਕਰਕੇ ਨੰਗਲ 'ਚ ਐਮ. ਪੀ. ਕੋਠੀ ਦੇ ਨੇੜੇ ਝੁੱਗੀ ਝੌਂਪੜੀ ਵਾਲੇ ਇਲਾਕਿਆਂ 'ਚ ਰਹਿਣ ਵਾਲੇ ਬਹੁਤ ਗਰੀਬ ਅਤੇ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਵਿਚ ਵੰਡੇ ਗਏ | ਇਸ ਮੌਕੇ ਭਾਵਪਰਾ ਟਰੱਸਟ ਨੰਗਲ ਦੇ ਸੰਸਥਾਪਕ ਡਾਇਰੈਕਟਰ ਐਡਵੋਕੇਟ ਅਸ਼ੋਕ ਮਨੋਚਾ ਤੇ ਪ੍ਰਧਾਨ ਜਗਮੋਹਨ ਸਿੰਘ ਵਾਲੀਆ ਨੇ ਕੱਪੜੇ ਪ੍ਰਾਪਤ ਕਰਨ ਵਾਲੇ ਸਾਰੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਕੱਪੜਿਆਂ ਤੋਂ ਇਲਾਵਾ, ਉਹ ਹੋਰ ਜਨਤਕ ਭਲਾਈ ਸਕੀਮਾਂ ਵਿਚ ਝੁੱਗੀ ਝੌਂਪੜੀ ਵਾਲੇ ਇਲਾਕਿਆਂ ਦੀ ਮਦਦ ਕਰਦੇ ਰਹਿਣਗੇ | ਇਸ ਮੌਕੇ ਭਾਵਪਰਾ ਭਾਖੜਾ ਨੰਗਲ ਸ਼ਾਖਾ ਦੇ ਸਕੱਤਰ ਰਾਜਨ ਸੋਨੀ, ਡਾ. ਆਰ. ਕੇ. ਗੁਪਤਾ, ਰਾਜੀ ਛਾਬੜਾ, ਸਤੀਸ਼ ਕਲਸੀ, ਹਰੀਸ਼ ਗਰੋਵਰ ਆਦਿ ਮੌਜੂਦ ਸਨ |