06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਸ਼ਿਵ ਮੰਦਰ ਡੇਰਾ ਬਿਲ ਪੁਰ ਵਿਖੇ ਬਾਬਾ ਉਮੇਦ ਗਿਰ ਦੀ ਅਗਵਾਈ 'ਚ ਵਿਸ਼ਾਲ ਭੰਡਾਰਾ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 02-06-2025
ਨੂਰਪੁਰ ਬੇਦੀ, 1 ਜੂਨ (ਹਰਦੀਪ ਸਿੰਘ ਢੀਂਡਸਾ)-ਸ਼ਿਵ ਮੰਦਰ ਡੇਰਾ ਮਹਾਦੇਵ ਬਿੱਲ ਪੁਰ ਵਿਖੇ ਸੰਤ ਬਾਬਾ ਉਮੇਦ ਗਿਰ ਦੀ ਅਗਵਾਈ 'ਚ ਵਿਸ਼ਾਲ ਭੰਡਾਰਾ ਲਗਾਇਆ | ਸੰਤ ਬਾਬਾ ਉਮੇਦ ਗਿਰ ਵਲੋਂ ਸੰਗਤਾਂ ਨੂੰ ਪ੍ਰਵਚਨ ਕਰਦਿਆਂ ਨਾਮ ਜਪਣ, ਚੰਗੇ ਕਰਮ ਕਰਨ ਤੇ ਮਾਨਵਤਾ ਦੀ ਸੇਵਾ ਕਰਨ ਦਾ ਸੰਦੇਸ਼ ਦਿੱਤਾ | ਦੱਸਣਯੋਗ ਹੈ ਕਿ ਸਰਬੱਤ ਦੇ ਭਲੇ ਤੇ ਸੰਗਤਾਂ ਦੇ ਕਲਿਆਣ ਦੇ ਲਈ ਨਿਰੰਤਰ ਲੰਬੇ ਸਮੇਂ ਤੋਂ ਬਾਬਾ ਉਮੇਦ ਗਿਰ ਜੀ ਡੇਰਾ ਮਹਾਂਦੇਵ ਸਸਕੋਰ, ਸ਼ਿਵ ਮੰਦਰ ਡੇਰਾ ਬਿੱਲਪੁਰ ਸਮੇਤ ਇਲਾਕੇ ਦੇ ਵੱਖ-ਵੱਖ ਧਾਰਮਿਕ ਸਥਾਨਾਂ ਤੇ ਲੰਗਰਾਂ ਦੀ ਸੇਵਾ ਤੇ ਦੀਨ ਦੁਖੀਆਂ ਦੇ ਕਲਿਆਣ ਲਈ ਨਿਰੰਤਰ ਆਸ਼ੀਰਵਾਦ ਦੇ ਰਹੇ ਹਨ | ਅੱਜ ਇਸ ਧਾਰਮਿਕ ਸਮਾਗਮ ਮੌਕੇ ਇਥੇ ਸੈਂਕੜੇ ਸੰਗਤਾਂ ਵਲੋਂ ਨਤਮਸਤਕ ਹੋ ਕੇ ਧਾਰਮਿਕ ਕਾਰਜ 'ਚ ਹਾਜ਼ਰੀ ਲਗਵਾਈ ਗਈ |

Ad Position 22
No active advertisement
ਪਿਛਲੀ ਖ਼ਬਰ ਸਤਿਗੁਰੂ ਕਬੀਰ ਸਾਹਿਬ ਦੀ ਜੈਅੰਤੀ ਮਨਾਉਣ ਸੰਬੰਧੀ ਭੂਰੀਵਾਲੇ ਗੁਰਗੱਦੀ ਦੇ ਸੇਵਾਦਾਰਾਂ ਦੀ ਕਾਸ਼ੀਪੁਰੀ ਧਾਮ ਝਾਂਡੀਆਂ ਕਲ... ਅਗਲੀ ਖ਼ਬਰ ਜੱਸੇਮਾਜਰਾ ਦੇ ਵਾਸੀਆਂ ਵਲੋਂ ਏਮਜ਼ ਤੇ ਪੀ. ਜੀ. ਆਈ. ਮੁਫ਼ਤ ਬੱਸ ਸੇਵਾ ਲਈ 23 ਹਜ਼ਾਰ ਦੀ ਰਾਸ਼ੀ ਭੇਟ <br/>
Ad Position 24