06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਹਰਜਿੰਦਰ ਸਿੰਘ ਗੱਜਪੁਰ ਸੈਣੀ ਮਹਾਂ ਸਭਾ ਦੇ ਤਹਿਸੀਲ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਬਣੇ <br/>

Ad Position 21
No active advertisement
ਅਜੀਤ ਡੈਸਕ 02-06-2025
ਸ੍ਰੀ ਅਨੰਦਪੁਰ ਸਾਹਿਬ, 1 ਜੂਨ (ਕਰਨੈਲ ਸਿੰਘ)-ਸੈਣੀ ਮਹਾਂ ਸਭਾ (ਰਜਿ.) ਪੰਜਾਬ ਦੇ ਸੱਦੇ 'ਤੇ ਪਿੰਡ ਗੱਜਪੁਰ ਤਹਿਸੀਲ ਸ੍ਰੀ ਅਨੰਦਪੁਰ ਸਾਹਿਬ ਜ਼ਿਲ੍ਹਾ ਰੂਪਨਗਰ ਵਿਖੇ ਸ੍ਰੀ ਮਦਨ ਗੋਪਾਲ ਸੈਣੀ ਜਨ. ਸਕੱਤਰ ਪੰਜਾਬ ਦੀ ਪ੍ਰਧਾਨਗੀ 'ਚ ਸੈਣੀ ਸਮਾਜ ਦੀ ਮੀਟਿੰਗ ਹੋਈ | ਮੀਟਿੰਗ 'ਚ ਗੱਜਪੁਰ, ਅਟਾਰੀ, ਨਿੱਕੂਵਾਲ, ਚੰਦਪੁਰ, ਬੁਰਜ, ਹਰਿਆਲ, ਕੋਟਲਾ ਪਾਵਰ ਹਾਉਸ, ਚਨੋਲੀ, ਬੜਵਾ ਆਦਿ ਪਿੰਡਾਂ ਦੇ ਪੰਚ, ਸਰਪੰਚ ਤੇ ਹੋਰ ਮੋਹਤਵਰ ਪਤਵੰਤੇ ਹਾਜ਼ਰ ਹੋਏ | ਮੀਟਿੰਗ 'ਚ ਇਲਾਕੇ ਦੇ ਵੱਖ-ਵੱਖ ਮਹਿਲਾ ਮੰਡਲ ਦੇ ਪ੍ਰਧਾਨ ਦੀ ਅਗਵਾਈ 'ਚ ਮਹਿਲਾਵਾਂ ਵੀ ਹਾਜ਼ਰ ਸਨ | ਇਸ ਮੌਕੇ ਸਰਬਸੰਮਤੀ ਦੇ ਨਾਲ ਹਰਜਿੰਦਰ ਸਿੰਘ ਸੈਣੀ ਗੱਜਪੁਰ ਨੂੰ ਸੈਣੀ ਮਹਾਂ ਸਭਾ ਪੰਜਾਬ ਦਾ ਤਹਿਸੀਲ ਸ੍ਰੀ ਅਨੰਦਪੁਰ ਸਾਹਿਬ ਦਾ ਪ੍ਰਧਾਨ ਥਾਪਿਆ ਗਿਆ | ਇਹ ਜਾਣਕਾਰੀ ਸੈਣੀ ਮਹਾਂ ਸਭਾ ਪੰਜਾਬ ਦੇ ਪ੍ਰਧਾਨ ਹਰਜੀਤ ਸਿੰਘ ਲੌਂਗੀਆਂ ਵਲੋਂ ਪੈੱ੍ਰਸ ਨੂੰ ਜਾਰੀ ਕੀਤੀ ਗਈ | ਜਿਸ 'ਤੇ ਇਲਾਕੇ ਭਰ ਦੇ ਪਤਵੰਤਿਆਂ ਵਲੋਂ ਭਰਵਾਂ ਸਵਾਗਤ ਕੀਤਾ | ਇਸ ਮੌਕੇ ਸੈਣੀ ਮਹਾਂ ਸਭਾ ਵਲੋਂ ਸ. ਬਲਵੰਤ ਸਿੰਘ ਸੈਣੀ ਕੁਰਾਲੀ ਦਫ਼ਤਰ ਸਕੱਤਰ, ਮਾ. ਜਸਵੰਤ ਸਿੰਘ ਸੈਣੀ ਮਲਿਕਪੁਰ ਖੇਡ ਸਕੱਤਰ ਪੰਜਾਬ, ਜ਼ਿਲ੍ਹਾ ਪ੍ਰਧਾਨ ਅਮਨਪ੍ਰੀਤ ਕਾਬੜਵਾਲ, ਦਲਜੀਤ ਸਿੰਘ ਸੈਣੀ ਸਾਬਕਾ ਸਰਪੰਚ ਥਲੀ, ਰੁਪਿੰਦਰ ਸਿੰਘ ਹੈਪੀ ਸੈਣੀ ਲੱਖੇਵਾਲ, ਰਵਿੰਦਰ ਹੈਪੀ ਸੈਣੀ ਕੋਟਲਾ ਪਾਵਰ ਹਾਊਸ ਉਚੇਚੇ ਤੌਰ 'ਤੇ ਹਾਜਰ ਸਨ | ਇਨ੍ਹਾਂ ਤੋਂ ਇਲਾਵਾ ਭੁਪਿੰਦਰ ਸਿੰਘ ਸੈਣੀ ਸਾਬਕਾ ਸਰਪੰਚ ਚਨੋਲੀ, ਤਾਰਾ ਸਿੰਘ ਸੈਣੀ ਬੁਰਜ, ਗੁਰਦੇਵ ਸਿੰਘ ਸੈਣੀ ਚੰਦਪੁਰ, ਬਲਵਿੰਦਰ ਸਿੰਘ ਸੈਣੀ ਕੋਟਲਾ ਪਾਵਰ ਹਾਊਸ, ਜਰਨੈਲ ਸਿੰਘ ਸੈਣੀ ਗੱਜਪੁਰ, ਜੁਝਾਰ ਸਿੰਘ ਸੈਣੀ ਗੱਜਪੁਰ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਸੈਣੀ ਸਮਾਜ ਦੇ ਪਤਵੰਤੇ ਹਾਜ਼ਰ ਹੋਏ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਦੇ ਹਸਪਤਾਲ 'ਚ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ <br/> ਅਗਲੀ ਖ਼ਬਰ ਲੈਕਚਰਾਰ ਰਾਕੇਸ਼ ਸ਼ਰਮਾ ਨੂੰ ਸੇਵਾ ਮੁਕਤੀ ਮੌਕੇ ਸ਼ਾਨਦਾਰ ਵਿਦਾਇਗੀ ਸਮਾਰੋਹ <br/>
Ad Position 24